ਹਾਕੀ ਟੂਰਨਾਮੈਂਟ : ਖ਼ਿਤਾਬ ਲਈ ਰਾਊਂਡਗਲਾਸ ਤੇ ਸੁਰਜੀਤ ਹਾਕੀ ਅਕੈਡਮੀ ਚ ਹੋਵੇਗੀ ਟੱਕਰ
ਜਲੰਧਰ : ਜਲੰਧਰ ਦੇ ਪੀਏਪੀ ਹਾਕੀ ਗਰਾਊਂਡ 'ਚ 22ਵਾਂ ਉਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਜੂਨੀਅਰ ਹਾਕੀ ਟੂਰਨਾਮੈਂਟ ਚੱਲ ਰਿਹਾ। ਇਸ ਟੂਰਨਾਮੈਂਟ 'ਚ ਅੱਜ ਫਾਈਨਲ ਮੁਕਾਬਲੇ ਖੇਡੇ ਜਾਣਗੇ ਜਿਸ ਵਿਚ ਰਾਊਂਡਗਲਾਸ ਅਕੈਡਮੀ ਤੇ ਸੁਰਜੀਤ ਅਕੈਡਮੀ ਵਿਚਕਾਰ ਖ਼ਿਤਾਬੀ ਟੱਕਰ ਹੋਵੇਗੀ। ਪੀਏਪੀ ਹਾਕੀ ਗਰਾਊਂਡ ਵਿਚਕਾਰ ਚੱਲ ਰਹੇ 22ਵਾਂ ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ ਜੂਨੀਅਰ (ਅੰਡਰ-19) ਦੇ ਤੀਜੇ ਦਿਨ 18 ਨਵੰਬਰ ਨੂੰ ਸੈਮੀਫਾਈਨਲ ਮੈਚ ਖੇਡੇ ਗਏ।
ਉੱਕਤ ਜਾਣਕਾਰੀ ਦਿੰਦਿਆਂ ਓਲੰਪੀਅਨ ਮੁਹਿੰਦਰ ਸਿੰਘ ਮੁਣਸ਼ੀ ਦੇ ਭਰਾ ਸਤਪਾਲ ਸਿੰਘ ਨੇ ਦੱਸਿਆ ਕਿ 18 ਨਵੰਬਰ ਦੇ ਮੈਚਾਂ 'ਚ ਮੁੱਖ ਮਹਿਮਾਨ ਰਮਨਜੀਤ ਸਿੰਘ ਸੰਘੇੜਾ, ਓਲੰਪੀਅਨ ਗੁਨਦੀਪ ਕੁਮਾਰ, ਸੁਖਦੇਵ ਸਿੰਘ ਐਮਡੀ ਏਜੀਆਈ ਇਨਫਰਾ ਸਨ। 18 ਨਵੰਬਰ ਨੂੰ ਸੈਮੀਫਾਈਨਲ ਮੈਚ ਖੇਡੇ ਗਏ ਜਿਸ ਵਿਚ ਪਹਿਲਾ ਸੈਮੀਫਾਈਨਲ 'ਚ ਰਾਊਂਡਗਲਾਸ ਹਾਕੀ ਅਕੈਡਮੀ ਨੇ ਸੀਆਰਜ਼ੈਡ ਅਕੈਡਮੀ ਸੋਨੀਪਤ ਨੂੰ ਸ਼ੂਟਆਊਟ ਵਿੱਚ 5-4 ਨਾਲ ਹਰਾਇਆ।
ਨਿਯਮਤ ਸਮੇਂ ਵਿੱਚ ਦੋਵੇ ਟੀਮਾਂ 1-1 ਨਾਲ ਬਰਾਬਰ ਸਨ। ਦੂਜੇ ਸੈਮੀਫਾਈਨਲ ਵਿੱਚ ਸੁਰਜੀਤ ਅਕੈਡਮੀ ਨੇ ਐਸਜੀਪੀਸੀ ਅਕੈਡਮੀ ਨੂੰ 3-1 ਨਾਲ ਹਰਾਇਆ। ਅੱਜ 19 ਨਵੰਬਰ ਨੂੰ ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਖੇਡੇ ਜਾਣਗੇ। ਸਤਪਾਲ ਸਿੰਘ ਨੇ ਇਸ ਟੂਰਨਾਮੈਂਟ ਦੀ ਖਾਸੀਅਤ ਤੇ ਖਿਡਾਰੀਆਂ ਲਈ ਇਨਾਮ ਬਾਰੇ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ : ਬੰਦੂਕ-ਸੱਭਿਆਚਾਰ ਨੂੰ ਠੱਲ੍ਹ ਪਾਉਣ ਸਬੰਧੀ ਸੂਬੇ 'ਚ ਮੌਜੂਦਾ ਅਸਲਾ ਲਾਇਸੰਸਾਂ ਦਾ ਜਾਇਜ਼ਾ ਲੈਣ ਸਬੰਧੀ ਹੁਕਮ ਜਾਰੀ