ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਪੀਓ ਇਮਲੀ ਦਾ ਸ਼ਰਬਤ, ਬਹੁਤ ਸੌਖੀ ਹੈ ਬਣਾਉਣ ਦਾ ਤਰੀਕਾ

Imli Ka Sharbat : ਮਾਹਿਰਾਂ ਮੁਤਾਬਕ ਗਰਮੀਆਂ ਦੇ ਮੌਸਮ 'ਚ ਇਮਿਊਨਿਟੀ ਵਧਾਉਣ ਅਤੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਮਲੀ ਦੇ ਸ਼ਰਬਤ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ। ਤਾਂ ਆਉ ਜਾਣਦੇ ਹਾਂ ਇਮਲੀ ਦਾ ਸ਼ਰਬਤ ਬਣਾਉਣ ਦਾ ਤਰੀਕਾ ਅਤੇ ਲੋੜੀਂਦੀ ਸਮੱਗਰੀ ਬਾਰੇ...

By  KRISHAN KUMAR SHARMA May 30th 2024 07:00 AM

Imli Ka Sharbat: ਗਰਮੀਆਂ ਦੇ ਮੌਸਮ 'ਚ ਸਰੀਰ ਨੂੰ ਐਨਰਜੀ ਨਾਲ ਭਰਪੂਰ ਰੱਖਣ ਲਈ ਇਮਲੀ ਦਾ ਸ਼ਰਬਤ ਬਹੁਤ ਕਾਰਗਰ ਹੈ, ਜਿਸ ਨੂੰ ਇਮਲੀ ਪੰਨਾ ਵੀ ਕਿਹਾ ਜਾਂਦਾ ਹੈ, ਜੋ ਗੁੜ ਜਾਂ ਖੰਡ ਦੀ ਮਦਦ ਨਾਲ ਬਣਾਇਆ ਜਾਂਦਾ ਹੈ। ਮਾਹਿਰਾਂ ਮੁਤਾਬਕ ਗਰਮੀਆਂ ਦੇ ਮੌਸਮ 'ਚ ਇਮਿਊਨਿਟੀ ਵਧਾਉਣ ਅਤੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਮਲੀ ਦੇ ਸ਼ਰਬਤ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟਸ ਗੁਣ ਪਾਏ ਜਾਣਦੇ ਹਨ, ਜੋ ਸਰੀਰ ਲਈ ਕੁਦਰਤੀ ਠੰਡਕ ਦਾ ਕੰਮ ਕਰਦੀ ਹੈ। ਤਾਂ ਆਉ ਜਾਣਦੇ ਹਾਂ ਇਮਲੀ ਦਾ ਸ਼ਰਬਤ ਬਣਾਉਣ ਦਾ ਤਰੀਕਾ ਅਤੇ ਲੋੜੀਂਦੀ ਸਮੱਗਰੀ ਬਾਰੇ...

ਲੋੜੀਂਦਾ ਸਮੱਗਰੀ

  • ਇਮਲੀ - 2 ਚਮਚ
  • ਖੰਡ/ਗੁੜ - ਅੱਧਾ ਕੱਪ
  • ਇਲਾਇਚੀ ਪਾਊਡਰ - 1/4 ਚਮਚ
  • ਕਾਲੀ ਮਿਰਚ - 1/4 ਚਮਚ
  • ਕਾਲਾ ਨਮਕ - ਸਵਾਦ ਮੁਤਾਬਕ 
  • ਚਿੱਟਾ ਨਮਕ - ਸਵਾਦ ਮੁਤਾਬਕ
  • ਪੁਦੀਨੇ ਦੇ ਪੱਤੇ - 4-6
  • ਬਰਫ਼ ਦੇ ਕਿਊਬ- ਲੋੜ ਮੁਤਾਬਕ

ਇਮਲੀ ਦਾ ਸ਼ਰਬਤ ਬਣਾਉਣ ਦਾ ਤਰੀਕਾ

  • ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਇਮਲੀ ਦੇ ਬੀਜਾਂ ਨੂੰ ਕੱਢਣਾ ਹੋਵੇਗਾ।
  • ਇਸ ਤੋਂ ਬਾਅਦ ਇਮਲੀ ਨੂੰ ਇਕ ਕੱਪ ਪਾਣੀ 'ਚ ਪਾ ਕੇ ਘੱਟੋ-ਘੱਟ 2 ਘੰਟੇ ਲਈ ਪੀਉ ਕੇ ਰੱਖਣਾ ਹੋਵੇਗਾ।
  • ਫਿਰ ਇਸ ਨੂੰ ਮਿਕਸਰ ਦੀ ਮਦਦ ਨਾਲ ਪੀਸ ਕੇ ਕੱਪੜੇ ਦੀ ਮਦਦ ਨਾਲ ਛਾਣ ਕੇ ਬਰਤਨ 'ਚ ਕੱਢਣਾ ਹੋਵੇਗਾ।
  • ਬਰਤਨ 'ਚ ਕੱਢਣ ਤੋਂ ਬਾਅਦ ਪੀਸੀ ਹੋਈ ਚੀਨੀ ਜਾਂ ਗੁੜ, ਇਲਾਇਚੀ ਪਾਊਡਰ, ਕਾਲੀ ਮਿਰਚ, ਕਾਲਾ ਨਮਕ ਅਤੇ ਚਿੱਟਾ ਨਮਕ ਪਾ ਕੇ ਮਿਲਾਉਣਾ ਹੋਵੇਗਾ।
  • ਅੰਤ 'ਚ ਪੁਦੀਨੇ ਦੀਆਂ ਪੱਤੀਆਂ ਅਤੇ ਬਰਫ਼ ਦੇ ਟੁਕੜੇ ਪਾ ਕੇ ਠੰਡਾ ਕਰਕੇ ਸਰਵ ਕਰ ਸਕਦੇ ਹੋ।

Related Post