ਹਿਮਾਚਲ 'ਚ ਵਧੀ ਸੈਲਾਨੀਆਂ ਦੀ ਗਿਣਤੀ, ਹੋਟਲ 90 ਫ਼ੀਸਦੀ ਤੱਕ ਬੁੱਕ, ਸ਼ਿਮਲਾ, ਕਸੌਲੀ ਤੇ ਮਨਾਲੀ 'ਚ ਲੱਗੇ ਜਾਮ

Himachal Tourist rush : ਹਿਮਾਚਲ 'ਚ ਸੈਲਾਨੀਆਂ ਦੀ ਲਗਾਤਾਰ ਵਧ ਰਹੀ ਗਿਣਤੀ ਕਾਰਨ ਸ਼ਿਮਲਾ ਅਤੇ ਹੋਰ ਸੈਰ-ਸਪਾਟਾ ਖੇਤਰਾਂ ਵਿੱਚ ਲੰਬੇ ਟ੍ਰੈਫਿਕ ਜਾਮ ਲੱਗ ਰਹੇ ਹਨ, ਜਿਸ ਨਾਲ ਸੈਰ-ਸਪਾਟਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।

By  KRISHAN KUMAR SHARMA June 8th 2024 03:17 PM

ਸ਼ਿਮਲਾ: ਦੇਸ਼ 'ਚ ਆਮ ਚੋਣਾਂ ਪੂਰੀਆਂ ਹੋਣ ਤੋਂ ਬਾਅਦ ਸ਼ਿਮਲਾ ਅਤੇ ਹੋਰ ਸੈਰ-ਸਪਾਟਾ ਸਥਾਨਾਂ 'ਤੇ ਸੈਲਾਨੀਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਇਨ੍ਹਾਂ ਦਿਨਾਂ ਵਿੱਚ ਮੈਦਾਨੀ ਇਲਾਕਿਆਂ ਵਿੱਚ ਸਕੂਲਾਂ ਵਿੱਚ ਛੁੱਟੀਆਂ ਹਨ। ਅਜਿਹੇ 'ਚ ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਸਥਾਨਾਂ 'ਤੇ ਸੈਲਾਨੀਆਂ ਦੀ ਗਿਣਤੀ ਵਧੀ ਹੈ। ਸੀਜ਼ਨ ਆਪਣੇ ਸਿਖਰ 'ਤੇ ਹੈ ਅਤੇ ਸੂਬੇ 'ਚ ਹੋਟਲਾਂ 'ਚ 80 ਤੋਂ 90 ਫੀਸਦੀ ਤੱਕ ਪਹਿਲਾਂ ਤੋਂ ਹੀ ਬੁਕਿੰਗ ਹੋ ਗਈ ਹੈ। ਸ਼ਿਮਲਾ, ਕਸੌਲੀ, ਕਿਨੌਰ ਅਤੇ ਮਨਾਲੀ ਵਿੱਚ 90 ਫੀਸਦੀ ਤੋਂ ਵੱਧ ਹੋਟਲ ਪੂਰੀ ਤਰ੍ਹਾਂ ਭਰੇ ਹੋਏ ਹਨ।

80 ਤੋਂ 90 ਫ਼ੀਸਦੀ ਤੱਕ ਅਡਵਾਂਸ ਬੁਕਿੰਗ

ਸੈਰ ਸਪਾਟਾ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਸੈਲਾਨੀ ਮੈਦਾਨੀ ਇਲਾਕਿਆਂ ਦੀ ਭਿਆਨਕ ਗਰਮੀ ਤੋਂ ਰਾਹਤ ਲਈ ਪਹਾੜਾਂ ਦਾ ਰੁਖ ਕਰ ਰਹੇ ਹਨ। ਪਿਛਲੇ ਸਾਲ ਮਾਨਸੂਨ ਦੇ ਮੀਂਹ ਕਾਰਨ ਸੈਰ-ਸਪਾਟੇ ਦਾ ਸੀਜ਼ਨ ਪ੍ਰਭਾਵਿਤ ਹੋਇਆ ਸੀ। ਇਸ ਵਾਰ ਹਿਮਾਚਲ ਦੇ ਸੈਰ-ਸਪਾਟਾ ਸਥਾਨਾਂ 'ਤੇ ਸੈਲਾਨੀਆਂ ਦੀ ਵਧਦੀ ਗਿਣਤੀ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਵਾਰ ਚੰਗੀ ਗਿਣਤੀ 'ਚ ਸੈਲਾਨੀ ਹਿਮਾਚਲ ਪਹੁੰਚਣਗੇ। ਕਿਉਂਕਿ ਹੋਟਲਾਂ ਵਿੱਚ ਆਕੂਪੈਂਸੀ 80 ਤੋਂ 90 ਫੀਸਦੀ ਤੱਕ ਚੱਲ ਰਹੀ ਹੈ ਅਤੇ ਵੀਕੈਂਡ 'ਤੇ ਵੱਧ ਰਹੀ ਹੈ।


ਉਨ੍ਹਾਂ ਅੱਗੇ ਕਿਹਾ ਕਿ ਹਿਮਾਚਲ 'ਚ ਸੈਲਾਨੀਆਂ ਦੀ ਲਗਾਤਾਰ ਵਧ ਰਹੀ ਗਿਣਤੀ ਕਾਰਨ ਸ਼ਿਮਲਾ ਅਤੇ ਹੋਰ ਸੈਰ-ਸਪਾਟਾ ਖੇਤਰਾਂ ਵਿੱਚ ਲੰਬੇ ਟ੍ਰੈਫਿਕ ਜਾਮ ਲੱਗ ਰਹੇ ਹਨ, ਜਿਸ ਨਾਲ ਸੈਰ-ਸਪਾਟਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।

ਅਕਤੂਰ ਤੱਕ ਜਾਰੀ ਰਹਿ ਸਕਦਾ ਹੈ ਕਾਰੋਬਾਰ

ਦੱਸ ਦਈਏ ਕਿ ਸੂਬੇ ਵਿੱਚ 5000 ਦੇ ਕਰੀਬ ਹੋਟਲ ਸੈਰ ਸਪਾਟਾ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਕੋਲ ਰਜਿਸਟਰਡ ਹਨ। ਕਈ ਹੋਟਲ ਬਿਨਾਂ ਰਜਿਸਟ੍ਰੇਸ਼ਨ ਦੇ ਚੱਲ ਰਹੇ ਹਨ। ਇਸ ਤੋਂ ਇਲਾਵਾ 1000 ਦੇ ਕਰੀਬ ਹੋਮ ਸਟੇਅ ਵੀ ਚੱਲ ਰਹੇ ਹਨ। ਹਿਮਾਚਲ ਦੇ ਹੋਟਲਾਂ ਵਿੱਚ ਵੀ 80 ਫੀਸਦੀ ਐਡਵਾਂਸ ਬੁਕਿੰਗ ਚੱਲ ਰਹੀ ਹੈ। ਜੇਕਰ ਮੌਸਮ ਇਜਾਜ਼ਤ ਦਿੰਦਾ ਹੈ, ਤਾਂ ਸੈਰ-ਸਪਾਟੇ ਦਾ ਮੌਸਮ ਅਕਤੂਬਰ ਤੱਕ ਜਾਰੀ ਰਹਿੰਦਾ ਹੈ।

Related Post