Hurricane hits Barbados : ਬਾਰਬਾਡੋਸ 'ਚ ਆਇਆ ਤੂਫਾਨ, T20 WC ਖਿਤਾਬ ਸਮੇਤ ਹੋਟਲ 'ਚ ਫਸੀ ਭਾਰਤੀ ਟੀਮ

Hurricane hits Barbados : ਮੌਸਮ ਵਿਭਾਗ (Barbados weather) ਵੱਲੋਂ ਜਾਰੀ ਚੱਕਰਵਾਤ ਦੀ ਚਿਤਾਵਨੀ ਕਾਰਨ ਬਾਰਬਾਡੋਸ ਦੇ ਸਾਰੇ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ। ਇਸ ਕਾਰਨ ਸਾਰੀਆਂ ਉਡਾਣਾਂ ਵੀ ਰੱਦ ਹਨ, ਜਿਸ ਕਾਰਨ ਭਾਰਤੀ ਕ੍ਰਿਕਟ ਟੀਮ ਹੋਟਲ ਦੇ ਕਮਰੇ ਵਿੱਚ ਰਹਿਣ ਲਈ ਮਜਬੂਰ ਹੋ ਗਈ ਹੈ।

By  KRISHAN KUMAR SHARMA July 1st 2024 01:18 PM -- Updated: July 1st 2024 01:23 PM

India cricket team stuck in Barbados : ਆਈਸੀਸੀ ਟੀ-20 ਵਿਸ਼ਵ ਕੱਪ ਜਿੱਤ ਕੇ ਭਾਰਤੀ ਕ੍ਰਿਕਟ ਟੀਮ ਦੇ ਵਤਨ ਪਰਤਣ ਵਿੱਚ ਦੇਰੀ ਹੋਈ ਹੈ। ਬਾਰਬਾਡੋਸ ਵਿੱਚ ਖਰਾਬ ਮੌਸਮ ਕਾਰਨ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਕਾਰਨ ਭਾਰਤੀ ਟੀਮ ਦੇ ਖਿਡਾਰੀਆਂ ਅਤੇ ਸਟਾਫ ਨੂੰ ਹੋਟਲ ਦੇ ਕਮਰੇ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। ਟੀਮ ਇੰਡੀਆ (Team India) ਦੇ ਭਾਰਤ ਪਰਤਣ ਦੀ ਉਡੀਕ ਕਰ ਰਹੇ ਪ੍ਰਸ਼ੰਸਕ ਚਿੰਤਤ ਹਨ। ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਸਾਰਿਆਂ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਬਾਰਬਾਡੋਸ ਵਿੱਚ ਟੀਮ ਦੀ ਤੰਦਰੁਸਤੀ ਦਾ ਸੰਦੇਸ਼ ਦਿੱਤਾ।

ਆਈਸੀਸੀ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਹੁਣ ਤੱਕ ਭਾਰਤ ਨਹੀਂ ਪਹੁੰਚ ਸਕੀ ਹੈ। ਭਾਰਤ ਨੇ ਬਾਰਬਾਡੋਸ 'ਚ ਦੱਖਣੀ ਅਫਰੀਕਾ ਖਿਲਾਫ ਰੋਮਾਂਚਕ ਫਾਈਨਲ ਜਿੱਤ ਕੇ ਟਰਾਫੀ 'ਤੇ ਕਬਜ਼ਾ ਕੀਤਾ। ਮੌਸਮ ਵਿਭਾਗ (Barbados weather) ਵੱਲੋਂ ਜਾਰੀ ਚੱਕਰਵਾਤ ਦੀ ਚਿਤਾਵਨੀ ਕਾਰਨ ਬਾਰਬਾਡੋਸ ਦੇ ਸਾਰੇ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ। ਇਸ ਕਾਰਨ ਸਾਰੀਆਂ ਉਡਾਣਾਂ ਵੀ ਰੱਦ ਹਨ, ਜਿਸ ਕਾਰਨ ਭਾਰਤੀ ਕ੍ਰਿਕਟ ਟੀਮ ਹੋਟਲ ਦੇ ਕਮਰੇ ਵਿੱਚ ਰਹਿਣ ਲਈ ਮਜਬੂਰ ਹੋ ਗਈ ਹੈ।

ਭਾਰਤੀ ਟੀਮ ਦੇ ਪ੍ਰਸ਼ੰਸਕ ਖਿਡਾਰੀਆਂ ਨੂੰ ਲੈ ਕੇ ਚਿੰਤਤ ਹਨ। ਅਜਿਹੇ 'ਚ ਕਪਤਾਨ ਰੋਹਿਤ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸ਼ੇਅਰ ਕਰਕੇ ਸਾਰਿਆਂ ਦੀਆਂ ਚਿੰਤਾਵਾਂ ਦੂਰ ਕੀਤੀਆਂ ਹਨ। ਹਿੱਟ ਮੈਨ ਨੇ ਬੈੱਡ 'ਤੇ ਲੇਟੇ ਹੋਏ ਖੁਦ ਦੀ ਤਸਵੀਰ ਪੋਸਟ ਕੀਤੀ ਅਤੇ ਗੁੱਡਮਾਰਨਿੰਗ ਲਿਖਿਆ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਸਾਹ ਮਿਲਿਆ।


ਖਤਰਨਾਕ ਤੂਫਾਨ ਦੇ ਡਰ ਕਾਰਨ ਭਾਰਤੀ ਟੀਮ ਦੇ ਖਿਡਾਰੀ ਹੋਟਲ 'ਚ ਬੰਦ ਹਨ। ਤੂਫਾਨ ਕਾਰਨ ਕਰੀਬ 70 ਮੈਂਬਰ ਮੌਸਮ ਦੇ ਬਦਲਣ ਦੀ ਉਡੀਕ ਕਰ ਰਹੇ ਹਨ। ਜਿਵੇਂ ਹੀ ਮੌਸਮ ਬਦਲਦਾ ਹੈ, ਸਾਰੇ ਮੈਂਬਰਾਂ ਨੂੰ ਚਾਰਟਰ ਫਲਾਈਟ ਰਾਹੀਂ ਬਾਰਬਾਡੋਸ ਤੋਂ ਬ੍ਰਿਜਟਾਊਨ ਲਈ ਕੱਢਿਆ ਜਾਵੇਗਾ, ਜਿਸ ਪਿੱਛੋਂ ਹੀ ਭਾਰਤੀਟੀਮ ਕੋਚਿੰਗ ਟੀਮ ਨਵੀਂ ਦਿੱਲੀ ਲਈ ਰਵਾਨਾ ਹੋਵੇਗੀ।

Related Post