WhatsApp ਚ ਬਲੂ ਟਿੱਕ ਨੂੰ ਕਰਨਾ ਚਾਹੁੰਦੇ ਹੋ ਬੰਦ, ਤਾਂ ਅਪਨਾਓ ਇਹ ਆਸਾਨ ਤਰੀਕਾ
Hide WhatsApp Blue Tick: ਵਟਸਐਪ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਕਿਉਂਕਿ ਇਸ ਰਾਹੀਂ ਹੁਣ ਹਰ ਤਰ੍ਹਾਂ ਦਾ ਕੰਮ, ਵੱਡਾ ਜਾਂ ਛੋਟਾ, ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਅਜਿਹੇ 'ਚ ਕਈ ਚੀਜ਼ਾਂ ਆਸਾਨ ਹੋ ਜਾਂਦੀਆਂ ਹਨ ਪਰ ਕੁਝ ਮਾਮਲਿਆਂ 'ਚ ਪ੍ਰਾਈਵੇਸੀ ਵੀ ਖਤਰੇ 'ਚ ਪੈ ਜਾਂਦੀ ਹੈ। ਦਸ ਦਈਏ ਕਿ ਕੁਝ ਲੋਕ ਕਈ ਵਾਰ ਐਪ 'ਤੇ ਇੰਨੇ ਪਿੱਛੇ ਪੈ ਜਾਂਦੇ ਹਨ ਕਿ ਚੈਟਿੰਗ ਦੌਰਾਨ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੋ ਜਾਂਦਾ ਹੈ। ਐਪ 'ਤੇ ਬਲੂ ਟਿੱਕ ਸਭ ਤੋਂ ਵੱਧ ਪਰੇਸ਼ਾਨ ਕਰਦਾ ਹੈ। ਇਸ ਕਰਕੇ ਕੋਈ ਚਾਹੇ ਵੀ ਕਿਸੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ।
ਉਦਾਹਰਨ ਲਈ, ਜੇਕਰ ਕੋਈ ਤੁਹਾਨੂੰ ਸੁਨੇਹਾ ਭੇਜਦਾ ਹੈ ਅਤੇ ਤੁਸੀਂ ਉਸਨੂੰ ਤੁਰੰਤ ਪੜ੍ਹਦੇ ਹੋ ਜਾਂ ਕੁਝ ਸਮੇਂ ਬਾਅਦ, ਭੇਜਣ ਵਾਲੇ ਨੂੰ ਇੱਕ ਨੀਲਾ ਟਿੱਕ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਇਹ ਬਲੂ ਟਿੱਕ ਦਿਖਾਈ ਦੇਣ ਲੱਗਦੀ ਹੈ, ਤਾਂ ਰਿਸੀਵਰ 'ਤੇ ਜਵਾਬ ਦੇਣ ਲਈ ਬਹੁਤ ਦਬਾਅ ਹੁੰਦਾ ਹੈ। ਪਰ ਕਈ ਵਾਰ ਸਾਨੂੰ ਚੈਟ 'ਚ ਬਲੂ ਟਿੱਕ ਨਹੀਂ ਦਿਸਦਾ, ਜਿਸ ਕਾਰਨ ਸਾਨੂੰ ਲੱਗਦਾ ਹੈ ਕਿ ਸ਼ਾਇਦ ਰਿਸੀਵਰ ਨੇ ਮੈਸੇਜ ਨਹੀਂ ਪੜ੍ਹਿਆ। ਜੇਕਰ ਤੁਹਾਨੂੰ ਘੰਟਿਆਂ ਤੱਕ ਕਿਸੇ ਦੀ ਚੈਟ 'ਚ ਬਲੂ ਟਿੱਕ ਨਜ਼ਰ ਨਾ ਆਵੇ ਤਾਂ ਸਮਝ ਲਓ ਕਿ ਉਸ ਨੇ ਬਲੂ ਟਿੱਕ ਨੂੰ ਬੰਦ ਕਰ ਦਿੱਤਾ ਹੋਵੇਗਾ। ਅਜਿਹੇ 'ਚ ਜੇਕਰ ਤੁਸੀਂ ਵੀ ਬਲੂ ਟਿੱਕ ਨੂੰ ਬੰਦ ਕਰਨਾ ਚਾਹੁੰਦੇ ਹੋ ਤਾਂ ਆਉ ਜਾਂਦੇ ਹਾਂ ਇਸ ਦਾ ਤਰੀਕਾ...
ਐਂਡਰਾਇਡ ਉਪਭੋਗਤਾਵਾਂ ਲਈ ਬਲੂ ਟਿੱਕ ਬੰਦ ਕਰਨ ਦਾ ਤਰੀਕਾ
- ਤੁਹਾਨੂੰ ਸਭ ਤੋਂ ਪਹਿਲਾ WhatsApp ਖੋਲ੍ਹਣਾ ਹੋਵੇਗਾ
- ਫਿਰ ਸਕ੍ਰੀਨ ਦੇ ਉੱਪਰ-ਸੱਜੇ ਕੋਨੇ 'ਚ ਤਿੰਨ-ਬਿੰਦੀਆਂ ਵਾਲੇ ਮੀਨੂ ਦੇ ਆਈਕਨ ਵਿਕਲਪ ਨੂੰ ਚੁਣਨਾ ਹੋਵੇਗਾ।
- ਇਸ ਤੋਂ ਬਾਅਦ ਡ੍ਰੌਪਡਾਉਨ ਮੀਨੂ ਤੋਂ ਸੈਟਿੰਗਜ਼ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
- ਸੈਟਿੰਗਜ਼ ਦੇ ਵਿਕਲਪ ਨੂੰ ਚੁਣਨ ਤੋਂ ਬਾਅਦ ਪ੍ਰਾਈਵੇਸੀ 'ਤੇ ਟੈਪ ਕਰਨਾ ਹੋਵੇਗਾ।
- ਫਿਰ 'ਰੀਡ ਰਸੀਦਾਂ' ਦੇ ਵਿਕਲਪ 'ਤੇ ਜਾਣਾ ਹੋਵੇਗਾ।
- ਅੰਤ 'ਚ ਸਵਿੱਚ ਨੂੰ ਆਨ ਕਰਨਾ ਹੋਵੇਗਾ।
ਆਈਫੋਨ ਉਪਭੋਗਤਾਵਾਂ ਲਈ ਬਲੂ ਟਿੱਕ ਬੰਦ ਕਰਨ ਦਾ ਤਰੀਕਾ
- ਆਈਫੋਨ ਉਪਭੋਗਤਾਵਾਂ ਨੂੰ ਵੀ ਸਭ ਤੋਂ ਪਹਿਲਾ WhatsApp ਖੋਲ੍ਹਣਾ ਪਵੇਗਾ ਅਤੇ ਸਕ੍ਰੀਨ ਦੇ ਹੇਠਾਂ-ਸੱਜੇ ਕੋਨੇ 'ਤੇ ਸਥਿਤ ਸੈਟਿੰਗਜ਼ ਆਈਕਨ ਦੇ ਵਿਲਕਪ ਨੂੰ ਚੁਣਨਾ ਹੋਵੇਗਾ।
- ਫਿਰ ਸੈਟਿੰਗ ਮੀਨੂ 'ਤੇ ਜਾ ਕੇ ਗੋਪਨੀਯਤਾ ਨੂੰ ਚੁਣਨਾ ਹੋਵੇਗਾ।
- ਇਸ ਤੋਂ ਬਾਅਦ 'ਰੀਡ ਰਸੀਦਾਂ' ਵਿਕਲਪ ਨੂੰ ਚੁਣਨ ਤੋਂ ਬਾਅਦ ਟੌਗਲ ਨੂੰ ਚਾਲੂ ਕਰਨਾ ਹੋਵੇਗਾ।