How To Stop Ads On Google Chrome : ਗੂਗਲ ਕ੍ਰੋਮ 'ਤੇ ਵਾਧੂ ਇਸ਼ਤਿਹਾਰਾਂ ਤੋਂ ਹੋ ਪ੍ਰੇਸ਼ਾਨ, ਤਾਂ ਇਸ ਢੰਗ ਨਾਲ ਕਰੋ ਸਫਾਇਆ, ਫਿਰ ਨਹੀਂ ਹੋਵੇਗੀ ਮੁਸ਼ਕਿਲ

Stop Ads On Google Chrome : ਗੂਗਲ ਆਪਣੇ ਉਪਭੋਗਤਾਵਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਕਈ ਵਿਸ਼ੇਸ਼ਤਾਵਾਂ ਪ੍ਰਦਾਨ ਕਰਦਾ ਹੈ। ਗੂਗਲ ਆਪਣੇ ਬ੍ਰਾਊਜ਼ਰ 'ਚ ਇੱਕ ਸੈਟਿੰਗ ਪ੍ਰਦਾਨ ਕਰਦਾ ਹੈ, ਜਿਸ ਰਾਹੀਂ ਤੁਸੀਂ ਆਪਣੇ ਲੇਖਾਂ 'ਚ ਇਸ਼ਤਿਹਾਰਾਂ ਨੂੰ ਦਿਖਾਈ ਦੇਣ ਤੋਂ ਰੋਕ ਸਕਦੇ ਹੋ।

By  KRISHAN KUMAR SHARMA August 4th 2024 02:50 PM

How To Stop Ads On Google Chrome : ਗੂਗਲ ਕ੍ਰੋਮ ਪੂਰੀ ਦੁਨੀਆਂ 'ਚ ਵੈੱਬ ਬ੍ਰਾਊਜ਼ਿੰਗ ਲਈ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਪਰ ਇਸ ਦੌਰਾਨ ਕਈ ਵਾਰੀ ਸਾਨੂੰ ਕੋਈ ਸਮੱਗਰੀ ਪੜ੍ਹਦੇ ਹੋਏ ਵਾਰ-ਵਾਰ ਇਸ਼ਤਿਹਾਰ ਵਿਖਾਈ ਦਿੰਦੇ ਰਹਿੰਦੇ ਹਨ, ਪਰ ਅਸੀਂ ਤੁਹਾਨੂੰ ਇਸ ਲੇਖ 'ਚ ਇੱਕ ਅਜਿਹਾ ਤਰੀਕਾ ਦੱਸਾਂਗੇ, ਜਿਸ ਰਾਹੀਂ ਤੁਸੀਂ ਬਿਨਾਂ ਇਸ਼ਤਿਹਾਰਾਂ ਦੇ ਕ੍ਰੋਮ 'ਤੇ ਲੇਖ ਪੜ੍ਹ ਸਕੋਗੇ। ਤਾਂ ਆਉ ਜਾਣਦੇ ਹਾਂ ਉਹ ਤਰੀਕਾ...

ਗੂਗਲ ਆਪਣੇ ਉਪਭੋਗਤਾਵਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਕਈ ਵਿਸ਼ੇਸ਼ਤਾਵਾਂ ਪ੍ਰਦਾਨ ਕਰਦਾ ਹੈ। ਗੂਗਲ ਆਪਣੇ ਬ੍ਰਾਊਜ਼ਰ 'ਚ ਇੱਕ ਸੈਟਿੰਗ ਪ੍ਰਦਾਨ ਕਰਦਾ ਹੈ, ਜਿਸ ਰਾਹੀਂ ਤੁਸੀਂ ਆਪਣੇ ਲੇਖਾਂ 'ਚ ਇਸ਼ਤਿਹਾਰਾਂ ਨੂੰ ਦਿਖਾਈ ਦੇਣ ਤੋਂ ਰੋਕ ਸਕਦੇ ਹੋ। ਗੂਗਲ ਦੀ ਇਸ ਵਿਸ਼ੇਸ਼ ਸੈਟਿੰਗ ਨੂੰ ਰੀਡਿੰਗ ਮੋਡ ਵਜੋਂ ਜਾਣਿਆ ਜਾਂਦਾ ਹੈ। ਤੁਸੀਂ ਇਸਨੂੰ ਵੈੱਬ ਅਤੇ ਐਂਡਰੌਇਡ ਸਮਾਰਟਫ਼ੋਨ ਦੋਵਾਂ 'ਤੇ ਚਾਲੂ ਕਰ ਸਕਦੇ ਹੋ।

ਵੈੱਬ 'ਤੇ ਰੀਡਿੰਗ ਮੋਡ ਨੂੰ ਚਾਲੂ ਕਰਨ ਦਾ ਆਸਾਨ ਤਰੀਕਾ

  • ਸਭ ਤੋਂ ਪਹਿਲਾਂ ਆਪਣੇ ਕੰਪਿਊਟਰ ਜਾਂ ਲੈਪਟਾਪ 'ਚ ਗੂਗਲ ਕ੍ਰੋਮ ਬ੍ਰਾਊਜ਼ਰ ਨੂੰ ਖੋਲ੍ਹਣਾ ਹੋਵੇਗਾ।
  • ਇਸ ਤੋਂ ਬਾਅਦ ਬ੍ਰਾਊਜ਼ਰ 'ਤੇ ਖੋਜ ਕਰਕੇ ਉਸ ਲੇਖ ਨੂੰ ਖੋਲ੍ਹਣਾ ਹੋਵੇਗਾ, ਜਿਸ ਨੂੰ ਤੁਸੀਂ ਪੜ੍ਹਨਾ ਚਾਹੁੰਦੇ ਹੋ।
  • ਫਿਰ ਤੁਹਾਨੂੰ ਬ੍ਰਾਊਜ਼ਰ ਦੇ ਉੱਪਰ ਸੱਜੇ ਪਾਸੇ ਤਿੰਨ ਬਿੰਦੀਆਂ 'ਤੇ ਕਲਿੱਕ ਕਰਨਾ ਹੋਵੇਗਾ।
  • ਤਿੰਨ ਬਿੰਦੀਆਂ 'ਤੇ ਕਲਿੱਕ  ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਲੰਬੀ ਲਿਸਟ ਹੋਵੇਗੀ, ਜਿਸ 'ਚ ਤੁਹਾਨੂੰ ਮੋਰ ਟੂਲਸ ਬਟਨ ਉੱਤੇ ਕਲਿਕ ਕਰਨਾ ਹੋਵੇਗਾ।
  • ਫਿਰ ਤੁਹਾਨੂੰ ਇੱਕ ਹੋਰ ਸੂਚੀ ਮਿਲੇਗੀ, ਜਿਸ 'ਚੋਂ ਤੁਹਾਨੂੰ ਰੀਡਿੰਗ ਮੋਡ ਨੂੰ ਚਾਲੂ ਕਰਨਾ ਹੋਵੇਗਾ।
  • ਜਿਵੇਂ ਹੀ ਤੁਸੀਂ ਰੀਡਿੰਗ ਮੋਡ ਨੂੰ ਚਾਲੂ ਕਰਦੇ ਹੋ, ਇੱਕ ਨਵੀਂ ਵਿੰਡੋ ਖੁੱਲ੍ਹ ਜਾਵੇਗੀ। ਇਸ ਵਿੰਡੋ 'ਚ ਤੁਸੀਂ ਉਹ ਲੇਖ ਦੇਖੋਗੇ ਜਿਸਦੀ ਤੁਸੀਂ ਖੋਜ ਕੀਤੀ ਹੈ।
  • ਤੁਸੀਂ ਇਸ ਵਿੰਡੋ 'ਚ ਖੁੱਲੇ ਲੇਖ 'ਚ ਇੱਕ ਵੀ ਇਸ਼ਤਿਹਾਰ ਨਹੀਂ ਦੇਖੋਗੇ।

ਐਂਡਰਾਇਡ ਫੋਨ 'ਚ ਰੀਡਿੰਗ ਮੋਡ ਨੂੰ ਚਾਲੂ ਕਰਨ ਦਾ ਆਸਾਨ ਤਰੀਕਾ

  • ਐਂਡ੍ਰਾਇਡ ਫੋਨ 'ਚ ਰੀਡਿੰਗ ਮੋਡ ਨੂੰ ਚਾਲੂ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾ ਗੂਗਲ ਪਲੇ ਸਟੋਰ 'ਤੇ ਜਾਣਾ ਹੋਵੇਗਾ।
  • ਫਿਰ ਪਲੇ ਸਟੋਰ ਤੋਂ ਰੀਡਿੰਗ ਮੋਡ ਐਪਲੀਕੇਸ਼ਨ ਨੂੰ ਡਾਊਨਲੋਡ ਕਰਕੇ ਇੰਸਟਾਲ ਕਰਨਾ ਹੋਵੇਗਾ।
  • ਇੰਸਟਾਲੇਸ਼ਨ ਤੋਂ ਬਾਅਦ, ਐਪ ਨੂੰ ਖੋਲ੍ਹਣਾ ਹੋਵੇਗਾ।
  • ਇਸ ਤੋਂ ਬਾਅਦ ਤੁਹਾਨੂੰ ਅਸੈਸਬਿਲਟੀ ਆਪਸ਼ਨ 'ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਸ਼ਾਰਟਕੱਟ ਬਟਨ 'ਤੇ ਟੈਪ ਕਰਨਾ ਹੋਵੇਗਾ।
  • ਸ਼ਾਰਟਕੱਟ ਬਟਨ 'ਤੇ ਟੈਪ ਕਰਨ ਤੋਂ ਬਾਅਦ ਗੂਗਲ ਕਰੋਮ 'ਤੇ ਜਾਂ ਕੇ ਉਹ ਪੰਨਾ ਖੋਲ੍ਹਣਾ ਹੋਵੇਗਾ ਜਿਸ 'ਚ ਤੁਸੀਂ ਲੇਖ ਪੜ੍ਹਨਾ ਚਾਹੁੰਦੇ ਹੋ।
  • ਤੁਹਾਨੂੰ ਸਕਰੀਨ 'ਤੇ ਇੱਕ ਫਲੋਟਿੰਗ ਸ਼ਾਰਟਕੱਟ ਬਟਨ ਦਿਖਾਈ ਦੇਵੇਗਾ, ਜਿਸ 'ਤੇ ਟੈਪ ਕਰਨ ਨਾਲ ਤੁਸੀਂ ਬਿਨਾਂ ਇਸ਼ਤਿਹਾਰਾਂ ਦੇ ਵੈਬ ਪੇਜ ਦੇ ਲੇਖ ਨੂੰ ਪੜ੍ਹ ਸਕੋਗੇ।

Related Post