Huma Qureshi Birthday : ਹੁਮਾ ਕੁਰੈਸ਼ੀ ਦਾ 38ਵਾਂ ਜਨਮਦਿਨ, ਜਾਣੋ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ

ਮਸ਼ਹੂਰ ਅਦਾਕਾਰਾ ਹੁਮਾ ਕੁਰੈਸ਼ੀ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ। ਜਾਣੋ ਹੁਮਾ ਕੁਰੈਸ਼ੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ ਬਾਰੇ..

By  Dhalwinder Sandhu July 28th 2024 08:00 AM
Huma Qureshi Birthday : ਹੁਮਾ ਕੁਰੈਸ਼ੀ ਦਾ 38ਵਾਂ ਜਨਮਦਿਨ, ਜਾਣੋ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ

Huma Qureshi Birthday : ਹੁਮਾ ਕੁਰੈਸ਼ੀ ਇੱਕ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ 'ਚੋਂ ਇੱਕ ਹੈ, ਜੋ ਅੱਜ ਯਾਨੀ 28 ਜੁਲਾਈ ਨੂੰ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਨੇ ਅਨੁਰਾਗ ਕਸ਼ਯਪ ਦੀ ਫਿਲਮ 'ਗੈਂਗਸ ਆਫ ਵਾਸੇਪੁਰ' 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਸੀ। ਮੀਡੀਆ ਰਿਪੋਰਟ ਮੁਤਾਬਕ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨਾਲ ਉਸ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਹੁਮਾ ਕੁਰੈਸ਼ੀ ਨੂੰ ਆਪਣੇ ਭਾਰ ਨੂੰ ਲੈ ਕੇ ਕਈ ਵਾਰ ਟ੍ਰੋਲਸ ਦਾ ਸਾਹਮਣਾ ਕਰਨਾ ਪਿਆ ਹੈ, ਪਰ ਉਸ ਨੇ ਹਮੇਸ਼ਾ ਇਸ ਨੂੰ ਸਕਾਰਾਤਮਕ ਲਿਆ। ਤਾਂ ਆਓ ਜਾਣਦੇ ਹਾਂ ਹੁਮਾ ਕੁਰੈਸ਼ੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ ਬਾਰੇ।

  • ਵੈਸੇ ਤਾਂ ਬਹੁਤੇ ਵਿਦਿਆਰਥੀਆਂ ਲਈ, ਇਤਿਹਾਸ ਦਾ ਵਿਸ਼ਾ ਸਭ ਤੋਂ ਬੋਰਿੰਗ ਅਤੇ ਮੁਸ਼ਕਲ ਲੱਗਦਾ ਹੈ, ਕਿਉਂਕਿ ਇਤਿਹਾਸ ਨੂੰ ਯਾਦ ਕਰਨਾ ਪੈਂਦਾ ਹੈ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹੁਮਾ ਕੁਰੈਸ਼ੀ ਨੇ ਦਿੱਲੀ ਯੂਨੀਵਰਸਿਟੀ ਤੋਂ ਇਤਿਹਾਸ ਆਨਰਜ਼ 'ਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ।
  • ਹੁਮਾ ਕੁਰੈਸ਼ੀ ਨੇ ਥੀਏਟਰ ਵੀ ਕੀਤਾ ਹੈ, ਉਸਨੇ ਵਨ ਐਕਟ ਥੀਏਟਰ ਗਰੁੱਪ 'ਚ ਆਮਿਰ ਰਜ਼ਾ ਹੁਸੈਨ, ਐਨਕੇ ਸ਼ਰਮਾ ਅਤੇ ਸੋਹੇਲਾ ਕਪੂਰ ਵਰਗੀਆਂ ਮਹਾਨ ਹਸਤੀਆਂ ਨਾਲ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇੱਕ ਇੰਟਰਵਿਊ 'ਚ ਥੀਏਟਰ ਨੂੰ ਅਦਾਕਾਰੀ ਦਾ ਪਹਿਲਾ ਪੜਾਅ ਦੱਸਿਆ ਸੀ।
  • 'ਗੈਂਗਸ ਆਫ ਵਾਸੇਪੁਰ' ਨਾਲ ਹੁਮਾ ਦੇ ਕਰੀਅਰ ਨੂੰ ਬੇਸ਼ੱਕ ਉਛਾਲ ਮਿਲਿਆ, ਪਰ ਇਹ ਉਸ ਦੀ ਪਹਿਲੀ ਫਿਲਮ ਨਹੀਂ ਸੀ। ਉਸ ਨੂੰ ਪਹਿਲਾਂ 'ਜੰਕਸ਼ਨ' ਨਾਂ ਦੀ ਫ਼ਿਲਮ ਲਈ ਚੁਣਿਆ ਗਿਆ ਸੀ, ਪਰ ਫ਼ਿਲਮ ਕਦੇ ਪੂਰੀ ਨਹੀਂ ਹੋ ਸਕੀ। ਫਿਰ 'ਬਿੱਲਾ 2' ਲਈ ਉਸ ਨੂੰ 700 ਲੋਕਾਂ 'ਚੋਂ ਚੁਣਿਆ ਗਿਆ ਸੀ, ਪਰ ਉਸ ਨੇ ਇਹ ਫਿਲਮ ਛੱਡ ਦਿੱਤੀ ਸੀ।
  • ਬਹੁਤੇ ਘੱਟ ਲੋਕ ਜਾਣਦੇ ਹੋਣਗੇ ਕਿ ਹੁਮਾ ਨੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨਾਲ ਵੀ ਸਕ੍ਰੀਨ ਸ਼ੇਅਰ ਕੀਤੀ ਸੀ। ਦੋਵੇਂ ਇੱਕ ਐਡ ਫਿਲਮ 'ਚ ਨਜ਼ਰ ਆਏ ਸਨ। ਪਰ ਕੁਝ ਸਾਲਾਂ ਬਾਅਦ ਹੁਮਾ ਨੂੰ ਰਾਹੁਲ ਢੋਲਕੀਆ ਦੀ ਫਿਲਮ 'ਰਈਸ' ਲਈ ਸ਼ਾਹਰੁਖ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਮਿਲਿਆ, ਪਰ ਬਾਅਦ 'ਚ ਉਸ ਦੀ ਜਗ੍ਹਾ ਮਾਹਿਰਾ ਖਾਨ ਨੂੰ ਲੈ ਲਿਆ ਗਿਆ।
  • ਕੀ ਤੁਸੀਂ ਜਾਣਦੇ ਹੋ ਕਿ ਹੁਮਾ ਕੁਰੈਸ਼ੀ ਨੇ ਹਾਲੀਵੁੱਡ ਫਿਲਮ 'ਚ ਵੀ ਕੰਮ ਕੀਤਾ ਹੈ? 2021 'ਚ, ਹੁਮਾ ਨੇ ਜੈਕ ਸਨਾਈਡਰ ਦੀ ਫਿਲਮ 'ਆਰਮੀ ਆਫ ਦ ਡੇਡ' ਨਾਲ ਆਪਣੀ ਹਾਲੀਵੁੱਡ ਸ਼ੁਰੂਆਤ ਕੀਤੀ। ਵੈਸੇ ਤਾਂ ਉਨ੍ਹਾਂ ਦਾ ਰੋਲ ਬਹੁਤ ਛੋਟਾ ਸੀ।
  • ਦਿੱਲੀ 'ਚ ਜਨਮੀ ਹੁਮਾ ਕੁਰੈਸ਼ੀ ਇੱਕ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਦੇ ਪਿਤਾ ਸਲੀਮ ਕੁਰੈਸ਼ੀ ਕਈ ਰੈਸਟੋਰੈਂਟ ਦੇ ਮਾਲਕ ਹਨ। ਉਨ੍ਹਾਂ ਨੇ ਵਿਦੇਸ਼ 'ਚ ਪੜ੍ਹਾਈ ਕਰਨ ਦੀ ਬਜਾਏ ਐਕਟਿੰਗ ਨੂੰ ਚੁਣਿਆ।
  • ਅਦਾਕਾਰੀ ਦੀ ਦੁਨੀਆ 'ਚ ਨਾਮ ਕਮਾਉਣ ਲਈ, ਹੁਮਾ 2008 'ਚ ਮੁੰਬਈ ਆਈ ਅਤੇ ਵਨ ਐਕਟ ਥੀਏਟਰ ਗਰੁੱਪ 'ਚ ਸ਼ਾਮਲ ਹੋ ਗਈ। ਫਿਰ ਉਸ ਦਾ ਅਦਾਕਾਰੀ ਸਫ਼ਰ ਸ਼ੁਰੂ ਹੋਇਆ।
  • ਹੁਮਾ ਦੇ ਛੋਟੇ ਭਰਾ ਸਾਕਿਬ ਸਲੀਮ ਨੇ ਵੀ ਆਪਣੀ ਭੈਣ ਦੇ ਨਕਸ਼ੇ-ਕਦਮਾਂ 'ਤੇ ਚੱਲਣ ਅਤੇ ਅਦਾਕਾਰੀ 'ਚ ਕਰੀਅਰ ਬਣਾਉਣ ਦਾ ਫੈਸਲਾ ਕੀਤਾ। ਉਹ ਹੁਣ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵੀ ਹਨ।
  • ਹੁਮਾ ਨੂੰ ਕਿਤਾਬਾਂ ਪੜ੍ਹਨਾ ਪਸੰਦ ਹੈ, ਉਸ ਨੂੰ ਲਿਖਣ ਦਾ ਵੀ ਸ਼ੌਕ ਹੈ। ਉਸ ਨੇ ਸੁਪਰਹੀਰੋਇਨ ਸੀਰੀਜ਼ 'ਤੇ ਇਕ ਕਿਤਾਬ ਵੀ ਲਿਖੀ ਹੈ, ਜਿਸ ਨੂੰ ਪਾਠਕਾਂ ਨੇ ਕਾਫੀ ਪਸੰਦ ਵੀ ਕੀਤਾ ਸੀ।
  • ਹੁਮਾ ਸਮਾਜਿਕ ਕੰਮਾਂ 'ਚ ਵੀ ਸਰਗਰਮੀ ਨਾਲ ਹਿੱਸਾ ਲੈਂਦੀ ਹੈ। ਉਸਨੇ ਸਾਲ 2022 'ਚ ਲੋਕਾਂ ਨੂੰ ਮਾਨਸਿਕ ਸਿਹਤ ਬਾਰੇ ਜਾਗਰੂਕ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਗੱਲ ਕਰਨ ਲਈ ਇੱਕ ਲੜੀ 'ਇਟਸ ਨੇਵਰ ਟੂ ਲੇਟ' ਵੀ ਚਲਾਈ।

ਇਹ ਵੀ ਪੜ੍ਹੋ: Indian Students Death : ਹੈਰਾਨੀਜਨਕ ਅੰਕੜੇ ! ਪਿਛਲੇ 5 ਸਾਲਾਂ ਅੰਦਰ ਵਿਦੇਸ਼ੀ ਧਰਤੀ 'ਤੇ 633 ਭਾਰਤੀਆਂ ਦੀ ਮੌਤ, ਕੈਨੇਡਾ 'ਚ ਸਭ ਤੋਂ ਵੱਧ ਮੌਤਾਂ

Related Post