Sikkim Accident: ਤੰਬੋਲਾ ਖੇਡ ਰਹੇ ਲੋਕਾਂ 'ਤੇ ਚੜ੍ਹਿਆ ਦੁੱਧ ਦਾ ਟੈਂਕਰ , 3 ਦੀ ਮੌਤ

By  Aarti February 11th 2024 09:40 AM

Sikkim Accident: ਸਿੱਕਮ ਤੋਂ ਸ਼ਨੀਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਰਾਣੀਪੂਲ ਵਿੱਚ ਇੱਕ ਪ੍ਰੋਗਰਾਮ ਦੌਰਾਨ ਇੱਕ ਦੁੱਧ ਦੇ ਟੈਂਕਰ ਨੇ ਤਿੰਨ ਕਾਰਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 30 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਘਟਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਕਈ ਲੋਕ ਟੈਂਕਰ ਦੀ ਲਪੇਟ ਵਿਚ ਆ ਗਏ।

ਹਾਦਸਾ ਕਿਵੇਂ ਹੋਇਆ?

ਦੱਸ ਦਈਏ ਕਿ ਸ਼ਾਮ ਕਰੀਬ 7.13 ਵਜੇ ਸਿੱਕਮ ਦੇ ਰਾਨੀਪੂਲ 'ਚ ਤੰਬੋਲਾ ਖੇਡ ਦੌਰਾਨ ਇਹ ਦਰਦਨਾਕ ਹਾਦਸਾ ਵਾਪਰ ਗਿਆ। ਹਾਦਸੇ ਦਾ ਮੁੱਖ ਕਾਰਨ ਮਿਲਕ ਵੈਨ ਦੀ ਬ੍ਰੇਕ ਫੇਲ ਹੋਣਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। 17 ਨੂੰ ਜ਼ਖ਼ਮੀ ਹਾਲਤ ਵਿੱਚ ਸੀਆਰਐਚ ਮਨੀਪਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਘਟਨਾ ਦੀ ਸੀਸੀਟੀਵੀ ਵੀ ਆਈ ਸਾਹਮਣੇ 

ਘਟਨਾ ਦੀ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਉਹ ਕਾਫੀ ਡਰਾਉਣੀ ਹੈ। ਦੇਖਿਆ ਜਾ ਰਿਹਾ ਹੈ ਕਿ ਕਿਵੇਂ ਤੇਜ਼ ਰਫ਼ਤਾਰ ਵਾਹਨ ਟੈਂਕਰ ਨੂੰ ਟੱਕਰ ਮਾਰ ਕੇ ਮੇਲੇ ਦੇ ਅਹਾਤੇ ਵਿੱਚ ਲੋਕਾਂ ਦੀ ਭੀੜ ਵਿੱਚ ਤੇਜ਼ੀ ਨਾਲ ਧੱਕਾ ਦੇ ਦਿੰਦਾ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਲੋਕ ਇਕਜੁੱਟ ਹੋ ਕੇ ਤੰਬੋਲਾ ਖੇਡ ਰਹੇ ਸੀ।

ਤੰਬੋਲਾ ਖੇਡ ਰਹੇ ਸੀ ਲੋਕ  

ਦੱਸ ਦਈਏ ਕਿ ਰਾਣੀਪੁਰ ਦਾ ਟਾਟਾ ਮੈਦਾਨ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਹੈ ਅਤੇ ਉਸ ਮੈਦਾਨ ਵਿੱਚ ਮੇਲਾ ਲਗਾਇਆ ਜਾਂਦਾ ਹੈ। ਮੇਲੇ ਵਿੱਚ ਤੰਬੋਲਾ ਖੇਡ ਵਿੱਚ ਲੋਕ ਭਾਗ ਲੈ ਰਹੇ ਸਨ। ਮੇਲੇ ਦੌਰਾਨ ਅਚਾਨਕ ਸਿੱਕਮ ਮਿਲਕ ਯੂਨੀਅਨ ਦੀ ਗੱਡੀ ਨੇ ਮੇਲੇ ਦੇ ਅਹਾਤੇ ਵਿੱਚ ਦੋ-ਚਾਰ ਕਾਰਾਂ ਨੂੰ ਟੱਕਰ ਮਾਰ ਦਿੱਤੀ ਅਤੇ ਸਿੱਧੇ ਮੇਲੇ ਦੇ ਅਹਾਤੇ ਵਿੱਚ ਦਾਖਲ ਹੋ ਗਏ। ਹਾਦਸੇ ਸਮੇਂ ਮੇਲਾ ਮੈਦਾਨ ਲੋਕਾਂ ਨਾਲ ਭਰਿਆ ਹੋਇਆ ਸੀ ਕਿਉਂਕਿ ਉੱਥੇ ਤੰਬੋਲਾ ਖੇਡ ਚੱਲ ਰਹੀ ਸੀ। ਦੁੱਧ ਦੇ ਟੈਂਕਰ 'ਤੇ ਸਿੱਕਮ ਮਿਲਕ ਯੂਨੀਅਨ ਦਾ ਲੇਬਲ ਲੱਗਾ ਹੋਇਆ ਸੀ।

ਇਹ ਵੀ ਪੜ੍ਹੋ: Promise Day 2024: ਇਸ ਪ੍ਰੋਮੀਸ ਡੇ 'ਤੇ ਆਪਣੇ ਸਾਥੀ ਨਾਲ ਕਰੋ ਇਹ ਵਾਅਦੇ, ਜੋ ਕਰਨਗੇ ਤੁਹਾਡੇ ਰਿਸ਼ਤੇ ਨੂੰ ਹੋਰ ਮਜ਼ਬੂਤ

Related Post