Gold Medal : ਸੋਨੇ ਦੇ ਤਗਮੇ 'ਚ ਕਿੰਨਾ ਸੋਨਾ ਅਤੇ ਕਿੰਨ੍ਹੀ ਚਾਂਦੀ ਹੁੰਦੀ ਹੈ? ਜਾਣੋ
ਤੁਸੀਂ ਕਦੇ ਸੋਚਿਆ ਹੈ ਕਿ ਕੀ ਸੋਨੇ ਦਾ ਤਗਮਾ ਸੱਚਮੁੱਚ ਸੋਨੇ ਦਾ ਬਣਿਆ ਹੁੰਦਾ ਹੈ? ਜਾਂ ਇਸ ਦਾ ਨਾਂ ਸਿਰਫ਼ ‘ਸੋਨੇ ਦਾ ਤਗਮਾ’ ਰੱਖਿਆ ਗਿਆ ਹੈ। ਤਾਂ ਆਓ ਜਾਣਦੇ ਹਾਂ ਸੋਨੇ ਦੇ ਤਗਮੇ 'ਚ ਕਿੰਨਾ ਸੋਨਾ ਅਤੇ ਕਿੰਨ੍ਹੀ ਚਾਂਦੀ ਹੁੰਦੀ ਹੈ?
Gold Medal : ਅੱਜਕਲ੍ਹ ਓਲੰਪਿਕ ਖੇਡਾਂ ਚੱਲ ਰਹੀਆਂ ਹਨ। ਜਿਸ 'ਚ ਭਾਰਤ ਨੇ ਹੁਣ ਤੱਕ 3 ਕਾਂਸੀ ਦੇ ਤਗਮੇ ਜਿੱਤੇ ਹਨ। ਹੁਣ ਤੱਕ 2024 'ਚ ਭਾਰਤ ਦੇ ਖਾਤੇ 'ਚ ਇੱਕ ਵੀ ਸੋਨੇ ਦਾ ਤਗਮਾ ਨਹੀਂ ਆਇਆ ਹੈ। ਜਦਕਿ ਅਮਰੀਕਾ ਅਤੇ ਚੀਨ ਦੇ ਖਿਡਾਰੀਆਂ ਨੇ 19-19 ਸੋਨ ਦੇ ਤਗਮੇ ਜਿੱਤੇ ਹਨ। ਅਜਿਹੇ 'ਚ ਜੇਕਰ ਕੁੱਲ ਤਗਮੇ ਜਿੱਤਣ ਦੀ ਗੱਲ ਕਰੀਏ ਤਾਂ ਅਮਰੀਕਾ 71 ਤਗਮੇ ਜਿੱਤ ਚੁੱਕਿਆ ਹੈ। ਇਹ ਅੰਕੜੇ 5 ਅਗਸਤ, 2024 ਨੂੰ ਸਵੇਰੇ 11:30 ਵਜੇ ਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਕੀ ਸੋਨੇ ਦਾ ਤਗਮਾ ਸੱਚਮੁੱਚ ਸੋਨੇ ਦਾ ਬਣਿਆ ਹੁੰਦਾ ਹੈ? ਜਾਂ ਇਸ ਦਾ ਨਾਂ ਸਿਰਫ਼ ‘ਸੋਨੇ ਦਾ ਤਗਮਾ’ ਰੱਖਿਆ ਗਿਆ ਹੈ। ਤਾਂ ਆਓ ਜਾਣਦੇ ਹਾਂ ਸੋਨੇ ਦੇ ਤਗਮੇ 'ਚ ਕਿੰਨਾ ਸੋਨਾ ਅਤੇ ਕਿੰਨ੍ਹੀ ਚਾਂਦੀ ਹੁੰਦੀ ਹੈ?
ਚਾਰ ਸਾਲਾਂ 'ਚ ਇੱਕ ਵਾਰ ਹੋਣ ਵਾਲੀਆਂ ਓਲੰਪਿਕ ਖੇਡਾਂ 'ਚ ਤਮਗਿਆਂ ਦੀ ਕੀਮਤ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ। ਨਾ ਤਾਂ ਸੋਨੇ ਅਤੇ ਨਾ ਹੀ ਕਿਸੇ ਹੋਰ ਧਾਤ ਦੀ ਕੀਮਤ ਚਾਰ ਸਾਲ ਪਹਿਲਾਂ ਵਰਗੀ ਹੈ। ਇਸ ਲਈ ਅਜਿਹੇ 'ਚ ਆਓ 2020 'ਚ ਟੋਕੀਓ 'ਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਇੱਕ ਉਦਾਹਰਣ ਲਈਏ। ਟੋਕੀਓ ਓਲੰਪਿਕ ਖੇਡਾਂ 'ਚ ਵੰਡੇ ਗਏ ਸੋਨ ਤਗਮਿਆਂ ਦੀ ਕੀਮਤ ਲਗਭਗ $800 ਸੀ। ਲਗਭਗ 68,000 ਰੁਪਏ। 2020 'ਚ ਸੋਨੇ ਦੀ ਕੀਮਤ 49,000 ਰੁਪਏ ਪ੍ਰਤੀ 10 ਗ੍ਰਾਮ ਸੀ।
ਸੋਨੇ ਦੇ ਤਗਮੇ 'ਚ ਕਿੰਨਾ ਸੋਨਾ ਅਤੇ ਕਿੰਨ੍ਹੀ ਚਾਂਦੀ ਹੁੰਦੀ ਹੈ?
ਹਰ ਸੋਨੇ ਦੇ ਤਗਮੇ ਦਾ ਭਾਰ 556 ਗ੍ਰਾਮ ਹੁੰਦਾ ਹੈ। ਇਹ ਸਪੱਸ਼ਟ ਹੈ ਕਿ ਅੱਧੇ ਕਿਲੋਗ੍ਰਾਮ ਭਾਰ ਵਾਲਾ ਸੋਨੇ ਦਾ ਤਗਮਾ ਸੋਨੇ ਦਾ ਨਹੀਂ ਬਣਦਾ, ਕਿਉਂਕਿ 20 ਗ੍ਰਾਮ ਸੋਨਾ ਵੀ 70,000 ਰੁਪਏ 'ਚ ਨਹੀਂ ਖਰੀਦਿਆ ਜਾ ਸਕਦਾ। ਪਰ ਅਜਿਹਾ ਨਹੀਂ ਹੈ ਕਿ ਸੋਨੇ ਦੇ ਤਗਮੇ 'ਚ ਕੋਈ ਸੋਨਾ ਨਹੀਂ ਹੁੰਦਾ ਹੈ। ਕਿਉਂਕਿ ਇੱਕ ਸੋਨੇ ਦੇ ਤਗਮੇ 'ਚ 6 ਗ੍ਰਾਮ ਸੋਨਾ ਵਰਤਿਆ ਗਿਆ ਹੈ। ਮਾਹਿਰਾਂ ਮੁਤਾਬਕ ਹਰ ਸੋਨੇ ਦੇ ਤਗਮੇ 'ਚ 92.5 ਫੀਸਦੀ ਚਾਂਦੀ ਦੀ ਵਰਤੋਂ ਕੀਤੀ ਜਾਂਦੀ ਹੈ। ਬਾਕੀ ਤਾਂਬਾ ਜਾਂ ਹੋਰ ਧਾਤਾਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਜੋ ਮੈਡਲ ਲੰਬੇ ਸਮੇਂ ਤੱਕ ਖਰਾਬ ਨਾ ਹੋਵੇ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਦੀ ਵੈੱਬਸਾਈਟ 'ਤੇ ਤਗਮਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਜਦੋਂ ਸੋਨੇ ਦੇ ਤਗਮੇ ਪੂਰੀ ਤਰ੍ਹਾਂ ਸੋਨੇ ਦੇ ਬਣੇ ਹੋਏ ਸਨ
20ਵੀਂ ਸਦੀ ਦੇ ਸ਼ੁਰੂ 'ਚ ਸੋਨੇ ਦੇ ਤਗਮੇ ਬਣਾਉਣ ਲਈ ਸਿਰਫ਼ ਸੋਨੇ ਦੀ ਵਰਤੋਂ ਕੀਤੀ ਜਾਂਦੀ ਸੀ। ਕਿਉਂਕਿ ਉਸ ਸਮੇਂ ਸੋਨੇ ਦੀ ਕੀਮਤ ਬਹੁਤ ਜ਼ਿਆਦਾ ਨਹੀਂ ਸੀ। ਜਦੋਂ 1912 'ਚ ਸਟਾਕਹੋਮ 'ਚ ਓਲੰਪਿਕ ਖੇਡਾਂ ਹੋਈਆਂ ਤਾਂ ਉਸ ਤੋਂ ਬਾਅਦ ਸੋਨੇ ਦੇ ਤਗਮਿਆਂ 'ਚ ਸੋਨੇ ਦੀ ਵਰਤੋਂ ਘੱਟ ਗਈ। ਜ਼ਿਆਦਾ ਲਾਗਤ ਕਾਰਨ ਤਗਮੇ 'ਚ ਪੂਰਾ ਸੋਨਾ ਨਹੀਂ ਵਰਤਿਆ ਜਾ ਸਕਿਆ। ਉਸ ਤੋਂ ਬਾਅਦ ਸੋਨੇ ਦੇ ਤਗਮੇ ਚਾਂਦੀ ਦੇ ਹੀ ਬਣਨੇ ਸ਼ੁਰੂ ਹੋ ਗਏ, ਜਿਨ੍ਹਾਂ 'ਤੇ ਸ਼ੁੱਧ ਸੋਨੇ ਦੀ ਪਰਤ ਸ਼ੁਰੂ ਹੋ ਗਈ।
ਟੋਕੀਓ ਓਲੰਪਿਕ ਖੇਡਾਂ 2020 ਲਈ ਬਣਾਏ ਗਏ ਤਗਮਿਆਂ 'ਚ ਵਾਤਾਵਰਨ 'ਤੇ ਪੂਰਾ ਧਿਆਨ ਦਿੱਤਾ ਗਿਆ। ਤਗਮਿਆਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਸੀ ਕਿ ਇਨ੍ਹਾਂ ਦਾ ਵਾਤਾਵਰਨ 'ਤੇ ਕੋਈ ਮਾੜਾ ਪ੍ਰਭਾਵ ਨਾ ਪਵੇ। ਇਸ ਦੇ ਲਈ ਪੁਰਾਣੇ ਇਲੈਕਟ੍ਰਾਨਿਕ ਉਪਕਰਨਾਂ ਤੋਂ ਧਾਤਾਂ ਨੂੰ ਵੱਖ ਕੀਤਾ ਗਿਆ ਅਤੇ ਫਿਰ ਉਨ੍ਹਾਂ ਹੀ ਧਾਤਾਂ ਤੋਂ ਤਗਮੇ ਬਣਾਏ ਗਏ। ਇਸ ਤਰ੍ਹਾਂ ਧਾਤ ਨੂੰ ਰੀਸਾਈਕਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Amit Rohidas Ban : ਸੈਮੀਫਾਈਨਲ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੂੰ ਲੱਗਾ ਝਟਕਾ, ਇਸ ਖਿਡਾਰੀ ਨੂੰ ਕੀਤਾ ਗਿਆ ਬੈਨ