Uniform Tariff : ਸਟਾਕ ਮਾਰਕੀਟ 'ਚ ਵੀ GST ਵਰਗਾ ਸਿਸਟਮ, ਹੁਣ ਨਹੀਂ ਲੱਗੇਗਾ ਵੱਖਰਾ ਟੈਕਸ, ਸਟਾਕ ਵੇਚਣ 'ਤੇ ਲੱਗੇਗਾ 3.5 ਰੁਪਏ ਦਾ ਸਮਾਨ ਟੈਰਿਫ
ਸ਼ੇਅਰ ਬਾਜ਼ਾਰ ਵਿੱਚ ਵੀ ਹੁਣ GST ਵਰਗਾ ਸਿਸਟਮ ਲਾਗੂ ਹੋਵੇਗਾ। ਮਾਹਿਰਾਂ ਮੁਤਾਬਕ CSDL ਦੇ 13 ਕਰੋੜ ਨਿਵੇਸ਼ਕਾਂ ਨੂੰ ਇਸ ਨਵੀਂ ਪ੍ਰਣਾਲੀ ਦਾ ਫਾਇਦਾ ਹੋਵੇਗਾ। ਪੜ੍ਹੋ ਪੂਰੀ ਖਬਰ...
Uniform Tariff : ਅੱਜਕਲ੍ਹ ਬਹੁਤੇ ਲੋਕ ਸ਼ੇਅਰ ਬਜ਼ਾਰ 'ਚ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋ ਹੋ ਤਾਂ ਤੁਹਾਡੇ ਲਈ ਇੱਕ ਚੰਗੀ ਖ਼ਬਰ ਹੈ। ਕਿਉਂਕਿ ਸੈਂਟਰਲ ਡਿਪਾਜ਼ਟਰੀ ਸਰਵਿਸਿਜ਼ ਲਿਮਿਟੇਡ (CSDL) ਨੇ ਨਵਾਂ ਯੂਨੀਫਾਰਮ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਅਜਿਹੇ 'ਚ ਖਾਸ ਗੱਲ ਇਹ ਹੈ ਕਿ ਇਸ 'ਚ GST ਵਰਗੀ ਵਿਵਸਥਾ ਹੋਵੇਗੀ, ਕਿਉਂਕਿ ਵੱਖਰੇ ਟੈਕਸਾਂ ਦੀ ਬਜਾਏ ਸਿਰਫ ਯੂਨੀਫਾਰਮ ਟੈਰਿਫ ਲਿਆ ਜਾਵੇਗਾ। ਇਹ ਵੀਂ ਪ੍ਰਣਾਲੀ 1 ਅਕਤੂਬਰ ਤੋਂ ਲਾਗੂ ਹੋਵੇਗੀ। ਮਾਹਿਰਾਂ ਮੁਤਾਬਕ CSDL ਦੇ 13 ਕਰੋੜ ਨਿਵੇਸ਼ਕਾਂ ਨੂੰ ਇਸ ਨਵੀਂ ਪ੍ਰਣਾਲੀ ਦਾ ਫਾਇਦਾ ਹੋਵੇਗਾ। ਇਕ ਹੋਰ ਖਾਸ ਗੱਲ ਇਹ ਹੈ ਕਿ ਇਸ ਨਵੇਂ ਟੈਰਿਫ ਢਾਂਚੇ 'ਚ ਕੁਝ ਛੋਟਾਂ ਵੀ ਲਾਗੂ ਹੋਣਗੀਆਂ।
ਯੂਨੀਫਾਰਮ ਟੈਰਿਫ 'ਤੇ CSDL ਨੇ ਕੀ ਕਿਹਾ :
ਕੰਪਨੀ ਨੇ ਕਿਹਾ ਕਿ “ਸੈਂਟਰਲ ਡਿਪਾਜ਼ਟਰੀ ਸਰਵਿਸਿਜ਼ ਲਿਮਟਿਡ (CSDL) 13 ਕਰੋੜ ਤੋਂ ਵੱਧ ਨਿਵੇਸ਼ਕਾਂ ਲਈ ਇਕਸਾਰ ਟੈਰਿਫ ਦਾ ਐਲਾਨ ਕਰਕੇ ਖੁਸ਼ ਹੈ। “CDSL ਨੇ 3.50 ਰੁਪਏ/ਡੈਬਿਟ ਟ੍ਰਾਂਜੈਕਸ਼ਨ ਦੇ ਸਮਾਨ ਟੈਰਿਫ ਦਾ ਐਲਾਨ ਕੀਤਾ ਹੈ।” ਡਿਪਾਜ਼ਟਰੀ ਦੇ ਇਸ ਕਦਮ ਨਾਲ 13 ਕਰੋੜ ਤੋਂ ਵੱਧ ਨਿਵੇਸ਼ਕਾਂ ਲਈ ਲੈਣ-ਦੇਣ ਦੀ ਲਾਗਤ ਨੂੰ ਸੁਚਾਰੂ ਬਣਾਉਣ ਦੀ ਉਮੀਦ ਹੈ ਜੋ ਆਪਣੀਆਂ ਡਿਪਾਜ਼ਟਰੀ ਲੋੜਾਂ ਲਈ CDSL 'ਤੇ ਨਿਰਭਰ ਕਰਦੇ ਹਨ।
ਸ਼ੇਅਰਾਂ ਦੀ ਖਰੀਦ-ਵੇਚ 'ਤੇ ਅਸਰ ਪਵੇਗਾ :
ਅਸਲ 'ਚ, ਟ੍ਰਾਂਜੈਕਸ਼ਨ ਚਾਰਜ CDSL ਵਰਗੀ ਡਿਪਾਜ਼ਟਰੀ ਦੁਆਰਾ ਵਸੂਲੀ ਜਾਣ ਵਾਲੀ ਫੀਸ ਹੈ ਜਦੋਂ ਸ਼ੇਅਰ ਡੀਮੈਟ ਖਾਤੇ ਤੋਂ ਵੇਚੇ ਜਾਣਦੇ ਹਨ। ਅਜਿਹੇ 'ਚ, ਯੂਨੀਫਾਰਮ ਟੈਰਿਫ ਪ੍ਰਣਾਲੀ ਦੇ ਆਉਣ ਨਾਲ, ਸੰਸ਼ੋਧਿਤ ਟੈਰਿਫ ਦਾ ਉਦੇਸ਼ ਲੈਣ-ਦੇਣ ਦੀ ਲਾਗਤ ਨੂੰ ਮਿਆਰੀ ਬਣਾਉਣਾ ਹੈ। ਸੈਂਟਰਲ ਡਿਪਾਜ਼ਟਰੀ ਸਰਵਿਸਿਜ਼ ਲਿਮਿਟੇਡ ਇੱਕ ਕੇਂਦਰੀ ਪ੍ਰਤੀਭੂਤੀਆਂ ਡਿਪਾਜ਼ਟਰੀ ਹੈ। ਦਸ ਦਈਏ ਕਿ ਇਹ ਸ਼ੇਅਰ ਅਤੇ ਬਾਂਡ ਵਰਗੀਆਂ ਪ੍ਰਤੀਭੂਤੀਆਂ ਨੂੰ ਇਲੈਕਟ੍ਰਾਨਿਕ ਰੂਪ 'ਚ ਰੱਖਣ ਦੀ ਸਹੂਲਤ ਪ੍ਰਦਾਨ ਕਰਦਾ ਹੈ।
ਛੋਟਾਂ ਮਿਲਦੀਆਂ ਰਹਿਣਗੀਆਂ :
ਨਵੇਂ ਟੈਰਿਫ ਪ੍ਰਣਾਲੀ ਤੋਂ ਇਲਾਵਾ, CDSL ਨੇ ਇਹ ਵੀ ਘੋਸ਼ਣਾ ਕੀਤੀ ਹੈ ਕਿ ਕੁਝ ਛੋਟਾਂ ਲਾਗੂ ਰਹਿਣਗੀਆਂ। ਖਾਸ ਤੌਰ 'ਤੇ, ਮਹਿਲਾ ਡੀਮੈਟ ਖਾਤਾ ਧਾਰਕਾਂ, ਭਾਵੇਂ ਸਿੰਗਲ ਜਾਂ ਪ੍ਰਾਇਮਰੀ ਹੋਲਡ, ਪ੍ਰਤੀ ਡੈਬਿਟ ਟ੍ਰਾਂਜੈਕਸ਼ਨ 'ਤੇ 0.25 ਰੁਪਏ ਦੀ ਛੋਟ ਮਿਲਦੀ ਰਹੇਗੀ। ਇਸੇ ਤਰ੍ਹਾਂ, ਮਿਊਚਲ ਫੰਡ ਅਤੇ ਬਾਂਡ ISIN (ਇੰਟਰਨੈਸ਼ਨਲ ਸਕਿਓਰਿਟੀਜ਼ ਆਈਡੈਂਟੀਫਿਕੇਸ਼ਨ ਨੰਬਰ) ਨਾਲ ਸਬੰਧਤ ਡੈਬਿਟ ਲੈਣ-ਦੇਣ 'ਤੇ 0.25 ਰੁਪਏ ਦੀ ਛੋਟ ਵੀ ਲਾਗੂ ਹੋਵੇਗੀ।
ਇਹ ਵੀ ਪੜ੍ਹੋ : Punjab Weather : ਚੰਡੀਗੜ੍ਹ ਸਮੇਤ ਪੰਜਾਬ ਦੇ 16 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਜਾਣੋ ਤਾਜ਼ਾ ਅਪਡੇਟ