Navratri ਦੇ ਵਰਤ ਦੇ ਚੱਲਦੇ ਮਹਿਲਾ ਨੇ ਪਤੀ ਨੂੰ ਵਿਆਹ ’ਤੇ ਜਾਣ ਲਈ ਕੀਤਾ ਇਨਕਾਰ, ਤਾਂ ਹੈਵਾਨ ਬਣ ਗਿਆ ਪਤੀ
ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਜਦੋਂ ਗਗਨਦੀਪ ਨੇ ਆਪਣੀ ਪਤਨੀ ਨੂੰ ਬੱਚਿਆਂ ਸਮੇਤ ਵਿਆਹ ਸਮਾਗਮ ਵਿੱਚ ਜਾਣ ਲਈ ਕਿਹਾ ਤਾਂ ਰੀਨਾ ਨੇ ਵਿਆਹ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।
Husband Beat his wife : ਲੁਧਿਆਣਾ ’ਚ ਇੱਕ ਮਹਿਲਾ ਦੀ ਉਸ ਸਮੇਂ ਦਰਦਨਾਕ ਮੌਤ ਹੋ ਗਈ ਜਦੋਂ ਉਸਦੇ ਪਤੀ ਨੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ। ਪਰਿਵਾਰ ਵੱਲੋਂ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਉੱਥੇ ਮ੍ਰਿਤਕ ਐਲਾਨ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਪਤੀ ਆਪਣੀ ਪਤਨੀ ਨੂੰ ਵਿਆਹ ’ਤੇ ਜਾਣ ਲਈ ਕਹਿ ਰਿਹਾ ਸੀ ਪਰ ਮਹਿਲਾ ਵੱਲੋਂ ਵਿਆਹ ’ਚ ਜਾਣ ਦੇ ਲਈ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਉਸਦੇ ਪਤੀ ਨੇ ਉਸ ਨੂੰ ਬੈਲਟ ਦੇ ਨਾਲ ਕੁੱਟਿਆ ਜਿਸ ਕਾਰਨ ਉਸਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਜਦੋਂ ਗਗਨਦੀਪ ਨੇ ਆਪਣੀ ਪਤਨੀ ਨੂੰ ਬੱਚਿਆਂ ਸਮੇਤ ਵਿਆਹ ਸਮਾਗਮ ਵਿੱਚ ਜਾਣ ਲਈ ਕਿਹਾ ਤਾਂ ਰੀਨਾ ਨੇ ਵਿਆਹ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਰੀਨਾ ਨੇ ਕਿਹਾ ਸੀ ਕਿ ਉਹ ਨਰਾਤਿਆਂ ਦੇ ਵਰਤ ਰੱਖ ਰਹੀ ਹੈ ਜਿਸ ਕਾਰਨ ਉਹ ਵਿਆਹ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਦੀ। ਵਾਰ-ਵਾਰ ਇਨਕਾਰ ਕਰਨ 'ਤੇ ਗਗਨਦੀਪ ਗੁੱਸੇ 'ਚ ਆ ਗਿਆ। ਜਿਸ ਤੋਂ ਬਾਅਦ ਉਸਨੇ ਆਪਣੀ ਪਤਨੀ ਦੇ ਨਾਲ ਕੁੱਟਮਾਰ ਕੀਤੀ।
ਇਸ ਮਾਮਲੇ ਤੋਂ ਬਾਅਦ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਦਾ ਘਿਰਾਓ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਵਿਆਹੁਤਾ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਤਾਜਪੁਰ ਰੋਡ 'ਤੇ ਰਹਿੰਦੇ ਹਨ। 12 ਸਾਲ ਪਹਿਲਾਂ ਉਸ ਦੀ ਭੈਣ ਰੀਨਾ ਦਾ ਵਿਆਹ ਤਾਜਪੁਰ ਰੋਡ ਦੇ ਰਹਿਣ ਵਾਲੇ ਗਗਨਦੀਪ ਚੋਪੜਾ ਨਾਲ ਹੋਇਆ ਸੀ। ਵਿਆਹ ਦੇ ਦੋ ਸਾਲ ਬਾਅਦ ਹੀ ਉਸ ਦੇ ਸਹੁਰਿਆਂ ਨੇ ਉਸ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਗਗਨਦੀਪ ਪਹਿਲਾਂ ਵੀ ਕਈ ਵਾਰ ਉਸਦੀ ਭੈਣ ਨੂੰ ਮਾਰਦਾ ਕੁੱਟਦਾ ਸੀ।
ਇਹ ਵੀ ਪੜ੍ਹੋ : Panchayat Poll Banned : ਪੰਚਾਇਤੀ ਚੋਣਾਂ ’ਤੇ ਭਖਿਆ ਮਾਮਲਾ, ਗੜਬੜੀਆਂ ਦਾ ਹਵਾਲਾ ਦੇ 100 ਤੋਂ ਵੱਧ ਨਵੀਆਂ ਪਟੀਸ਼ਨਾਂ ਹੋਈਆਂ ਦਾਇਰ