Bijnor Road Accident: ਬਿਜਨੌਰ 'ਚ ਭਿਆਨਕ ਸੜਕ ਹਾਦਸਾ, ਟੈਂਪੂ ਨਾਲ ਕਾਰ ਦੀ ਹੋਈ ਟੱਕਰ; ਲਾੜਾ-ਲਾੜੀ ਸਮੇਤ 7 ਦੀ ਮੌਤ

ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ।

By  Amritpal Singh November 16th 2024 10:05 AM -- Updated: November 16th 2024 10:56 AM

ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਸ ਹਾਦਸੇ 'ਚ ਕੁਝ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਸਾਰੇ ਲਾੜੀ ਨਾਲ ਵਿਆਹ ਤੋਂ ਬਾਅਦ ਵਾਪਸ ਪਰਤ ਰਹੇਂ ਸੀ। ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਇਸ ਹਾਦਸੇ 'ਚ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਕਾਰ ਨੇ ਟੈਂਪੂ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਟੈਂਪੂ ਸੜਕ ਕਿਨਾਰੇ ਖਾਈ 'ਚ ਜਾ ਡਿੱਗਿਆ।

ਧਾਮਪੁਰ ਦੇ ਤਿਬੜੀ ਪਿੰਡ ਦਾ ਇੱਕ ਪਰਿਵਾਰ ਝਾਰਖੰਡ ਤੋਂ ਲਾੜੀ ਨਾਲ ਰੇਲ ਰਾਹੀਂ ਮੁਰਾਦਾਬਾਦ ਆਇਆ ਸੀ। ਇੱਥੇ ਆਉਣ ਤੋਂ ਬਾਅਦ ਪਰਿਵਾਰ ਸਟੇਸ਼ਨ ਤੋਂ ਟੈਂਪੂ ਵਿੱਚ ਸਵਾਰ ਹੋ ਕੇ ਪਿੰਡ ਤਿਬੜੀ ਜਾ ਰਿਹਾ ਸੀ। ਇਸੇ ਦੌਰਾਨ ਨੈਸ਼ਨਲ ਹਾਈਵੇਅ 74 'ਤੇ ਫਾਇਰ ਸਟੇਸ਼ਨ ਨੇੜੇ ਤੇਜ਼ ਰਫ਼ਤਾਰ ਕਾਰ ਨੇ ਟੈਂਪੂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿੱਥੇ ਇਹ ਹਾਦਸਾ ਵਾਪਰਿਆ, ਤਿਬੜੀ ਪਿੰਡ ਉਸ ਤੋਂ ਮਹਿਜ਼ 2 ਕਿਲੋਮੀਟਰ ਦੂਰ ਸੀ। ਪਰਿਵਾਰ ਵਾਲੇ ਲਾੜੀ ਦੇ ਆਉਣ ਦੀਆਂ ਤਿਆਰੀਆਂ ਕਰ ਰਹੇ ਸਨ। ਚਾਰੇ ਪਾਸੇ ਖੁਸ਼ੀਆਂ ਸਨ, ਪਰ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਖੁਸ਼ੀ ਅਚਾਨਕ ਸੋਗ ਵਿੱਚ ਬਦਲ ਜਾਵੇਗੀ।


ਕਾਰ ਨਾਲ ਟਕਰਾਉਣ ਕਾਰਨ ਟੈਂਪੂ ਸੜਕ ਕਿਨਾਰੇ ਖਾਈ 'ਚ ਪਲਟ ਗਿਆ। ਘਟਨਾ ਤੋਂ ਬਾਅਦ ਹਾਈਵੇਅ ਤੋਂ ਲੰਘ ਰਹੇ ਲੋਕ ਟੈਂਪੂ ਵਿੱਚ ਸਵਾਰ ਲੋਕਾਂ ਨੂੰ ਬਚਾਉਣ ਲਈ ਭੱਜੇ ਅਤੇ ਫਿਰ ਘਟਨਾ ਦੀ ਸੂਚਨਾ ਪੁਲਿਸ ਅਤੇ ਐਂਬੂਲੈਂਸ ਨੂੰ ਦਿੱਤੀ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


ਮਰਨ ਵਾਲਿਆਂ 'ਚ ਖੁਰਸ਼ੀਦ (65) ਤੋਂ ਇਲਾਵਾ ਉਸ ਦਾ ਬੇਟਾ ਵਿਸ਼ਾਲ (25), ਨੂੰਹ ਖੁਸ਼ੀ (22), ਮੁਮਤਾਜ਼ (45), ਪਤਨੀ ਰੂਬੀ (32) ਅਤੇ ਬੇਟੀ ਬੁਸ਼ਰਾ (10) ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਟੈਂਪੂ ਚਾਲਕ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖ਼ਮੀ ਹੋਏ ਸ਼ੇਰਕੋਟ ਵਾਸੀ ਸੋਹੇਲ ਅਲਵੀ ਅਤੇ ਅਮਨ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ।

Related Post