How To Control Anger : ਆਪਣੇ ਗੁੱਸੇ 'ਤੇ ਕਾਬੂ ਪਾਉਣ ਲਈ ਅਪਣਾਓ ਇਹ ਨੁਸਖੇ, ਮਿਲੇਗਾ ਫਾਇਦਾ

ਗੁੱਸੇ 'ਚ ਲੋਕਾਂ ਦੀ ਸੋਚਣ ਅਤੇ ਸਮਝਣ ਦੀ ਸ਼ਕਤੀ ਘੱਟ ਜਾਂਦੀ ਹੈ। ਫਿਰ ਉਹ ਅਜਿਹੇ ਕਈ ਕਦਮ ਚੁੱਕਦੇ ਹਨ, ਜੋ ਗਲਤ ਸਾਬਤ ਹੋ ਸਕਦੇ ਹਨ।

By  Aarti May 15th 2024 04:59 PM

How To Control Anger: ਗੁੱਸਾ ਮਨੁੱਖ ਦਾ ਦੁਸ਼ਮਣ ਹੈ।ਲੋਕ ਅਕਸਰ, ਜਦੋਂ ਬਹੁਤ ਗੁੱਸੇ ’ਚ ਹੁੰਦੇ ਹਨ ਤਾਂ ਕੁਝ ਅਜਿਹਾ ਕਹਿੰਦੇ ਜਾਂ ਕਰਦੇ ਹਨ ਜਿਸਦਾ ਬਾਅਦ 'ਚ ਉਨ੍ਹਾਂ ਨੂੰ ਪਛਤਾਵਾ ਹੁੰਦਾ ਹੈ। ਨਾਲ ਹੀ ਇਹ ਰਿਸ਼ਤੇ ਨੂੰ ਵੀ ਵਿਗਾੜ ਦਿੰਦਾ ਹੈ।

ਮਾਪਿਆਂ ਦਾ ਆਪਣੇ ਬੱਚਿਆਂ 'ਤੇ ਬਹੁਤ ਜ਼ਿਆਦਾ ਗੁੱਸਾ ਹੋਣਾ, ਜੋੜਿਆਂ ਦਾ ਇਕ ਦੂਜੇ 'ਤੇ ਜਾਂ ਦਫਤਰ 'ਚ ਉਨ੍ਹਾਂ ਦੇ ਸਹਿਕਰਮੀਆਂ 'ਤੇ ਬਹੁਤ ਜ਼ਿਆਦਾ ਗੁੱਸਾ ਹੋਣਾ ਘਾਤਕ ਹੋ ਸਕਦਾ ਹੈ। ਕਿਉਂਕਿ ਗੁੱਸੇ 'ਚ ਲੋਕਾਂ ਦੀ ਸੋਚਣ ਅਤੇ ਸਮਝਣ ਦੀ ਸ਼ਕਤੀ ਘੱਟ ਜਾਂਦੀ ਹੈ। ਫਿਰ ਉਹ ਅਜਿਹੇ ਕਈ ਕਦਮ ਚੁੱਕਦੇ ਹਨ, ਜੋ ਗਲਤ ਸਾਬਤ ਹੋ ਸਕਦੇ ਹਨ।

ਅਜਿਹੇ 'ਚ ਜੇਕਰ ਤੁਸੀਂ ਕਿਸੇ ਰਿਸ਼ਤੇ 'ਚ ਹੋ ਅਤੇ ਤੁਹਾਨੂੰ ਬਹੁਤ ਗੁੱਸਾ ਆਉਂਦਾ ਹੈ, ਤਾਂ ਸੰਭਵ ਹੈ ਕਿ ਤੁਸੀਂ ਗੁੱਸੇ 'ਚ ਕੁਝ ਅਜਿਹੀਆਂ ਗੱਲਾਂ ਕਹਿ ਸਕਦੇ ਹੋ, ਜਿਸ ਨਾਲ ਤੁਹਾਡੇ ਰਿਸ਼ਤੇ 'ਚ ਦਰਾਰ ਆ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦਸਾਂਗੇ, ਜਿਨ੍ਹਾਂ ਰਾਹੀਂ ਤੁਸੀਂ ਆਪਣੇ ਗੁੱਸੇ 'ਤੇ ਕਾਬੂ ਪਾ ਸਕੋਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ 

ਚੁੱਪ ਰਹੋ : 

ਗੁੱਸੇ 'ਚ ਗਲਤ ਗੱਲ ਕਹਿਣ ਨਾਲੋਂ ਚੁੱਪ ਰਹਿਣਾ ਹੀ ਬਿਹਤਰ ਹੁੰਦਾ ਹੈ। ਕਿਉਂਕਿ ਜਦੋਂ ਅਸੀਂ ਕੁਝ ਨਹੀਂ ਕਹਾਂਗੇ, ਤਾਂ ਵਿਵਾਦ ਦੀ ਸਥਿਤੀ ਨਹੀਂ ਪੈਦਾ ਹੋਵੇਗੀ। ਅਜਿਹੇ 'ਚ ਜੇਕਰ ਤੁਸੀਂ ਗੁੱਸੇ 'ਚ ਚੁੱਪ ਰਹੋਗੇ, ਤਾਂ ਤੁਸੀਂ ਗੁੱਸੇ 'ਚ ਗਲਤ ਸ਼ਬਦਾਂ ਦੀ ਵਰਤੋਂ ਕਰਨ ਤੋਂ ਵੀ ਬਚੋਗੇ। ਉਥੇ ਹੀ ਮਾਮਲਾ ਸ਼ਾਂਤ ਹੋ ਜਾਵੇਗਾ। ਇਸ ਤੋਂ ਇਲਾਵਾ ਜੇਕਰ ਤੁਸੀਂ ਕੁਝ ਕਹਿਣਾ ਹੈ, ਤਾਂ ਸੋਚ ਸਮਝ ਕੇ ਕਹੋ।

ਥਾਂ ਬਦਲੋ : 

ਜੇਕਰ ਤੁਹਾਨੂੰ ਬਹੁਤ ਗੁੱਸਾ ਆਉਂਦਾ ਹੈ ਤਾਂ ਤੁਹਾਨੂੰ ਅਜਿਹੀ ਥਾਂ 'ਤੇ ਜਾਣਾ ਚਾਹੀਦਾ ਹੈ ਜਿੱਥੇ ਤੁਹਾਨੂੰ ਗੁੱਸਾ ਨਾ ਆ ਸਕੇ। ਕਿਉਂਕਿ ਥਾਂ ਬਦਲਣ ਨਾਲ ਮਨ ਸ਼ਾਂਤ ਹੁੰਦਾ ਹੈ। ਦਸ ਦਈਏ ਕਿ ਕਿਸੇ ਖੁੱਲ੍ਹੀ ਥਾਂ ਜਾਂ ਅਜਿਹੀ ਥਾਂ 'ਤੇ ਜਾਣ ਦੀ ਕੋਸ਼ਿਸ਼ ਕਰੋ ਜਿੱਥੇ ਤੁਸੀਂ ਇਕੱਲੇ ਹੋ। ਜਿਵੇ - ਬਾਗ 'ਚ ਜਾਂ ਛੱਤ 'ਤੇ ਇਕੱਲੇ, ਤਾਜ਼ੀ ਹਵਾ ’ਚ ਡੂੰਘਾ ਸਾਹ ਲਓ ਅਤੇ ਆਪਣੇ ਗੁੱਸੇ ਨੂੰ ਸ਼ਾਂਤ ਕਰੋ।

ਗਿਣਤੀ ਸ਼ੁਰੂ ਕਰੋ : 

ਜੇਕਰ ਤੁਸੀਂ ਬਹੁਤ ਗੁੱਸਾ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਗਿਣਤੀ ਸ਼ੁਰੂ ਕਰਨੀ ਚਾਹੀਦੀ ਹੈ। ਕਿਉਂਕਿ 100 ਤੋਂ 1 ਤੱਕ ਹੌਲੀ-ਹੌਲੀ ਬਿਨਾਂ ਰੁਕੇ ਗਿਣਤੀ ਕਰਨ ਨਾਲ ਤੁਹਾਡਾ ਧਿਆਨ ਹਟ ਜਾਵੇਗਾ ਅਤੇ ਤੁਹਾਡਾ ਗੁੱਸਾ ਘੱਟ ਹੋਣਾ ਸ਼ੁਰੂ ਹੋ ਜਾਵੇਗਾ।

ਸੰਗੀਤ ਸੁਣੋ : 

ਜਿਵੇ ਤੁਸੀਂ ਜਾਣਦੇ ਹੋ ਕਿ ਗੁੱਸੇ 'ਚ ਲੋਕ ਅਕਸਰ ਗਲਤ ਬੋਲਦੇ ਹਨ ਅਤੇ ਗਲਤ ਕਦਮ ਵੀ ਚੁੱਕ ਲੈਂਦੇ ਹਨ। ਕੁਝ ਲੋਕ ਤਾਂ ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਦੁੱਖ ਦੇਣ ਲੱਗ ਪੈਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਗੁੱਸਾ ਮਹਿਸੂਸ ਕਰਦੇ ਹੋ ਤਾਂ ਆਪਣੇ ਈਅਰਬਡਸ ਪਹਿਨੋ ਅਤੇ ਸ਼ਾਂਤ ਅਤੇ ਆਰਾਮਦਾਇਕ ਸੰਗੀਤ ਸੁਣੋ। ਜਿਸ ਨਾਲ ਮਨ ਅਤੇ ਦਿਮਾਗ ਵੀ ਸ਼ਾਂਤ ਰਹਿੰਦਾ ਹੈ।

ਇਹ ਵੀ ਪੜ੍ਹੋ: Laughing Benefits: ਦਿਮਾਗ ਅਤੇ ਸਰੀਰ 'ਤੇ ਹਾਸੇ ਨਾਲ ਹੁੰਦੇ ਹਨ ਕਈ ਫਾਇਦੇ, ਜਾਣੋ ਇੱਥੇ

Related Post