Clean Curtains Without Washing : ਦੀਵਾਲੀ ਤੋਂ ਪਹਿਲਾਂ ਪਰਦੇ ਕਿਵੇਂ ਸਾਫ਼ ਕਰੀਏ ? ਇਹ 3 ਤਰੀਕੇ ਆਉਣਗੇ ਤੁਹਾਡੇ ਬਹੁਤ ਕੰਮ

ਇਸ ਲੇਖ 'ਚ ਅਸੀਂ ਤੁਹਾਨੂੰ ਪਰਦਿਆਂ ਨੂੰ ਬਿਨਾਂ ਧੋਤੇ ਸਾਫ਼ ਕਰਨ ਦੇ ਕੁਝ ਆਸਾਨ ਨੁਸਖੇ ਦੱਸ ਰਹੇ ਹਾਂ। ਅਸਲ 'ਚ, ਹੋਰ ਚੀਜ਼ਾਂ ਦੇ ਮੁਕਾਬਲੇ, ਪਰਦੇ ਦੀ ਸਫਾਈ ਬਹੁਤ ਮੁਸ਼ਕਿਲ ਹੋ ਜਾਂਦੀ ਹੈ।

By  Aarti October 13th 2024 04:02 PM

How To Clean Curtains Without Washing : ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਨਾਲ ਹੀ ਦੀਵਾਲੀ ਦੇ ਆਉਣ 'ਚ ਕੁਝ ਹੀ ਦਿਨ ਬਾਕੀ ਹਨ। ਅਜਿਹੇ 'ਚ ਲੋਕਾਂ ਨੇ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੀਵਾਲੀ ਤੋਂ ਮਹੀਨੇ ਪਹਿਲਾਂ, ਲੋਕ ਖਾਸ ਤੌਰ 'ਤੇ ਆਪਣੇ ਘਰਾਂ ਦੀ ਸਫ਼ਾਈ ਸ਼ੁਰੂ ਕਰ ਦਿੰਦੇ ਹਨ। ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਦੇਵੀ ਲਕਸ਼ਮੀ ਦਾ ਵਾਸ ਸਾਫ਼-ਸੁਥਰੇ ਘਰਾਂ 'ਚ ਹੁੰਦਾ ਹੈ, ਇਸ ਲਈ ਲਕਸ਼ਮੀ ਦੀ ਪੂਜਾ ਕਰਨ ਤੋਂ ਪਹਿਲਾਂ ਲੋਕ ਘਰ ਦੇ ਹਰ ਕੋਨੇ ਨੂੰ ਸਾਫ਼ ਕਰਦੇ ਹਨ। ਇਸ ਲੜੀ 'ਚ, ਅਸੀਂ ਤੁਹਾਡੇ ਲਈ ਸਫਾਈ ਲਈ ਕੁਝ ਆਸਾਨ ਨੁਸਖੇ ਲੈ ਕੇ ਆਏ ਹਾਂ।

ਇਸ ਲੇਖ 'ਚ ਅਸੀਂ ਤੁਹਾਨੂੰ ਪਰਦਿਆਂ ਨੂੰ ਬਿਨਾਂ ਧੋਤੇ ਸਾਫ਼ ਕਰਨ ਦੇ ਕੁਝ ਆਸਾਨ ਨੁਸਖੇ ਦੱਸ ਰਹੇ ਹਾਂ। ਅਸਲ 'ਚ, ਹੋਰ ਚੀਜ਼ਾਂ ਦੇ ਮੁਕਾਬਲੇ, ਪਰਦੇ ਦੀ ਸਫਾਈ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਖ਼ਾਸਕਰ ਜੇਕਰ ਤੁਸੀਂ ਇੱਕ ਬੈਚਲਰ ਹੋ ਅਤੇ ਤੁਹਾਡੇ ਕੋਲ ਵਾਸ਼ਿੰਗ ਮਸ਼ੀਨ ਨਹੀਂ ਹੈ, ਤਾਂ ਅਜਿਹੀ 'ਚ ਪਰਦਿਆਂ ਨੂੰ ਹੱਥਾਂ ਨਾਲ ਧੋਣਾ ਇੱਕ ਬਹੁਤ ਹੀ ਮਿਹਨਤ ਵਾਲਾ ਕੰਮ ਹੈ। 

ਇਸ ਕੰਮ ਨੂੰ ਆਸਾਨ ਬਣਾਉਣ ਲਈ ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਪਰਦਿਆਂ ਨੂੰ ਬਿਨਾਂ ਧੋਤੇ ਸਾਫ਼ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ 

ਧੂੜ ਦੀ ਸਫਾਈ : 

ਲਟਕਦੇ ਪਰਦਿਆਂ 'ਚ ਧੂੜ ਇਕੱਠੀ ਹੋਣੀ ਬਹੁਤ ਆਮ ਗੱਲ ਹੈ। ਇਸ ਲਈ, ਸਭ ਤੋਂ ਪਹਿਲਾਂ ਪਰਦਿਆਂ ਨੂੰ ਹੇਠਾਂ ਉਤਾਰੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਜਾਂ ਸੋਟੀ ਦੀ ਮਦਦ ਨਾਲ ਮਾਰ ਕੇ ਧੂੜ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰੋ। ਫਿਰ ਵੈਕਿਊਮ ਕਲੀਨਰ ਦੀ ਵਰਤੋਂ ਕਰੋ। ਦਸ ਦਈਏ ਕਿ ਵੈਕਿਊਮ ਕਲੀਨਰ ਦੀ ਮਦਦ ਨਾਲ ਪਰਦਿਆਂ ਤੋਂ ਧੂੜ ਅਤੇ ਮਿੱਟੀ ਨੂੰ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ।

ਭਾਫ਼ ਨਾਲ ਸਫਾਈ : 

ਧੂੜ ਨੂੰ ਹਟਾਉਣ ਤੋਂ ਬਾਅਦ, ਭਾਫ਼ ਦੀ ਸਫਾਈ ਕਰੋ। ਜੇਕਰ ਤੁਹਾਡੇ ਪਰਦਿਆਂ 'ਤੇ ਕਿਸੇ ਤਰ੍ਹਾਂ ਦੇ ਧੱਬੇ ਹਨ ਤਾਂ ਸਟੀਮਰ 'ਚ ਥੋੜ੍ਹੀ ਮਾਤਰਾ 'ਚ ਸਫੇਦ ਸਿਰਕਾ ਪਾ ਕੇ ਦਾਗ ਵਾਲੀ ਥਾਂ ਨੂੰ ਜ਼ਿਆਦਾ ਦੇਰ ਤੱਕ ਸਟੀਮ ਕਰੋ। ਮਾਹਿਰਾਂ ਮੁਤਾਬਕ ਅਜਿਹੇ ਕਰਨ ਨਾਲ ਪਰਦਿਆਂ 'ਤੇ ਮੌਜੂਦ ਕਿਸੇ ਵੀ ਤਰ੍ਹਾਂ ਦਾ ਦਾਗ ਆਸਾਨੀ ਨਾਲ ਸਾਫ ਹੋ ਜਾਂਦਾ ਹੈ।

ਧੁੱਪ ਦਿਖਾਓ : 

ਅੰਤ 'ਚ, ਪਰਦਿਆਂ ਨੂੰ 3 ਤੋਂ 4 ਘੰਟਿਆਂ ਲਈ ਧੁੱਪ 'ਚ ਸੁਕਾਓ। ਅਜਿਹਾ ਕਰਨ ਨਾਲ ਪਰਦਿਆਂ 'ਚੋਂ ਕਿਸੇ ਵੀ ਤਰ੍ਹਾਂ ਦੀ ਬਦਬੂ ਦੂਰ ਹੋ ਜਾਂਦੀ ਹੈ। ਨਾਲ ਹੀ, ਸਟੀਮਿੰਗ ਤੋਂ ਬਾਅਦ, ਪਰਦਿਆਂ ਨੂੰ ਧੁੱਪ 'ਚ ਰੱਖਣ ਨਾਲ ਪਰਦਿਆਂ 'ਚ ਮੌਜੂਦ ਬੈਕਟੀਰੀਆ ਵੀ ਖਤਮ ਹੋ ਜਾਣਦੇ ਹਨ।

ਇਹ ਵੀ ਪੜ੍ਹੋ : Relationship tips : ਮਰਦਾਂ ਨੂੰ ਸ਼ੁਰੂ ਕਰਨਾ ਚਾਹੀਦਾ ਹੈ ਇਹ ਕੰਮ, ਪਤਨੀ ਕਰੇਗੀ ਜ਼ਿਆਦਾ ਪਿਆਰ, ਅਧਿਐਨ 'ਚ ਸਾਹਮਣੇ ਆਈ ਵੱਡੀ ਗੱਲ

Related Post