38 ਸਾਲਾਂ ਬਾਅਦ ਪਹਿਲੀ ਪਤਨੀ ਤੋਂ ਮਿਲਿਆ ਤਲਾਕ; ਦੂਜੀ ਪਤਨੀ ਤੋਂ ਹੋਏ ਬੱਚਿਆਂ ਦੇ ਵੀ ਅੱਗੇ ਹੋਏ ਵਿਆਹ

By  Jasmeet Singh August 8th 2023 02:20 PM -- Updated: August 8th 2023 02:46 PM

Divorce accepted after 38 years: ਗਵਾਲੀਅਰ ਵਿੱਚ ਇੱਕ ਇੰਜੀਨੀਅਰ ਨੂੰ ਆਪਣੀ ਪਤਨੀ ਤੋਂ ਤਲਾਕ ਲੈਣ ਲਈ 38 ਸਾਲਾਂ ਤੱਕ ਇੰਤਜ਼ਾਰ ਕਰਨਾ ਪਿਆ। ਇਹ ਕੇਸ ਭੋਪਾਲ ਕੋਰਟ ਤੋਂ ਸ਼ੁਰੂ ਹੋਕੇ ਫਿਰ ਵਿਦਿਸ਼ਾ ਫੈਮਿਲੀ ਕੋਰਟ ਪਹੁੰਚਿਆ, ਫਿਰ ਗਵਾਲੀਅਰ ਫੈਮਿਲੀ ਕੋਰਟ, ਫਿਰ ਹਾਈ ਕੋਰਟ ਅਤ ਅੰਤ 'ਚ ਸੁਪਰੀਮ ਕੋਰਟ ਪਹੁੰਚਿਆ। ਇਸ ਦੌਰਾਨ ਇੰਜੀਨੀਅਰ ਨੇ ਦੂਜੀ ਵਾਰ ਵਿਆਹ ਕਰਵਾ ਲਿਆ, ਉਸ ਦੇ ਦੋ ਬੱਚੇ ਵੀ ਹੋ ਗਏ, ਬੱਚਿਆਂ ਦੇ ਵੀ ਵਿਆਹ ਹੋ ਗਏ ਅਤੇ ਉਹ ਆਪ ਵੀ ਰਿਟਾਇਰ ਹੋ ਗਿਆ ਅਤੇ ਹੁਣ ਜਾਕੇ ਤਲਾਕ ਦੀ ਅਰਜ਼ੀ ਮਨਜ਼ੂਰ ਹੋਈ ਹੈ। 

ਇੰਜੀਨੀਅਰ ਵੱਲੋਂ ਹੁਣ ਉਸਦੀ ਪਹਿਲੀ ਪਤਨੀ ਨੂੰ 12 ਲੱਖ ਰੁਪਏ ਦੀ ਯਕਮੁਸ਼ਤ ਰਾਸ਼ੀ ਦੇਣ ਮਗਰੋਂ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਰਸਮੀ ਤੌਰ 'ਤੇ ਤਲਾਕ ਲੈਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਇਹ ਕਾਰਨ ਬਣਿਆ ਤਲਾਕ ਦੀ ਵਜ੍ਹਾ....
ਭੋਪਾਲ ਦੇ ਇੱਕ ਰਿਟਾਇਰਡ ਇੰਜੀਨੀਅਰ ਦਾ ਵਿਆਹ 1981 ਵਿੱਚ ਗਵਾਲੀਅਰ ਦੀ ਇੱਕ ਕੁੜੀ ਨਾਲ ਹੋਇਆ ਸੀ। ਜੁਲਾਈ 1985 ਵਿੱਚ ਪਤੀ ਨੇ ਭੋਪਾਲ ਵਿੱਚ ਪਤਨੀ ਦੇ 4 ਸਾਲਾਂ ਤੱਕ ਬੱਚਾ ਨਾ ਹੋਣ 'ਤੇ ਤਲਾਕ ਲਈ ਅਰਜ਼ੀ ਪੇਸ਼ ਕੀਤੀ ਪਰ ਉਸਦਾ ਦਾਅਵਾ ਰੱਦ ਕਰ ਦਿੱਤਾ ਗਿਆ। ਇਸ ਦੌਰਾਨ ਦੋਵੇਂ ਪਤੀ-ਪਤਨੀ ਵੱਖ-ਵੱਖ ਰਹਿ ਰਹੇ ਸਨ। ਇਸ ਤੋਂ ਬਾਅਦ ਪਤੀ ਨੇ ਵਿਦਿਸ਼ਾ ਕੋਰਟ 'ਚ ਤਲਾਕ ਲਈ ਅਰਜ਼ੀ ਦਿੱਤੀ। ਇਸ ਦੇ ਉਲਟ ਦਸੰਬਰ 1989 ਵਿੱਚ ਪਤਨੀ ਨੇ ਰਿਸ਼ਤਿਆਂ ਦੀ ਬਹਾਲੀ ਲਈ ਫੈਮਿਲੀ ਕੋਰਟ ਗਵਾਲੀਅਰ ਵਿੱਚ ਅਰਜ਼ੀ ਦਾਇਰ ਕੀਤੀ। 



ਅਦਾਲਤ ਨੇ ਇਸ ਮਾਮਲੇ ਵਿਚ ਇਕਦਮ ਕਾਰਵਾਈ ਕਰਦੇ ਹੋਏ ਪਤੀ ਨੂੰ ਤਲਾਕ ਦਾ ਹੱਕਦਾਰ ਮੰਨਿਆ ਅਤੇ ਉਸ ਦੇ ਹੱਕ ਵਿਚ ਫੈਸਲਾ ਸੁਣਾਇਆ। ਇਸ ਦੇ ਨਾਲ ਹੀ ਮਾਰਚ 1990 'ਚ ਇੰਜੀਨੀਅਰ ਪਤੀ ਨੇ ਦੁਬਾਰਾ ਵਿਆਹ ਕਰ ਲਿਆ ਪਰ ਪਹਿਲੀ ਪਤਨੀ ਨੇ ਤਲਾਕ ਦੇ ਹੁਕਮ ਖਿਲਾਫ ਅਪੀਲ ਕੀਤੀ, ਜਿਸ ਨੂੰ ਅਦਾਲਤ 'ਚ ਸਵੀਕਾਰ ਕਰ ਲਿਆ ਗਿਆ। ਅਦਾਲਤ ਵਿੱਚ ਇਹ ਮਾਮਲਾ ਗਰਮਾਉਂਦਾ ਰਿਹਾ ਅਤੇ ਅਪ੍ਰੈਲ 2002 ਵਿੱਚ ਵਿਦਿਸ਼ਾ ਵਿੱਚ ਪਤੀ ਦੇ ਲੰਬਿਤ ਤਲਾਕ ਦੇ ਕੇਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ।

ਇਵੇਂ 38 ਸਾਲਾਂ ਤੱਕ ਅਦਾਲਤਾਂ 'ਚ ਘੁੰਮਦਾ ਰਿਹਾ ਤਲਾਕ ਦਾ ਮਾਮਲਾ 
ਇਸ ਤੋਂ ਬਾਅਦ ਪਤੀ ਨੇ 2006 'ਚ ਹਾਈਕੋਰਟ 'ਚ ਅਪੀਲ ਕੀਤੀ ਪਰ ਅਦਾਲਤ ਨੇ ਅਪੀਲ ਖਾਰਜ ਕਰ ਦਿੱਤੀ। ਇਸ ਦੇ ਖਿਲਾਫ ਪਤੀ ਨੇ ਸੁਪਰੀਮ ਕੋਰਟ 'ਚ ਐੱਸ.ਐੱਲ.ਪੀ. ਸੁਪਰੀਮ ਕੋਰਟ ਨੇ 2008 ਵਿੱਚ ਪਤੀ ਦੀ ਐੱਸ.ਐੱਲ.ਪੀ. ਨੂੰ ਵੀ ਖਾਰਜ ਕਰ ਦਿੱਤਾ ਸੀ। ਪਰ ਇਸ ਦੇ ਬਾਵਜੂਦ ਪਤੀ ਨੇ 2008 ਵਿੱਚ ਫਿਰ ਤਲਾਕ ਲਈ ਅਰਜ਼ੀ ਦਿੱਤੀ। ਜੁਲਾਈ 2015 ਵਿੱਚ ਵਿਦਿਸ਼ਾ ਕੋਰਟ ਨੇ ਪਤੀ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਹਾਈ ਕੋਰਟ ਦੀ ਗਵਾਲੀਅਰ ਬੈਂਚ ਵਿੱਚ ਅਪੀਲ ਦਾਇਰ ਕੀਤੀ।

ਇਸ ਦੌਰਾਨ ਇੰਜੀਨੀਅਰ ਦੇ ਦੂਜੀ ਪਤਨੀ ਤੋਂ ਦੋ ਬੱਚੇ ਵੀ ਵਿਆਹੇ ਗਏ। ਹੁਣ ਇੰਜੀਨੀਅਰ ਵੀ ਸੇਵਾਮੁਕਤ ਹੋ ਗਿਆ ਹੈ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਆਖਰਕਾਰ ਪਤੀ-ਪਤਨੀ ਆਪਸੀ ਸਹਿਮਤੀ ਨਾਲ ਤਲਾਕ ਲਈ ਰਾਜ਼ੀ ਹੋ ਗਏ ਹਨ। ਹੁਣ ਇਸ ਮਾਮਲੇ ਦੀ ਸੁਣਵਾਈ ਫਰਵਰੀ 2024 ਵਿੱਚ ਹੋਵੇਗੀ।

ਪਤਨੀ ਨੂੰ ਮਿਲਿਆ 12 ਲੱਖ ਦਾ ਮੁਆਵਜ਼ਾ
ਹਾਈਕੋਰਟ ਨੇ ਪਤੀ ਨੂੰ ਪਤਨੀ ਨੂੰ 12 ਲੱਖ ਰੁਪਏ ਦੀ ਯਕਮੁਸ਼ਤ ਰਕਮ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇੰਜੀਨੀਅਰ ਦੀ ਪਹਿਲੀ ਪਤਨੀ ਦਾ ਪਿਤਾ ਪੁਲਿਸ 'ਚ ਅਫਸਰ ਸੀ, ਉਸ ਨੇ ਸੋਚਿਆ ਕਿ ਕਿਸੇ ਤਰ੍ਹਾਂ ਧੀ ਦਾ ਪਰਿਵਾਰ ਠੀਕ ਹੋ ਜਾਵੇ ਪਰ ਹੁਣ ਉਮਰ ਵਧਣ ਅਤੇ ਔਰਤ ਦੇ ਭਰਾਵਾਂ ਦੇ ਕਹਿਣ 'ਤੇ ਪਤੀ-ਪਤਨੀ ਨੇ ਸਹਿਮਤੀ ਨਾਲ ਤਲਾਕ ਲੈ ਲਿਆ ਹੈ।

ਹੋਰ ਖ਼ਬਰਾਂ ਵੀ ਪੜ੍ਹੋ:

Related Post