Hoshiarpur News : ਚੌਹਾਲ ਨੇੜੇ ਜੰਗਲ 'ਚੋਂ ਮਿਲੀਆਂ ਮੁੰਡੇ-ਕੁੜੀ ਦੀਆਂ ਲਾਸ਼ਾਂ, ਭਾਬੀ ਨੇ ਕੀਤਾ ਹੈਰਾਨੀਜਨਕ ਖੁਲਾਸਾ
Hoshiarpur News : ਮ੍ਰਿਤਕਾਂ ਦੀ ਪਹਿਚਾਣ ਸੰਦੀਪ ਤਿਵਾੜੀ ਪੁੱਤਰ ਹਰੀਸ਼ ਚੰਦਰ ਤਿਵਾੜੀ ਅਤੇ ਪੂਜਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਜਲੰਧਰ ਦੇ ਅਮਨ ਨਗਰ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿ ਰਿਹਾ ਸੀ ਅਤੇ ਇੱਕ ਫੈਕਟਰੀ 'ਚ ਕੰਮ ਕਰਦਾ ਸੀ।
ਹੁਸ਼ਿਆਰਪੁਰ : ਚਿੰਤਪੂਰਨੀ ਮਾਰਗ ਤੇ ਸਥਿਤ ਪਿੰਡ ਚੌਹਾਲ ਤੋਂ ਹੈ ਜਿੱਥੇ ਕਿ ਚੌਹਾਲ ਲਾਗੇ ਸਥਿਤ ਜੀਨਾ ਵੈਲ੍ਹੀ ਨਜ਼ਦੀਕ ਸੰਘਣੇ ਜੰਗਲ 'ਚੋਂ ਮੁੰਡੇ ਅਤੇ ਕੁੜੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਅਤੇ ਐਸਪੀ ਸਰਬਜੀਤ ਸਿੰਘ ਬਾਹੀਆ, ਡੀਐਸਪੀ ਸਿਟੀ ਦੀਪ ਅਮਨ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾਂ ਦੀ ਪਹਿਚਾਣ ਸੰਦੀਪ ਤਿਵਾੜੀ ਪੁੱਤਰ ਹਰੀਸ਼ ਚੰਦਰ ਤਿਵਾੜੀ ਅਤੇ ਪੂਜਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਜਲੰਧਰ ਦੇ ਅਮਨ ਨਗਰ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿ ਰਿਹਾ ਸੀ ਅਤੇ ਇੱਕ ਫੈਕਟਰੀ 'ਚ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ 'ਤੇ ਦੋਵਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਉਹ ਸੰਘਣਾ ਜੰਗਲ ਹੈ।
ਐਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪਹਿਲੀ ਨਜ਼ਰੇ ਇਹ ਮਾਮਲਾ ਸੁਸਾਈਡ ਨਜ਼ਰ ਆ ਰਿਹਾ ਹੈ। ਹਾਲਾਂਕਿ ਦੋਵਾਂ ਵਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਹੈ। ਇਸ ਬਾਰੇ ਜਾਂਚ ਉਪਰੰਤ ਹੀ ਕੁਝ ਕਿਹਾ ਜਾ ਸਕਦਾ ਹੈ।
ਮੁੰਡੇ ਦੀ ਭਰਜਾਈ ਨੇ ਖੋਲ੍ਹਿਆ ਭੇਤ
ਮ੍ਰਿਤਕ ਮੁੰਡੇ ਦੀ ਭਾਬੀ ਨੇ ਰੋਂਦੇ ਹੋਏ ਕਿਹਾ ਕਿ ਉਹ ਪਿੱਛੋਂ ਯੂਪੀ ਦੇ ਰਹਿਣ ਵਾਲੇ ਹਨ ਅਤੇ ਇਥੇ ਜਲੰਧਰ ਰਿਹਾਇਸ਼ ਹੈ। ਉਸ ਨੇ ਕਿਹਾ ਕਿ ਬੀਤੇ ਦਿਨ ਆਪਣੇ ਦਿਓਰ ਨੂੰ ਫੋਨ ਲਾਇਆ ਸੀ, ਪਰ ਬੰਦ ਆ ਰਿਹਾ ਸੀ। ਉਸ ਨੇ ਕਿਹਾ ਕਿ ਨਾਲ ਵਾਲੀ ਕੁੜੀ ਬਾਰੇ ਨਹੀਂ ਪਤਾ ਕਿ ਉਹ ਕਿੱਥੋਂ ਦੀ ਰਹਿਣ ਵਾਲੀ ਹੈ, ਪਰ ਉਹ ਸ਼ਾਦੀਸ਼ੁਦਾ ਸੀ, ਜਦਕਿ ਉਸ ਦਾ ਦਿਓਰ ਸੰਦੀਪ ਕੁਆਰਾ ਸੀ ਅਤੇ 25 ਸਾਲ ਦੀ ਉਮਰ ਸੀ।