Canada Hindu Devotees Attack : ਕੈਨੇਡਾ 'ਚ ਮੰਦਿਰ ਕੰਪਲੈਕਸ 'ਚ ਹਿੰਦੂਆਂ ’ਤੇ ਹੋਇਆ ਹਮਲਾ, ਪੀਐੱਮ ਜਸਟਿਨ ਟਰੂਡੋ ਨੇ ਆਖੀ ਇਹ ਗੱਲ, ਦੇਖੋ ਹਮਲੇ ਦੀ ਵੀਡੀਓ
ਇਸ ਘਟਨਾ ’ਤੇ ਓਂਟਾਰਿਓ ਸਿੱਖ ਐਂਡ ਗੁਰਦੁਆਰਾ ਕੌਂਸਲ ਵੱਲੋਂ ਵੀ ਨਿੰਦਾ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਡਰਾਉਣ ਧਮਕਾਉਣ ਦੀ ਸਿੱਖ ਭਾਈਚਾਰੇ ’ਚ ਕੋਈ ਥਾਂ ਨਹੀਂ ਹੈ।
Canada Hindu Devotees Attack : ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਇੱਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਐਤਵਾਰ ਦੀ ਹੈ, ਜਦੋਂ ਇੱਥੇ ਪੂਜਾ ਲਈ ਆਏ ਲੋਕਾਂ 'ਤੇ ਇਕ ਸਮੂਹ ਨੇ ਹਮਲਾ ਕਰ ਦਿੱਤਾ। ਇਸ ਘਟਨਾ ਦੀਆਂ ਜੋ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ, ਉਨ੍ਹਾਂ 'ਚ ਹਿੰਦੂ ਸਭਾ ਮੰਦਰ ਦੇ ਬਾਹਰ ਕੁਝ ਲੋਕਾਂ ਨੂੰ ਲਾਠੀਆਂ ਨਾਲ ਹਮਲਾ ਕਰਦੇ ਦੇਖਿਆ ਜਾ ਸਕਦਾ ਹੈ।
ਇਸ ਘਟਨਾ ’ਤੇ ਓਂਟਾਰਿਓ ਸਿੱਖ ਐਂਡ ਗੁਰਦੁਆਰਾ ਕੌਂਸਲ ਵੱਲੋਂ ਵੀ ਨਿੰਦਾ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਡਰਾਉਣ ਧਮਕਾਉਣ ਦੀ ਸਿੱਖ ਭਾਈਚਾਰੇ ’ਚ ਕੋਈ ਥਾਂ ਨਹੀਂ ਹੈ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਹਿੰਦੂ ਸਭਾ ਮੰਦਰ ਵਿੱਚ ਕੌਂਸਲਰ ਕੈਂਪ ਲਾਇਆ ਗਿਆ ਸੀ। ਕੌਂਸਲੇਟ ਨੇ ਮੰਦਰ ਵਿੱਚ ਸੁਰੱਖਿਆ ਦੀ ਮੰਗ ਕੀਤੀ ਸੀ। ਹੁਣ ਸੁਰੱਖਿਆ ਨੂੰ ਮੁੱਖ ਰੱਖ ਕੇ ਹੀ ਕੌਂਸਲਰ ਕੈਂਪ ਲਗਾਇਆ ਜਾਵੇਗਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਵਿਰੋਧੀ ਧਿਰ ਦੇ ਨੇਤਾ ਪੋਇਲੀਵਰ ਅਤੇ ਸੰਸਦ ਮੈਂਬਰ ਚੰਦਰ ਆਰੀਆ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।
ਕੈਨੇਡਾ ਵਿੱਚ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ਵਿੱਚ ਹੋਈ ਹਿੰਸਾ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਕੈਨੇਡਾ ਵਿੱਚ ਹਮਲਾਵਰਾਂ ਨੇ ਰੈੱਡ ਲਾਈਨ ਪਾਰ ਕਰ ਦਿੱਤੀ ਹੈ। ਇਹ ਹਮਲਾ ਦਰਸਾਉਂਦਾ ਹੈ ਕਿ ਕੈਨੇਡਾ ਵਿੱਚ ਵੱਖਵਾਦੀ ਕੱਟੜਪੰਥੀ ਕਿੰਨੀ ਡੂੰਘੀ ਅਤੇ ਬੇਸ਼ਰਮ ਹੋ ਗਈ ਹੈ। ਮੈਂ ਇਹ ਮੰਨਣ ਲੱਗਾ ਹਾਂ ਕਿ ਇਸ ਵਿੱਚ ਸੱਚਾਈ ਵੀ ਹੈ ਕਿ ਕੈਨੇਡਾ ਦੀ ਸਿਆਸੀ ਪ੍ਰਣਾਲੀ ਤੋਂ ਇਲਾਵਾ, ਵੱਖਵਾਦੀਆਂ ਨੇ ਸਾਡੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿੱਚ ਵੀ ਪ੍ਰਭਾਵਸ਼ਾਲੀ ਢੰਗ ਨਾਲ ਘੁਸਪੈਠ ਕੀਤੀ ਹੈ।
ਸੰਸਦ ਮੈਂਬਰ ਚੰਦਰ ਆਰੀਆ ਨੇ ਅੱਗੇ ਕਿਹਾ ਕਿ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ 'ਤੇ ਵੱਖਵਾਦੀ ਕੱਟੜਪੰਥੀਆਂ ਨੂੰ ਕੈਨੇਡਾ 'ਚ ਖੁੱਲ੍ਹੀ ਖੁੱਲ੍ਹ ਮਿਲ ਰਹੀ ਹੈ। ਮੈਂ ਲੰਬੇ ਸਮੇਂ ਤੋਂ ਕਹਿ ਰਿਹਾ ਹਾਂ ਕਿ ਹਿੰਦੂ ਭਾਈਚਾਰੇ ਦੀ ਸੁਰੱਖਿਆ ਲਈ, ਹਿੰਦੂ-ਕੈਨੇਡੀਅਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੇ ਅਧਿਕਾਰਾਂ ਦਾ ਦਾਅਵਾ ਕਰਨਾ ਚਾਹੀਦਾ ਹੈ ਅਤੇ ਸਿਆਸਤਦਾਨਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ।
ਦੂਜੇ ਪਾਸੇ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਨੇ ਟਵਿੱਟਰ 'ਤੇ ਲਿਖਿਆ, 'ਬਰੈਂਪਟਨ ਦੇ ਹਿੰਦੂ ਸਭਾ ਮੰਦਿਰ 'ਚ ਹਿੰਸਾ ਦੀਆਂ ਘਟਨਾਵਾਂ ਅਸਵੀਕਾਰਨਯੋਗ ਹਨ। ਹਰੇਕ ਕੈਨੇਡੀਅਨ ਨੂੰ ਆਪਣੇ ਵਿਸ਼ਵਾਸ ਦਾ ਅਜ਼ਾਦੀ ਦੇ ਤੌਰ ’ਤੇ ਅਤੇ ਸੁਰੱਖਿਅਤ ਢੰਗ ਨਾਲ ਪਾਲਨ ਕਰਨ ਦਾ ਅਧਿਕਾਰ ਹੈ। ਕਮਿਊਨਿਟੀ ਦੀ ਸੁਰੱਖਿਆ ਅਤੇ ਇਸ ਘਟਨਾ ਦੀ ਜਾਂਚ ਲਈ ਪੀਲ ਰੀਜਨਲ ਪੁਲਿਸ ਦੇ ਤੁਰੰਤ ਜਵਾਬ ਲਈ ਧੰਨਵਾਦ।'
ਇਹ ਵੀ ਪੜ੍ਹੋ : Iran News : ਜਦੋਂ ਯੂਨੀਵਰਸਿਟੀ ਕੈਂਪਸ 'ਚ ਕੁੜੀ ਨੇ ਇੱਕ-ਇੱਕ ਕਰਕੇ ਉਤਾਰ ਦਿੱਤੇ ਕੱਪੜੇ ! Video Viral, ਜਾਣੋ ਕੀ ਹੈ ਪੂਰਾ ਮਾਮਲਾ