Claim Insurance : ਕਾਰ ਦੀ ਚੋਰੀ ਜਾਂ ਡਕੈਤੀ ਦੇ ਮਾਮਲੇ 'ਚ ਬੀਮੇ ਦਾ ਦਾਅਵਾ ਕਰਨ ਦਾ ਆਸਾਨ ਤਰੀਕਾ, ਜਾਣੋ

ਜੇਕਰ ਤੁਹਾਡੀ ਕਾਰ ਦੀ ਲੁੱਟ ਜਾ ਚੋਰੀ ਹੋ ਜਾਂਦੀ ਹੈ ਤਾਂ ਤੁਸੀਂ ਇਸ ਦਾ ਬੀਮਾ ਕਿਵੇਂ ਕਲੇਮ ਕਰ ਸਕਦੇ ਹੋ, ਇਸ ਸਬੰਧੀ ਪੜ੍ਹੋ ਪੂਰੀ ਜਾਣਕਾਰੀ...

By  Dhalwinder Sandhu July 3rd 2024 01:22 PM

How To Claim Insurance: ਅੱਜਕਲ੍ਹ ਚੋਰੀ ਅਤੇ ਡਕੈਤੀ ਦੇ ਮਾਮਲੇ ਬਹੁਤ ਵੱਧ ਗਏ ਹਨ। ਤੁਸੀਂ ਅਜਿਹੀਆਂ ਕਈ ਵਾਰਦਾਤਾਂ ਅਤੇ ਚੋਰੀਆਂ ਬਾਰੇ ਪੜ੍ਹਿਆ ਅਤੇ ਸੁਣਿਆ ਹੋਵੇਗਾ। ਪਰ, ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਹਾਡੀ ਕਾਰ ਚੋਰੀ ਹੋ ਜਾਂਦੀ ਹੈ ਜਾਂ ਕੋਈ ਇਸਨੂੰ ਲੁੱਟ ਕੇ ਲੈ ਜਾਂਦਾ ਹੈ, ਤਾਂ ਤੁਸੀਂ ਬੀਮਾ ਕੰਪਨੀ ਤੋਂ ਕਲੇਮ ਕਰ ਸਕਦੇ ਹੋ। ਦੱਸ ਦਈਏ ਕਿ ਜੇਕਰ ਕੋਈ ਕਾਰ ਲੁੱਟ ਕੇ ਲੈ ਜਾਂਦਾ ਹੈ, ਤਾਂ ਕਲੇਮ ਦਾ ਜ਼ਿਕਰ ਤੁਹਾਡੀ ਬੀਮਾ ਕਾਪੀ 'ਚ ਹੁੰਦਾ ਹੈ, ਪਰ ਚੋਰੀ ਹੋਣ ਦੀ ਸੂਰਤ 'ਚ ਵੀ ਤੁਹਾਨੂੰ ਬੀਮੇ ਦੀ ਰਕਮ ਮਿਲਦੀ ਹੈ। ਵੈਸੇ ਤਾਂ ਇੰਨ੍ਹਾਂ ਦੋਵਾਂ ਸਥਿਤੀਆਂ 'ਚ ਤੁਹਾਨੂੰ ਕੁਝ ਮਹੱਤਵਪੂਰਨ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਪਵੇਗੀ।

ਦੱਸ ਦਈਏ ਕਿ ਕਾਰ ਦੀ ਚੋਰੀ ਜਾਂ ਡਕੈਤੀ ਦੇ ਮਾਮਲੇ 'ਚ ਤੁਸੀਂ ਕਾਰ ਦੇ ਮੌਜੂਦਾ ਬਾਜ਼ਾਰ ਮੁੱਲ ਜਾਂ ਬੀਮਾ ਦਸਤਾਵੇਜ਼ 'ਚ ਦਰਜ ਬੀਮਾ ਐਲਾਨ ਮੁੱਲ (IDV) ਦੇ ਬਰਾਬਰ ਪੈਸੇ ਪ੍ਰਾਪਤ ਕਰ ਸਕਦੇ ਹੋ। ਬੀਮਾ ਕੰਪਨੀ ਤੁਹਾਨੂੰ ਇਹ ਪੈਸੇ ਦੇਣ ਤੋਂ ਇਨਕਾਰ ਨਹੀਂ ਕਰ ਸਕਦੀ। ਮਾਹਿਰਾਂ ਮੁਤਾਬਕ ਇਸ ਲਈ ਕੁਝ ਪ੍ਰਕਿਰਿਆ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਤਾਂ ਆਉ ਜਾਣਦੇ ਹਾਂ ਉਸ ਪ੍ਰਕਿਰਿਆ ਬਾਰੇ... 

ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉ 

ਜੇਕਰ ਤੁਹਾਡੀ ਕਾਰ ਬਦਮਾਸ਼ਾਂ ਦੁਆਰਾ ਚੋਰੀ ਜਾਂ ਲੁੱਟੀ ਜਾਂਦੀ ਹੈ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪੁਲਿਸ ਕੋਲ FIR ਦਰਜ ਕਰਨੀ ਪਵੇਗੀ। ਦੱਸ ਦਈਏ ਕਿ ਤੁਹਾਡੇ ਸਥਾਨਕ ਪੁਲਿਸ ਸਟੇਸ਼ਨ ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ਜਿੱਥੇ ਇਹ ਘਟਨਾ ਵਾਪਰੀ ਹੈ, 'ਚ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਅੰਤ 'ਚ FIR ਦੀ ਕਾਪੀ ਲੈਣਾ ਨਾ ਭੁੱਲੋ, ਕਿਉਂਕਿ ਬੀਮੇ ਦਾ ਦਾਅਵਾ ਕਰਨ ਲਈ ਇਸ ਦਸਤਾਵੇਜ਼ ਦੀ ਲੋੜ ਹੋਵੇਗੀ।

ਬੀਮਾ ਕੰਪਨੀ ਨਾਲ ਸੰਪਰਕ ਕਰੋ 

ਦੂਜੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਾਰ ਚੋਰੀ ਜਾਂ ਡਕੈਤੀ ਬਾਰੇ ਆਪਣੀ ਬੀਮਾ ਕੰਪਨੀ ਨੂੰ ਸੂਚਿਤ ਕਰੋ। ਦਸ ਦਈਏ ਕਿ ਤੁਸੀਂ ਡਕੈਤੀ ਬਾਰੇ ਜਾਣਕਾਰੀ ਔਨਲਾਈਨ ਅਤੇ ਔਫਲਾਈਨ ਦੋਵੇਂ ਦੇ ਸਕਦੇ ਹੋ। ਤੁਹਾਨੂੰ ਤੁਰੰਤ ਕਲੇਮ ਫਾਰਮ ਵੀ ਭਰਨਾ ਚਾਹੀਦਾ ਹੈ, ਜਿਸ 'ਚ ਪਾਲਿਸੀ ਨੰਬਰ, ਕਾਰ ਨੰਬਰ ਅਤੇ ਚੋਰੀ ਜਾਂ ਡਕੈਤੀ ਦੇ ਪੂਰੇ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ।

ਸਥਾਨਕ RTO ਨੂੰ ਵੀ ਸੂਚਿਤ ਕਰੋ 

ਮੋਟਰ ਵਹੀਕਲ ਐਕਟ ਮੁਤਾਬਕ ਜੇਕਰ ਤੁਹਾਡੀ ਕਾਰ ਚੋਰੀ ਜਾਂ ਲੁੱਟੀ ਜਾਂਦੀ ਹੈ, ਤਾਂ ਯਕੀਨੀ ਤੌਰ 'ਤੇ ਆਪਣੇ ਖੇਤਰੀ ਟਰਾਂਸਪੋਰਟ ਦਫਤਰ (RTO) ਨੂੰ ਸੂਚਿਤ ਕਰੋ। ਦਸ ਦਈਏ ਕਿ ਉੱਥੇ ਤੁਹਾਨੂੰ ਇੱਕ ਫਾਰਮ ਮਿਲੇਗਾ, ਇਸਨੂੰ ਭਰੋ ਅਤੇ RTO ਦੁਆਰਾ ਦਸਤਖਤ ਕਰਵਾਉ। ਫਿਰ RTO ਤੁਹਾਨੂੰ ਇੱਕ ਟ੍ਰਾਂਸਫਰ ਪੇਪਰ ਦੇਵੇਗਾ, ਜਿਸ ਨੂੰ ਬੀਮਾ ਕੰਪਨੀ ਕੋਲ ਜਮ੍ਹਾ ਕਰਨਾ ਹੋਵੇਗਾ।

ਸਾਰੇ ਜ਼ਰੂਰੀ ਦਸਤਾਵੇਜ਼ ਨੱਥੀ ਕਰੋ  

ਅਗਲਾ ਮਹੱਤਵਪੂਰਨ ਕਦਮ ਹੈ ਸਾਰੇ ਦਸਤਾਵੇਜ਼ ਜਮ੍ਹਾ ਕਰਨਾ ਅਤੇ ਆਪਣੇ ਬੀਮੇ ਦਾ ਦਾਅਵਾ ਕਰਨਾ ਹੈ। ਦਸ ਦਈਏ ਕਿ ਕਾਰ ਚੋਰੀ ਜਾਂ ਡਕੈਤੀ ਦੇ ਮਾਮਲੇ 'ਚ, ਤੁਹਾਨੂੰ ਕਈ ਮਹੱਤਵਪੂਰਨ ਦਸਤਾਵੇਜ਼ ਜਮ੍ਹਾ ਕਰਨੇ ਪੈਂਦੇ ਹਨ। ਜਿਸ 'ਚ ਤੁਹਾਨੂੰ FRI ਦੀ ਅਸਲ ਕਾਪੀ, ਕਲੇਮ ਫਾਰਮ, ਡਰਾਈਵਿੰਗ ਲਾਇਸੈਂਸ ਦੀ ਕਾਪੀ, ਆਰਸੀ ਬੁੱਕ ਦੀ ਕਾਪੀ, RTO ਟ੍ਰਾਂਸਫਰ ਪੇਪਰ ਦੇ ਨਾਲ-ਨਾਲ ਤੁਹਾਨੂੰ ਕਾਰ ਦੀ ਅਸਲ ਚਾਬੀ ਵੀ ਸੌਂਪਣੀ ਪਵੇਗੀ। ਮਾਹਿਰਾਂ ਮੁਤਾਬਕ ਚੋਰੀ ਹੋਣ ਦੀ ਸੂਰਤ 'ਚ ਦੋਨਾਂ ਚਾਬੀਆਂ ਦੇਣੀਆਂ ਜ਼ਰੂਰੀ ਹੁੰਦੀਆਂ ਹਨ ਅਤੇ ਲੁੱਟ ਦੀ ਸੂਰਤ 'ਚ ਇੱਕ ਚਾਬੀ ਹੀ ਕਾਫੀ ਹੁੰਦੀ ਹੈ।

ਪੁਲਿਸ ਤੋਂ ਨੋ ਟਰੇਸ ਪੇਪਰ ਲੈਣਾ ਨਾ ਭੁੱਲੋ 

ਕਾਰ ਚੋਰੀ ਜਾਂ ਡਕੈਤੀ ਦੇ ਮਾਮਲੇ 'ਚ ਦਾਅਵਾ ਪ੍ਰਾਪਤ ਕਰਨ ਲਈ, ਤੁਹਾਨੂੰ ਸਬੰਧਤ ਪੁਲਿਸ ਸਟੇਸ਼ਨ ਤੋਂ ਨੋ ਟਰੇਸ ਰਿਪੋਰਟ ਪੇਪਰ ਵੀ ਲੈਣਾ ਹੋਵੇਗਾ। ਦਸ ਦਈਏ ਕਿ ਕਾਰ ਚੋਰੀ ਜਾਂ ਡਕੈਤੀ ਦੀ FRI ਦਰਜ ਕਰਨ ਦੇ 6 ਮਹੀਨਿਆਂ ਬਾਅਦ, ਤੁਹਾਨੂੰ ਇਹ ਕਾਗਜ਼ ਮਿਲਦਾ ਹੈ, ਜਿਸ 'ਚ ਲਿਖਿਆ ਹੁੰਦਾ ਹੈ ਕਿ ਤੁਹਾਡੀ ਕਾਰ ਨਹੀਂ ਮਿਲੀ ਹੈ ਅਤੇ ਹੁਣ ਤੁਸੀਂ ਬੀਮਾ ਕੰਪਨੀ ਤੋਂ ਦਾਅਵਾ ਕਰ ਸਕਦੇ ਹੋ। ਅੰਤ 'ਚ ਤੁਹਾਡੀ ਕੰਪਨੀ IDV ਪੈਸੇ ਜਾਰੀ ਕਰਦੀ ਹੈ।

ਇਹ ਵੀ ਪੜ੍ਹੋ: Mobile Insurance Benefits : ਕੀ ਲੈਣਾ ਚਾਹੀਦਾ ਹੈ ਮੋਬਾਈਲ ਬੀਮਾ ? ਜਾਣੋ ਇਸ ਦੇ ਕੀ ਹੁੰਦੇ ਹਨ ਫਾਇਦੇ ?

Related Post