Barnala: ਪ੍ਰੇਮੀ ਦੇ ਪਿਆਰ ’ਚ ਅੰਨ੍ਹੀ ਔਰਤ ਨੇ ਕਾਰ ਨੂੰ ਅੱਗ ਲਗਾ ਕੇ ਜ਼ਿੰਦਾ ਸਾੜਿਆ ਪਤੀ, ਕਤਲ ਨੂੰ ਇੰਝ ਬਣਾਇਆ ਸੀ ਹਾਦਸਾ

ਦੱਸ ਦਈਏ ਕਿ ਬਰਨਾਲਾ ਪੁਲਿਸ ਘਟਨਾ ਦੇ 20 ਦਿਨ ਬਾਅਦ ਘਟਨਾ ਦੇ ਪਿੱਛੇ ਦੀ ਸੱਚਾਈ ਨੂੰ ਸਾਹਮਣੇ ਲੈ ਕੇ ਆਈ ਹੈ। ਮੁਲਜ਼ਮ ਪਤਨੀ ਅਤੇ ਉਸਦੇ ਪ੍ਰੇਮੀ ਅਤੇ ਉਨ੍ਹਾਂ ਦੇ ਇੱਕ ਦੋਸਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

By  Aarti July 8th 2024 05:28 PM

Barnala:  ਬਰਨਾਲਾ ’ਚ ਇੱਕ ਗੱਡੀ ’ਚ ਅੱਗ ਲੱਗਣ ਕਾਰਨ ਵਿਅਕਤੀ ਦੀ ਹੋਈ ਮੌਤ ਮਾਮਲੇ ’ਚ ਵੱਡਾ ਖੁਲਾਸਾ ਹੋਇਆ ਹੈ। ਦਰਅਸਲ ਚੱਲਦੀ ਕਾਰ ’ਚ ਅੱਗ ਲੱਗਣ ਨਾਲ ਮਰੇ ਵਿਅਕਤੀ ਦੀ ਮੌਤ ਦੀ ਘਟਨਾ ਨਹੀਂ ਸਗੋਂ ਕਤਲ ਨਿਕਲਿਆ ਹੈ। ਜੀ ਹਾਂ ਮ੍ਰਿਤਕ ਦੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਸੀ।

ਦੱਸ ਦਈਏ ਕਿ ਬਰਨਾਲਾ ਪੁਲਿਸ ਘਟਨਾ ਦੇ 20 ਦਿਨ ਬਾਅਦ ਘਟਨਾ ਦੇ ਪਿੱਛੇ ਦੀ ਸੱਚਾਈ ਨੂੰ ਸਾਹਮਣੇ ਲੈ ਕੇ ਆਈ ਹੈ। ਮੁਲਜ਼ਮ ਪਤਨੀ ਅਤੇ ਉਸਦੇ ਪ੍ਰੇਮੀ ਅਤੇ ਉਨ੍ਹਾਂ ਦੇ ਇੱਕ ਦੋਸਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 

ਦੱਸ ਦਈਏ ਕਿ 16 ਜੂਨ ਨੂੰ ਬਰਨਾਲਾ ’ਚ ਇੱਕ ਆਲਟੋ ਕਾਰ ’ਚ ਅੱਗ ਲੱਗਣ ਕਾਰਨ ਹਰਚਰਨ ਸਿੰਘ ਨਾਂ ਦਾ ਵਿਅਕਤੀ ਸੜਨ ਕਾਰਨ ਮੌਤ ਹੋ ਗਈ ਅਤੇ ਇਸ ਘਟਨਾ ਨੂੰ ਹਾਦਸੇ ਦਾ ਨਾਂ ਦਿੱਤਾ ਗਿਆ। ਘਟਨਾ ਦੇ ਸਮੇਂ ਸ਼ੱਕ ਪੈਦਾ ਹੋਣ ’ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਜਾਂਚ ਦੌਰਾਨ ਕਤਲ ਕੀਤੇ ਜਾਣ ਦੀ ਗੱਲ ਸਾਹਮਣੇ ਆਈ। 

ਮਾਮਲੇ ਸਬੰਧੀ ਐਸਐਸਪੀ ਨੇ ਦੱਸਿਆ ਕਿ ਮ੍ਰਿਤਕ ਹਰਚਰਨ ਸਿੰਘ ਦੀ ਪਤਨੀ ਦੇ ਮੁਲਜ਼ਮਾਂ ਦੇ ਨਾਲ ਸਬੰਧ ਸੀ ਜਿਸਦੇ ਚੱਲਦੇ ਦੋਹਾਂ ਨੇ ਮ੍ਰਿਤਕ ਨੂੰ ਰਸਤੇ ਚੋਂ ਹਟਾਉਣ ਦੇ ਲਈ ਉਸਦਾ ਕਤਲ ਕਰ ਦਿੱਤਾ। ਮ੍ਰਿਤਕਾਂ ਨੇ ਗਲ੍ਹ ’ਚ ਰੱਸੀ ਪਾ ਕੇ ਅਤੇ ਚਿਹਰੇ ਅਤੇ ਨੱਕ ’ਚ ਮੱਛਰ ਭਜਾਉਣ ਵਾਲੇ ਦਵਾ ਛਿੜਕ ਕੇ ਉਸ ਨੂੰ ਗੱਡੀ ’ਚ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਕਾਰ ’ਚ ਪੈਟਰੋਲ ਪਾ ਕੇ ਕਾਰ ਨੂੰ ਅੱਗ ਲਗਾ ਦਿੱਤੀ ਅਤੇ ਘਟਨਾ ਨੂੰ ਹਾਦਸਾ ਕਰਾਰ ਦਿੱਤਾ।  

ਉਨ੍ਹਾਂ ਅੱਗੇ ਦੱਸਿਆਕਿ ਪੁਲਿਸ ਨੇ ਇਸ ਘਟਨਾ ’ਚ ਮ੍ਰਿਤਕ ਹਰਚਰਨ ਸਿੰਘ ਦੀ ਪਤਨੀ ਸੁਖਜੀਤ ਕੌਰ, ਉਸਦੇ ਪ੍ਰੇਮੀ ਹਰਦੀਪ ਸਿੰਘ ਅਤੇ ਉਸਦੇ ਸਾਥੀ ਸੁਖਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉੱਥੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਮੁਲਜ਼ਮਾਂ ਨੂੰ ਫਾਂਸੀ ਦੀ ਸਜਾ ਦੇਣ ਦੀ ਮੰਗ ਕੀਤੀ ਹੈ।  

Related Post