Tarn Taran ਦੇ ਪਿੰਡ ਸਾਂਧਰਾ ’ਚ 2 ਧਿਰਾਂ ’ਚ ਹੋਈ ਗੁੰਡਾਗਰਦੀ ਤੇ ਧਾਰਮਿਕ ਤਸਵੀਰਾਂ ਦੀ ਵੀ ਕੀਤੀ ਬੇਅਬਦੀ, 2 ਮੁਲਜ਼ਮ ਕਾਬੂ
ਇਸ ਸਬੰਧੀ ਕੁਝ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਜਿਸ ਵਿਚ ਘਰ ਦੀ ਭੰਨਤੋੜ ਕੀਤੀ ਜਾ ਰਹੀ ਅਤੇ ਧਾਰਮਿਕ ਤਸਵੀਰਾਂ ਦੀ ਬੇਅਦਬੀ ਹੁੰਦੀ ਵੀ ਦਿਖ ਰਹੀ ਹੈ।

Tarn Taran News : ਬੀਤੇ ਦਿਨੀ ਥਾਣਾ ਭਿੱਖੀਵਿੰਡ ਦੇ ਅਧੀਨ ਆਉਂਦੇ ਪਿੰਡ ਸਾਂਧਰਾ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਜਿਸ ਵਿਚ ਛੋਟੇ ਬੱਚਿਆਂ ਦੀ ਲੜਾਈ ਨੂੰ ਲੈਕੇ 2 ਧਿਰਾਂ ਦਰਮਿਆਨ ਟਕਰਾਅ ਇਨ੍ਹਾਂ ਵੱਧ ਗਿਆ ਦੋਵਾਂ ਧਿਰਾਂ ਇਕ ਦੂਜੇ ਦੇ ਘਰ ’ਤੇ ਹਮਲੇ ਕੀਤੇ। ਇਸ ਦੌਰਾਨ ਕੁਝ ਲੋਕ ਜ਼ਖਮੀ ਵੀ ਹੋਏ
ਇਸ ਸਬੰਧੀ ਕੁਝ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਜਿਸ ਵਿਚ ਘਰ ਦੀ ਭੰਨਤੋੜ ਕੀਤੀ ਜਾ ਰਹੀ ਅਤੇ ਧਾਰਮਿਕ ਤਸਵੀਰਾਂ ਦੀ ਬੇਅਦਬੀ ਹੁੰਦੀ ਵੀ ਦਿਖ ਰਹੀ ਹੈ।
ਇਸ ਸੰਬੰਧ ਵਿਚ ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਦੇ ਦੱਸਿਆ ਕਿ ਬੱਚਿਆਂ ਦੀ ਹੋਈ ਲੜਾਈ ਵਿਚ 2 ਧਿਰਾਂ ਬਿੱਟੂ ਅਤੇ ਹਰਪਾਲ ਸਿੰਘ ਨੇ ਜਿਥੇ ਇਕ ਦੂਜੇ ਦੇ ਘਰਾਂ ’ਤੇ ਹਮਲੇ ਕੀਤੇ।
ਉਥੇ ਹੀ ਧਾਰਮਿਕ ਤਸਵੀਰਾਂ ਦੀ ਬੇਅਦਬੀ ਵੀ ਕੀਤੀ ਗਈ ਜਿਸਦੇ ਚੱਲਦੇ ਭਿੱਖੀਵਿੰਡ ਪੁਲਿਸ ਨੇ ਦੋਵਾਂ ਧਿਰਾਂ 4/4-5/5 ਵਿਆਕਤੀ ਖਿਲਾਫ ਬਾਈਨੇਮ ਮਾਮਲਾ ਦਰਜ ਕੀਤਾ ਹੈ, ਜਦ ਕਈ ਅਣਪਛਾਤੇ ਵੀ ਇਸ ਕੇਸ ਨਾਮਜ਼ਦ ਕੀਤੇ ਗਏ ਹਨ ਪੁਲਿਸ ਨੇ ਰਾਕੇਸ਼ਦੀਪ ਅਤੇ ਬਲਜੀਤ ਸਿੰਘ ਨਾਂਅ ਦੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Punjab AG Gurminder Gary Resigns : ਪੰਜਾਬ ਦੇ ਏਜੀ ਗੁਰਮਿੰਦਰ ਗੈਰੀ ਨੇ ਦਿੱਤਾ ਅਸਤੀਫ਼ਾ; 2 ਸਾਲਾਂ ’ਚ 3 ਅਧਿਕਾਰੀ ਛੱਡ ਚੁੱਕੇ ਇਹ ਅਹੁਦਾ