Hina Khan: ਕੈਂਸਰ ਨਾਲ ਜੂਝ ਰਹੀ ਹੈ ਅਦਾਕਾਰਾ ਹਿਨਾ ਖਾਨ, ਪੋਸਟ ਸ਼ੇਅਰ ਕਰਕੇ ਜਾਣਕਾਰੀ ਕੀਤੀ ਸਾਂਝੀ
ਹਿਨਾ ਖਾਨ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਉਹ ਛਾਤੀ ਦੇ ਕੈਂਸਰ ਦੇ ਤੀਜੇ ਪੜਾਅ 'ਤੇ ਹੈ। ਉਸਨੇ ਸਾਰੇ ਪ੍ਰਸ਼ੰਸਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਠੀਕ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ ਤੇ ਜਲਦੀ ਹੀ ਬਿਮਾਰੀ ਨੂੰ ਹਰਾ ਵੀ ਦੇਵੇਗੀ।
Hina Khan Breast Cancer: ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਨੇ ਅੱਜ ਸੋਸ਼ਲ ਮੀਡੀਆ 'ਤੇ ਅਜਿਹੀ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅਦਾਕਾਰਾ ਛਾਤੀ ਦੇ ਕੈਂਸਰ ਨਾਲ ਜੂਝ ਰਹੀ ਹੈ। ਉਹ ਕੈਂਸਰ ਦੀ ਤੀਜੀ ਸਟੇਜ 'ਤੇ ਹੈ। ਹਿਨਾ ਨੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਉਹ ਇਸ 'ਤੇ ਕਾਬੂ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਮਜ਼ਬੂਤੀ ਨਾਲ ਖੜ੍ਹੀ ਹੈ। ਉਸ ਦਾ ਇਲਾਜ ਚੱਲ ਰਿਹਾ ਹੈ।
ਛਾਤੀ ਦੇ ਕੈਂਸਰ ਦੀ ਹੋਈ ਪੁਸ਼ਟੀ
ਹਿਨਾ ਨੇ ਲਿਖਿਆ, ਹਾਲ ਹੀ 'ਚ ਫੈਲੀਆਂ ਕੁਝ ਅਫਵਾਹਾਂ ਤੋਂ ਬਾਅਦ, ਮੈਂ ਇਸ ਮਹੱਤਵਪੂਰਨ ਖਬਰ ਨੂੰ ਹਰ ਉਸ ਵਿਅਕਤੀ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਜੋ ਮੈਨੂੰ ਪਿਆਰ ਕਰਦੇ ਹਨ ਅਤੇ ਪਰਵਾਹ ਕਰਦੇ ਹਨ। ਮੈਨੂੰ ਸਟੇਜ 3 ਛਾਤੀ ਦੇ ਕੈਂਸਰ ਦਾ ਪਤਾ ਲੱਗਾ ਹੈ। ਇਸ ਚੁਣੌਤੀਪੂਰਨ ਤਸ਼ਖੀਸ ਦੇ ਬਾਵਜੂਦ, ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਠੀਕ ਹਾਂ। ਮੈਂ ਮਜ਼ਬੂਤ ਅਤੇ ਦ੍ਰਿੜ ਹਾਂ ਅਤੇ ਇਸ ਬਿਮਾਰੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਮੈਂ ਇਲਾਜ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਤੋਂ ਮਜ਼ਬੂਤ ਹੋਣ ਲਈ ਸਭ ਕੁਝ ਕਰਨ ਲਈ ਤਿਆਰ ਹਾਂ।
ਛਾਤੀ ਦਾ ਕੈਂਸਰ ਕੀ ਹੈ?
ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੈਂਸਰ ਉਦੋਂ ਹੁੰਦਾ ਹੈ ਜਦੋਂ ਉੱਥੇ ਦੇ ਸੈੱਲ ਬੇਕਾਬੂ ਹੋ ਕੇ ਵਧਣ ਲੱਗਦੇ ਹਨ। ਫਿਰ ਉਹ ਇਕੱਠੇ ਹੋ ਜਾਂਦੇ ਹਨ ਅਤੇ ਟਿਊਮਰ ਦਾ ਰੂਪ ਧਾਰ ਲੈਂਦੇ ਹਨ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਰਸੌਲੀ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੀ ਫੈਲਣ ਲੱਗਦੀ ਹੈ। 85 ਫੀਸਦੀ ਕੇਸਾਂ ਵਿੱਚ ਛਾਤੀ ਦੇ ਕੈਂਸਰ ਦਾ ਕੋਈ ਪੱਕਾ ਕਾਰਨ ਨਹੀਂ ਪਾਇਆ ਗਿਆ। ਪਰ ਜੀਵਨਸ਼ੈਲੀ ਦੇ ਕੁਝ ਕਾਰਕ ਜ਼ਰੂਰ ਹਨ, ਜੋ ਛਾਤੀ ਦੇ ਕੈਂਸਰ ਦੇ ਖ਼ਤਰੇ ਨੂੰ ਵਧਾਉਂਦੇ ਹਨ।
ਛਾਤੀ ਦੇ ਕੈਂਸਰ ਦੇ ਕੀ ਹਨ ਲੱਛਣ ?
ਇਹ ਰੋਗ ਰਾਤੋ-ਰਾਤ ਨਹੀਂ ਹੁੰਦਾ। ਔਰਤਾਂ ਦਾ ਸਰੀਰ ਇਸ ਦੇ ਸੰਕੇਤ ਬਹੁਤ ਪਹਿਲਾਂ ਦੇਣਾ ਸ਼ੁਰੂ ਕਰ ਦਿੰਦਾ ਹੈ, ਪਰ ਔਰਤਾਂ ਇਸ ਨੂੰ ਆਮ ਸਮੱਸਿਆ ਸਮਝ ਕੇ ਅਣਡਿੱਠ ਕਰ ਦਿੰਦੀਆਂ ਹਨ। ਜੇਕਰ ਸ਼ੁਰੂਆਤੀ ਲੱਛਣਾਂ ਨੂੰ ਸਮੇਂ ਸਿਰ ਪਛਾਣ ਲਿਆ ਜਾਵੇ ਤਾਂ ਇਸ ਬਿਮਾਰੀ ਦੇ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Amarnath Yatra : ਬਾਬਾ ਬਰਫਾਨੀ ਦੀ ਯਾਤਰਾ ਸ਼ੁਰੂ, ਮੁਸ਼ਕਲ ਹੋਣ ਦੇ ਬਾਵਜੂਦ ਲੋਕ ਕਿਉਂ ਕਰਦੇ ਹਨ ਅਮਰਨਾਥ ਯਾਤਰਾ ? ਜਾਣੋ
ਇਹ ਵੀ ਪੜ੍ਹੋ: ਮਾਨਸਾ 'ਚ ਸੜਕ ਹਾਦਸੇ ਦੌਰਾਨ 2 ਦੋਸਤਾਂ ਦੀ ਮੌਤ, ਤੇਜ਼ ਰਫਤਾਰ ਕਾਰ ਪਲਟ ਕੇ ਘਰ 'ਚ ਵੜੀ