Batala News : ਪਿੰਡ ਲੀਲ ਕਲਾਂ ਦੇ ਗੁਰੂਘਰ 'ਚ ਵੱਡਾ ਹਾਦਸਾ, ਸਰੋਵਰ 'ਚ ਡੁੱਬਣ ਕਾਰਨ ਪਤੀ-ਪਤਨੀ ਦੀ ਮੌਤ
Batala News : ਦੋਵਾਂ ਪਤੀ-ਪਤਨੀ ਦੀ ਪਛਾਣ ਬਲਵੰਤ ਸਿੰਘ ਅਤੇ ਰਜਵੰਤ ਕੌਰ ਵੱਜੋਂ ਹੋਈ ਹੈ। ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਕਾਰਵਾਈ ਅਰੰਭ ਦਿੱਤੀ ਹੈ। ਦੋਵਾਂ ਪਤੀ-ਪਤਨੀ ਦੇ ਪਰਿਵਾਰ 'ਚ ਇੱਕ ਬੇਟੀ ਅਤੇ ਦੋ ਬੇਟੇ ਹਨ।
ਬਟਾਲਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਿੰਡ ਲੀਲ ਕਲਾਂ ਦੇ ਗੁਰਦੁਆਰਾ ਸਾਹਿਬ 'ਚ ਇੱਕ ਪਤੀ-ਪਤਨੀ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ ਹੈ। ਦੋਵਾਂ ਪਤੀ-ਪਤਨੀ ਦੀ ਪਛਾਣ ਬਲਵੰਤ ਸਿੰਘ ਅਤੇ ਰਜਵੰਤ ਕੌਰ ਵੱਜੋਂ ਹੋਈ ਹੈ। ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਕਾਰਵਾਈ ਅਰੰਭ ਦਿੱਤੀ ਹੈ। ਦੋਵਾਂ ਪਤੀ-ਪਤਨੀ ਦੇ ਪਰਿਵਾਰ 'ਚ ਇੱਕ ਬੇਟੀ ਅਤੇ ਦੋ ਬੇਟੇ ਹਨ।
ਜਾਣਕਾਰੀ ਅਨੁਸਾਰ ਦੋਵੇਂ ਬਲਵੰਤ ਸਿੰਘ ਤੇ ਰਜਵੰਤ ਕੌਰ ਦੋਵੇ ਪਿੰਡ ਕੰਡੀਲਾ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਪਿੰਡ ਲੀਲ ਕਲਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਤੀ-ਪਤਨੀ ਹਮੇਸ਼ਾ ਦੀ ਤਰਾਂ ਪਿੰਡ ਲੀਲਕਲਾਂ ਗੁਰੂਦੁਆਰਾ ਮੱਕਾ ਸਾਹਿਬ ਮੱਥਾ ਟੇਕਣ ਆਏ ਸਨ।
ਘਟਨਾ ਬਾਰੇ ਪਤਾ ਲੱਗਣ 'ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਤੁਰੰਤ ਪਿੰਡ ਵਾਸੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਮੌਕੇ 'ਤੇ ਪੁਲਿਸ ਵੀ ਸੂਚਨਾ ਮਿਲਣ 'ਤੇ ਪਹੁੰਚ ਗਈ ਸੀ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।