Shimla Bus Accident: ਸ਼ਿਮਲਾ 'ਚ ਦਰਦਨਾਕ ਸੜਕ ਹਾਦਸਾ, ਪਹਾੜੀ ਤੋਂ ਡਿੱਗੀ HRTC ਦੀ ਬੱਸ, 4 ਦੀ ਮੌਤ

ਸ਼ਿਮਲਾ ਜ਼ਿਲ੍ਹੇ ਦੇ ਜੁਬਲ ਵਿੱਚ ਅੱਜ ਸਵੇਰੇ ਐਚਆਰਟੀਸੀ ਦੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।

By  Dhalwinder Sandhu June 21st 2024 11:21 AM

Shimla Bus Accident: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਜੁਬਲ ਇਲਾਕੇ ਵਿੱਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਡਰਾਈਵਰ ਅਤੇ ਕੰਡਕਟਰ ਸਮੇਤ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ਬੱਸ ਦੇ ਡਰਾਈਵਰ-ਕੰਡਕਟਰ ਸਮੇਤ 4 ਦੀ ਮੌਤ

ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਇਸ ਬੱਸ ਵਿੱਚ ਡਰਾਈਵਰ ਅਤੇ ਕੰਡਕਟਰ ਸਮੇਤ ਕੁੱਲ 7 ਲੋਕ ਸਵਾਰ ਸਨ, ਜਿਹਨਾਂ ਵਿੱਚੋਂ 4 ਦੀ ਮੌਤ ਹੋ ਗਈ ਹੈ ਤੇ ਬਾਕੀ ਤਿੰਨ ਜ਼ਖ਼ਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਜਾਣਕਾਰੀ ਮੁਤਾਬਕ ਜ਼ਖਮੀਆਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।


ਬੱਸ ਹਾਦਸੇ ਵਿੱਚ ਮਰਨ ਵਾਲੇ ਲੋਕਾਂ ਦੇ ਨਾਂ

ਇਸ ਹਾਦਸੇ ਵਿੱਚ ਬੱਸ ਵਿੱਚ ਡਰਾਈਵਰ ਕਰਮਾ ਦਾਸ, ਕੰਡਕਟਰ ਰਾਕੇਸ਼ ਕੁਮਾਰ ਸਮੇਤ ਬੀਰਮਾ ਦੇਵੀ ਪਤਨੀ ਅਮਰ ਸਿੰਘ ਅਤੇ ਧੰਨ ਸ਼ਾਹ ਪੁੱਤਰ ਚੰਦਰ ਸ਼ਾਹ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਹਾਦਸੇ 'ਚ ਜਿਯੇਂਦਰ ਰੰਗਾ, ਦੀਪਿਕਾ ਅਤੇ ਹਸਤ ਬਹਾਦਰ ਜ਼ਖਮੀ ਹੋ ਗਏ ਹਨ। ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਇਹ ਬੱਸ ਹਾਦਸੇ ਦਾ ਸ਼ਿਕਾਰ ਕਿਵੇਂ ਹੋਈ, ਇਸ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। 

ਬੱਸ ਜੁਬਲ ਤੋਂ ਗਿਲਟਾਡੀ ਲਈ ਹੋਈ ਸੀ ਰਵਾਨਾ 

ਜਾਣਕਾਰੀ ਅਨੁਸਾਰ ਐਚਆਰਟੀਸੀ ਦੇ ਰੋਹੜੂ ਡਿਪੂ ਦੀ ਬੱਸ ਸਵੇਰੇ 7 ਵਜੇ ਜੁਬਲ ਦੇ ਕੁਡੂ ਤੋਂ ਗਿਲਟਾਡੀ ਲਈ ਰਵਾਨਾ ਹੋਈ ਸੀ। ਕੁਡੂ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ 'ਤੇ ਪਹੁੰਚਣ ਤੋਂ ਬਾਅਦ, ਬੱਸ ਸਵੇਰੇ 7.10 ਵਜੇ ਦੇ ਕਰੀਬ ਚੌੜੀ ਕੰਚ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਢਾਂਕ ਤੋਂ ਲਗਭਗ 100 ਮੀਟਰ ਹੇਠਾਂ ਇੱਕ ਹੋਰ ਸੜਕ 'ਤੇ ਜਾ ਡਿੱਗੀ।

ਇਹ ਵੀ ਪੜ੍ਹੋ: Yoga Day 2024 : ਬਰਫੀਲੇ ਪਹਾੜਾਂ ਤੋਂ ਲੈ ਕੇ ਰੇਤਲੇ ਮੈਦਾਨਾਂ ਤੱਕ ਯੋਗ ਦੇ ਰੰਗ ’ਚ ਰੰਗੀ ਦੁਨੀਆਂ, PM ਮੋਦੀ ਤੋਂ ਲੈ ਕੇ ਵੱਖ-ਵੱਖ ਹਸਤੀਆਂ ਨੇ ਕੀਤਾ ਯੋਗ

Related Post