Termite : ਘਰ 'ਚ ਸਿਉਂਕ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਨੁਸਖੇ, ਮਿਲੇਗਾ ਫਾਇਦਾ

ਜੇਕਰ ਤੁਸੀਂ ਵੀ ਘਰ 'ਚ ਲੱਗੀ ਸਿਉਂਕ 'ਤੋਂ ਪ੍ਰੇਸ਼ਾਨ ਹੋ ਅਤੇ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖਿਆਂ ਬਾਰੇ ਦਸਾਂਗੇ, ਜਿਸ ਦੀ ਵਰਤੋਂ ਕਰਕੇ ਤੁਸੀਂ ਇਸ ਤੋਂ ਛੁਟਕਾਰਾ ਪਾ ਸਕੋਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ...

By  KRISHAN KUMAR SHARMA September 21st 2024 06:40 PM -- Updated: September 21st 2024 06:44 PM

How to Get Rid of Termite : ਕਈ ਵਾਰ ਘਰਾਂ 'ਚ ਨਮੀ ਕਾਰਨ, ਫਰਨੀਚਰ ਅਤੇ ਘਰ ਦੇ ਹੋਰ ਹਿੱਸਿਆਂ 'ਤੇ ਸਿਉਂਕ ਲੱਗ ਜਾਂਦੀ ਹੈ, ਜਿਸ ਨਾਲ ਮਹਿੰਗੇ ਫਰਨੀਚਰ, ਦਰਵਾਜ਼ੇ ਅਤੇ ਲੱਕੜ ਦੀਆਂ ਸਾਰੀਆਂ ਵਸਤੂਆਂ ਅੰਦਰੋਂ ਖੋਖਲੀਆਂ ​​ਹੋ ਜਾਂਦੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਘਰ 'ਚ ਲੱਗੀ ਸਿਉਂਕ 'ਤੋਂ ਪ੍ਰੇਸ਼ਾਨ ਹੋ ਅਤੇ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖਿਆਂ ਬਾਰੇ ਦਸਾਂਗੇ, ਜਿਸ ਦੀ ਵਰਤੋਂ ਕਰਕੇ ਤੁਸੀਂ ਇਸ ਤੋਂ ਛੁਟਕਾਰਾ ਪਾ ਸਕੋਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ...

ਨਿੰਬੂ ਅਤੇ ਸਿਰਕੇ ਦੀ ਵਰਤੋਂ ਕਰੋ

ਚਿੱਟਾ ਸਿਰਕਾ ਅਤੇ ਨਿੰਬੂ, ਸਿਉਂਕ ਤੋਂ ਛੁਟਕਾਰਾ ਪਾਉਣ 'ਚ ਤੁਹਾਡੀ ਮਦਦ ਕਰ ਸਕਦੇ ਹਨ। ਸਭ ਤੋਂ ਪਹਿਲਾਂ ਅੱਧਾ ਕੱਪ ਸਿਰਕਾ ਲੈ ਕੇ ਉਸ 'ਚ ਦੋ ਨਿੰਬੂਆਂ ਦਾ ਰਸ ਨਿਚੋੜ ਕੇ ਇੱਕ ਮਿਸ਼ਰਣ ਬਣਾਉਣਾ ਹੋਵੇਗਾ। ਫਿਰ ਇਸ ਮਿਸ਼ਰਣ ਨੂੰ ਇੱਕ ਸਪਰੇਅ ਬੋਤਲ 'ਚ ਪਾ ਕੇ ਉਨ੍ਹਾਂ ਥਾਵਾਂ 'ਤੇ ਸਪਰੇਅ ਕਰਨੀ ਹੋਵੇਗੀ, ਜਿੱਥੇ ਸਿਉਂਕ ਅਤੇ ਉਨ੍ਹਾਂ ਦੇ ਅੰਡੇ ਮੌਜੂਦ ਹੋ ਸਕਦੇ ਹਨ।

ਬੋਰਿਕ ਐਸਿਡ ਦੀ ਵਰਤੋਂ ਕਰੋ

ਮਾਹਿਰਾਂ ਮੁਤਾਬਕ ਬੋਰਿਕ ਐਸਿਡ ਦੀ ਵਰਤੋਂ ਘਰ 'ਚੋਂ ਸਿਉਂਕ ਨੂੰ ਹਟਾਉਣ ਲਈ ਵੀ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਇੱਕ ਕੱਪ ਪਾਣੀ 'ਚ ਦੋ-ਤਿੰਨ ਚਮਚ ਬੋਰਿਕ ਐਸਿਡ ਮਿਲਾ ਕੇ ਇੱਕ ਸਪਰੇਅ ਬੋਤਲ 'ਚ ਪਾਉਣਾ ਹੋਵੇਗਾ। ਫਿਰ ਇਸ ਮਿਸ਼ਰਣ ਨੂੰ ਘਰ ਦੇ ਫਰਨੀਚਰ, ਦਰਵਾਜ਼ੇ, ਖਿੜਕੀਆਂ ਸਮੇਤ ਉਨ੍ਹਾਂ ਸਾਰੇ ਹਿੱਸਿਆਂ 'ਚ ਛਿੜਕਣਾ ਹੋਵੇਗਾ, ਜਿੱਥੇ ਸਿਉਂਕ ਅਤੇ ਉਨ੍ਹਾਂ ਦੇ ਅੰਡੇ ਹੋ ਸਕਦੇ ਹਨ। ਕੁਝ ਹੀ ਸਮੇਂ ਵਿੱਚ ਤੁਹਾਡੇ ਘਰ 'ਚੋਂ ਸਿਉਂਕ ਦਾ ਨਾਮ ਅਤੇ ਨਿਸ਼ਾਨ ਗਾਇਬ ਹੋ ਜਾਵੇਗਾ।

ਨਿੰਮ ਅਤੇ ਲਸਣ ਦੀ ਵਰਤੋਂ ਕਰੋ

ਸਿਉਂਕ ਤੋਂ ਛੁਟਕਾਰਾ ਪਾਉਣ ਲਈ, ਤੁਸੀਂ ਨਿੰਮ ਅਤੇ ਲਸਣ ਦੇ ਸਪਰੇਅ ਦੀ ਵਰਤੋਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਲਸਣ ਦੀਆਂ ਕੁਝ ਕਲੀਆਂ ਨੂੰ ਛਿੱਲ ਕੇ ਪੀਸਣਾ ਹੋਵੇਗਾ। ਫਿਰ ਇਨ੍ਹਾਂ ਨੂੰ ਦੋ ਕੱਪ ਪਾਣੀ 'ਚ ਪਾ ਕੇ ਉਬਾਲ ਲਓ ਅਤੇ ਨਿੰਮ ਦੀਆਂ ਪੱਤੀਆਂ ਨੂੰ ਪੀਸ ਲਓ। ਫਿਰ ਲਸਣ ਦੇ ਪਾਣੀ 'ਚ ਨਿੰਮ ਦਾ ਪੇਸਟ ਮਿਲਾ ਕੇ ਸਪਰੇਅ ਬੋਤਲ 'ਚ ਭਰ ਲਓ ਅਤੇ ਹਰ ਜਗ੍ਹਾ ਸਪਰੇਅ ਕਰੋ।

Related Post