Smartphone Tips: ਹੋਰ ਕੋਈ ਵੀ ਨਹੀਂ ਬੰਦ ਕਰ ਸਕੇਗਾ ਤੁਹਾਡਾ ਮੋਬਾਈਲ, ਬਸ ਕਰ ਲਓ ਇਹ ਸੈਟਿੰਗ

ਜੇਕਰ ਤੁਸੀਂ ਵੀ ਆਪਣੇ ਫੋਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਰਹਿੰਦੇ ਹੋ ਤਾਂ ਹੇਠਾਂ ਲਿਖੀ ਜਾਣਕਾਰੀ ਪੜ੍ਹੋ

By  Dhalwinder Sandhu July 9th 2024 03:18 PM

How To Create Password To Switch Off Phone: ਅੱਜਕੱਲ੍ਹ ਫੋਨ ਸਾਡੀ ਜ਼ਿੰਦਗੀ ਦਾ ਪ੍ਰਮੁੱਖ ਅੰਗ ਬਣ ਗਿਆ ਹੈ। ਫੋਨ ਨਾਲ ਨਾ ਸਿਰਫ ਕਾਲ ਅਤੇ ਮੈਸੇਜ ਕੀਤੇ ਜਾ ਸਕਦੇ ਹਨ, ਸਗੋਂ ਕਈ ਜ਼ਰੂਰੀ ਕੰਮ ਵੀ ਕੀਤੇ ਜਾ ਸਕਦੇ ਹਨ। ਅਜਿਹੇ 'ਚ ਸਮਾਰਟਫੋਨ ਦੀ ਸੁਰੱਖਿਆ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਬਹੁਤੇ ਲੋਕ ਆਪਣੇ ਫ਼ੋਨ 'ਚ ਜ਼ਰੂਰੀ ਦਸਤਾਵੇਜ਼ ਰੱਖਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਆਪਣੇ ਫੋਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਰਹਿੰਦੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਇਹ ਦਸਾਂਗੇ ਕੀ ਫੋਨ ਦੀ ਸੁਰੱਖਿਆ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਤਾਂ ਆਉ ਜਾਣਦੇ ਹਾਂ ਇਸ ਬਾਰੇ...

ਕੋਈ ਵੀ ਤੁਹਾਡੀ ਇਜਾਜ਼ਤ ਤੋਂ ਬਿਨਾਂ ਫ਼ੋਨ ਬੰਦ ਨਹੀਂ ਕਰ ਸਕੇਗਾ 

ਜਿਵੇਂ ਤੁਸੀਂ ਜਾਣਦੇ ਹੋ ਕਿ ਫ਼ੋਨ ਦੀ ਸੁਰੱਖਿਆ ਲਈ ਇਹ ਜ਼ਰੂਰੀ ਹੈ ਕਿ ਕੋਈ ਵੀ ਵਿਅਕਤੀ ਫ਼ੋਨ ਨੂੰ ਸਵਿੱਚ ਆਫ਼ ਨਾ ਕਰ ਸਕੇ। ਇਸ ਲਈ ਪਾਸਵਰਡ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੀ ਹਾਂ, ਹੇਠਾਂ ਦਿੱਤੀ ਗਈ ਜਾਣਕਾਰੀ ਰਾਹੀਂ ਕੋਈ ਵੀ ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਡੇ ਫ਼ੋਨ ਨੂੰ ਸਵਿੱਚ ਆਫ਼ ਨਹੀਂ ਕਰ ਸਕੇਗਾ। ਫ਼ੋਨ ਬੰਦ ਕਰਨ ਤੋਂ ਪਹਿਲਾਂ ਪਾਸਵਰਡ ਦਰਜ ਕਰਨਾ ਲਾਜ਼ਮੀ ਹੈ।

ਪਾਸਵਰਡ ਸੈੱਟ ਕਰਨ ਦਾ ਤਰੀਕਾ 

  • ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਫੋਨ ਦੀ ਸੈਟਿੰਗ 'ਚ ਜਾਣਾ ਹੋਵੇਗਾ।
  • ਫਿਰ ਸਰਚ ਬਾਰ 'ਚ ਪਾਸਵਰਡ ਲਿਖ ਕੇ ਸਰਚ ਕਰਨਾ ਹੋਵੇਗਾ।
  • ਜਿਵੇ ਤੁਸੀਂ ਜਾਣਦੇ ਹੋ ਕਿ ਹਰ ਫੋਨ ਦੀ ਸੈਟਿੰਗ ਵੱਖਰੀ ਹੁੰਦੀ ਹੈ, ਇਸ ਲਈ ਕੁਝ ਡਿਵਾਈਸਾਂ 'ਚ ਇਸ ਵਿਸ਼ੇਸ਼ਤਾ ਨੂੰ ਪਾਵਰ ਆਫ ਕਿਹਾ ਜਾਂਦਾ ਹੈ।
  • ਸਰਚ ਕਰਨ ਤੋਂ ਬਾਅਦ, ਤੁਹਾਨੂੰ ਪਾਵਰ ਆਫ ਲਈ ਲੋੜੀਂਦੇ ਪਾਸਵਰਡ ਦਾ ਵਿਕਲਪ ਮਿਲੇਗਾ। ਵੈਸੇ ਤਾਂ ਇਹ ਵਿਸ਼ੇਸ਼ਤਾ ਕੁਝ ਹੀ ਸਮਾਰਟਫੋਨਜ਼ 'ਚ ਮੌਜੂਦ ਹੈ।
  • ਪਾਵਰ ਆਫ ਲਈ ਪਾਸਵਰਡ ਦੀ ਲੋੜ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
  • ਇਸ ਤੋਂ ਬਾਅਦ ਫੋਨ ਦੀ ਲਾਕ ਸਕਰੀਨ ਦਾ ਪਾਸਵਰਡ ਐਂਟਰ ਕਰਨਾ ਹੋਵੇਗਾ।
  • ਫਿਰ ਆਪਣੇ ਫੋਨ ਦੀ ਲੌਕ ਸਕ੍ਰੀਨ ਦਾ ਪਾਸਵਰਡ ਐਂਟਰ ਕਰੋ ਅਤੇ ਫਿਰ ਜਦੋਂ ਕੋਈ ਤੁਹਾਡੀ ਮਨਜ਼ੂਰੀ ਤੋਂ ਬਿਨਾਂ ਫੋਨ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਪਾਸਵਰਡ ਦੇਣਾ ਹੋਵੇਗਾ।
  • ਇਸ ਤਰ੍ਹਾਂ ਫੋਨ ਦੀ ਸੁਰੱਖਿਆ ਵਧੇਗੀ।

ਇਹ ਵੀ ਪੜ੍ਹੋ: Vegetable Price Hike: ਸਬਜ਼ੀਆਂ ਦੇ ਵਧੇ ਭਾਅ, ਹਰ ਸਬਜ਼ੀ 50 ਰੁਪਏ ਤੋਂ ਪਾਰ

Related Post