ਰਾਜਸਥਾਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ

ਮਿਲੀ ਜਾਣਕਾਰੀ ਮੁਤਾਬਿਕ ਸਾਰੇ ਜ਼ਖਮੀ ਇੱਕ ਹੀ ਪਰਿਵਾਰ ਦੇ ਹਨ ਅਤੇ ਭਗਵਾਨ ਗਣੇਸ਼ ਦੇ ਦਰਸ਼ਨਾਂ ਲਈ ਸੀਕਰ ਤੋਂ ਰਣਥੰਬੌਰ ਜਾ ਰਹੇ ਸੀ। ਸੂਚਨਾ ਤੋਂ ਬਾਅਦ ਬਾਉਲੀ ਥਾਣਾ ਪੁਲਿਸ ਅਤੇ ਐਂਬੂਲੈਂਸ ਮੌਕੇ 'ਤੇ ਪਹੁੰਚੀ, ਮ੍ਰਿਤਕਾਂ 'ਚ ਤਿੰਨ ਔਰਤਾਂ ਅਤੇ ਤਿੰਨ ਪੁਰਸ਼ ਸ਼ਾਮਲ ਹਨ।

By  Aarti May 5th 2024 02:27 PM

Rajasthan Accident: ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬਾਉਂਲੀ ਥਾਣਾ ਖੇਤਰ 'ਚ ਐਕਸਪ੍ਰੈੱਸ ਵੇਅ 'ਤੇ ਬਨਾਸ ਪੁਲ ਦੇ ਕੋਲ ਵਾਪਰਿਆ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰ ਤ੍ਰਿਨੇਤਰ ਗਣੇਸ਼ ਦੇ ਦਰਸ਼ਨਾਂ ਲਈ ਸੀਕਰ ਤੋਂ ਰਣਥੰਭੌਰ ਜਾ ਰਹੇ ਸਨ। ਇਹ ਹਾਦਸਾ ਕਿਸੇ ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਵਾਪਰਿਆ ਅਤੇ ਕਾਰ ਵਿੱਚ ਸਵਾਰ ਛੇ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਦੋ ਮਾਸੂਮ ਬੱਚੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਮਿਲੀ ਜਾਣਕਾਰੀ ਮੁਤਾਬਿਕ ਸਾਰੇ ਜ਼ਖਮੀ ਇੱਕ ਹੀ ਪਰਿਵਾਰ ਦੇ ਹਨ ਅਤੇ ਭਗਵਾਨ ਗਣੇਸ਼ ਦੇ ਦਰਸ਼ਨਾਂ ਲਈ ਸੀਕਰ ਤੋਂ ਰਣਥੰਬੌਰ ਜਾ ਰਹੇ ਸੀ। ਸੂਚਨਾ ਤੋਂ ਬਾਅਦ ਬਾਉਲੀ ਥਾਣਾ ਪੁਲਿਸ ਅਤੇ ਐਂਬੂਲੈਂਸ ਮੌਕੇ 'ਤੇ ਪਹੁੰਚੀ, ਮ੍ਰਿਤਕਾਂ 'ਚ ਤਿੰਨ ਔਰਤਾਂ ਅਤੇ ਤਿੰਨ ਪੁਰਸ਼ ਸ਼ਾਮਲ ਹਨ। ਕਾਰ ਵਿੱਚ ਸਵਾਰ ਸਾਰੇ ਲੋਕ ਇੱਕ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ। ਇਹ ਪਰਿਵਾਰ ਭਗਵਾਨ ਗਣੇਸ਼ ਦੇ ਦਰਸ਼ਨਾਂ ਲਈ ਸੀਕਰ ਤੋਂ ਰਣਥੰਬੌਰ ਜਾ ਰਿਹਾ ਸੀ।

ਪੁਲਿਸ ਮੁਤਾਬਕ ਹਾਦਸਾ ਐਤਵਾਰ ਸਵੇਰੇ 7 ਵਜੇ ਦੇ ਕਰੀਬ ਵਾਪਰਿਆ। ਉਸ ਸਮੇਂ ਇੱਕ ਪਰਿਵਾਰ ਰਣਥੰਬੌਰ ਸਥਿਤ ਤ੍ਰਿਨੇਤਰ ਗਣੇਸ਼ ਜੀ ਦੇ ਦਰਸ਼ਨਾਂ ਲਈ ਕਾਰ ਵਿੱਚ ਜਾ ਰਿਹਾ ਸੀ। ਉਸੇ ਸਮੇਂ ਬਾਉਂਲੀ ਥਾਣਾ ਖੇਤਰ ਦੇ ਬਨਾਸ ਪੁਲੀਆ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਕਾਰ ਵਿੱਚ ਸਵਾਰ ਛੇ ਵਿਅਕਤੀਆਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਇਸ ਪਰਿਵਾਰ ਦੇ ਦੋ ਬੱਚੇ ਵੀ ਗੰਭੀਰ ਜ਼ਖ਼ਮੀ ਹੋ ਗਏ।

ਉੱਥੇ ਹੀ ਡਾਕਟਰਾਂ ਨੇ ਛੇ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਲੋਕ ਸੀਕਰ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: 'ਭਾਰਤ 'ਤੇ ਦੋਸ਼ ਲਗਾਉਣਾ ਉਨ੍ਹਾਂ ਦੀ ਸਿਆਸੀ ਮਜ਼ਬੂਰੀ' ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਨਿੱਝਰ ਕਤਲ ਕੇਸ 'ਚ ਕੈਨੇਡਾ ਦੇ PM ਟਰੂਡੋ ਨੂੰ ਸੁਣਾਈਆਂ ਖਰੀਆਂ-ਖਰੀਆਂ

Related Post