Shimla Gudiya rape and murder case : ਸਾਬਕਾ IG ਸਮੇਤ 8 ਮੁਲਾਜ਼ਮਾਂ ਨੂੰ ਉਮਰ ਕੈਦ, ਚੰਡੀਗੜ੍ਹ CBI ਅਦਾਲਤ ਨੇ ਮੁਲਜ਼ਮ ਸੂਰਜ ਦੀ ਮੌਤ ਦੇ ਮਾਮਲੇ 'ਚ ਸੁਣਾਇਆ ਫੈਸਲਾ

Gudiya rape and murder case : ਸੀਬੀਆਈ ਅਦਾਲਤ ਨੇ ਫੈਸਲਾ 'ਚ ਪੁਲਿਸ ਹਿਰਾਸਤ 'ਚ ਮਾਮਲੇ ਦੇ ਮੁਲਜ਼ਮ ਦੀ ਹੱਤਿਆ ਕੇਸ ਵਿੱਚ ਸਾਬਕਾ ਆਈਜੀ ਜਹੂਰ ਖਾਨ ਸਮੇਤ 8 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੱਸ ਦਈਏ ਕਿ ਇਨ੍ਹਾਂ ਸਾਰਿਆਂ ਨੂੰ ਅਦਾਲਤ ਨੇ 18 ਜਨਵਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।

By  KRISHAN KUMAR SHARMA January 27th 2025 05:57 PM -- Updated: January 27th 2025 06:28 PM
Shimla Gudiya rape and murder case : ਸਾਬਕਾ IG ਸਮੇਤ 8 ਮੁਲਾਜ਼ਮਾਂ ਨੂੰ ਉਮਰ ਕੈਦ, ਚੰਡੀਗੜ੍ਹ CBI ਅਦਾਲਤ ਨੇ ਮੁਲਜ਼ਮ ਸੂਰਜ ਦੀ ਮੌਤ ਦੇ ਮਾਮਲੇ 'ਚ ਸੁਣਾਇਆ ਫੈਸਲਾ

Himachal rape and murder case : ਹਿਮਾਚਲ ਪ੍ਰਦੇਸ਼ ਦੇ ਮਸ਼ਹੂਰ ਗੁੜੀਆ (ਕਾਲਪਨਿਕ ਨਾਂ) ਰੇਪ ਅਤੇ ਕਤਲ ਮਾਮਲੇ 'ਚ ਚੰਡੀਗੜ੍ਹ ਸੀਬੀਆਈ ਅਦਾਲਤ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ। ਸੀਬੀਆਈ ਅਦਾਲਤ ਨੇ ਫੈਸਲੇ 'ਚ ਰੇਪ ਕੇਸ 'ਚ ਮੁਲਜ਼ਮ ਸੂਰਜ ਦੀ ਮੌਤ ਨੂੰ ਲੈ ਕੇ ਸਾਬਕਾ ਆਈਜੀ ਜਹੂਰ ਹੈਦਰ ਜੈਦੀ ਸਮੇਤ 8 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੱਸ ਦਈਏ ਕਿ ਇਨ੍ਹਾਂ ਸਾਰਿਆਂ ਨੂੰ ਅਦਾਲਤ ਨੇ 18 ਜਨਵਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਹੋਰ ਅਧਿਕਾਰੀਆਂ ਵਿੱਚ ਤਤਕਾਲੀ ਥਿਓਗ ਡੀਐਸਪੀ ਮਨੋਜ ਜੋਸ਼ੀ, ਸਾਬਕਾ ਕੋਟਖਾਈ ਐਸਐਚਓ ਰਾਜਿੰਦਰ ਸਿੰਘ, ਏਐਸਆਈ ਦੀਪ ਚੰਦ, ਹੈੱਡ ਕਾਂਸਟੇਬਲ ਸੂਰਤ ਸਿੰਘ, ਮੋਹਨ ਲਾਲ, ਰਫੀਕ ਅਲੀ ਅਤੇ ਕਾਂਸਟੇਬਲ ਰਣਜੀਤ ਸਿੰਘ ਸ਼ਾਮਲ ਹਨ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਸ਼ਿਮਲਾ ਦੇ ਤਤਕਾਲੀ ਐਸਪੀ ਡੀਡਬਲਯੂ ਨੇਗੀ ਨੂੰ ਬਰੀ ਕਰ ਦਿੱਤਾ ਗਿਆ ਸੀ।

ਦੱਸ ਦੇਈਏ ਕਿ ਸ਼ਿਮਲਾ ਦੇ ਕੋਟਖਾਈ ਦੇ ਇੱਕ ਸਕੂਲ ਦੀ ਵਿਦਿਆਰਥਣ ਗੁੜੀਆ (ਕਾਲਪਨਿਕ ਨਾਮ) 4 ਜੁਲਾਈ 2017 ਨੂੰ ਲਾਪਤਾ ਹੋ ਗਈ ਸੀ। ਉਸ ਦੀ ਲਾਸ਼ ਦੋ ਦਿਨ ਬਾਅਦ ਜੰਗਲ ਵਿੱਚੋਂ ਬਰਾਮਦ ਹੋਈ। ਜਾਂਚ 'ਚ ਸਾਹਮਣੇ ਆਇਆ ਕਿ ਵਿਦਿਆਰਥਣ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕੀਤਾ ਗਿਆ ਸੀ। ਪੁਲਿਸ ਨੇ ਸਥਾਨਕ ਨੌਜਵਾਨ ਸਮੇਤ ਪੰਜ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਸੂਰਜ ਨਾਮ ਦਾ ਇੱਕ ਨੇਪਾਲੀ ਵੀ ਸੀ।

18 ਜੁਲਾਈ ਨੂੰ ਹੋਈ ਸੀ ਸੂਰਜ ਦੀ ਪੁਲਿਸ ਹਿਰਾਸਤ 'ਚ ਮੌਤ

ਸੂਰਜ ਦੀ 18 ਜੁਲਾਈ 2017 ਨੂੰ ਥਾਣਾ ਕੋਟਖਾਈ ਵਿੱਚ ਮੌਤ ਹੋ ਗਈ ਸੀ। ਸੂਰਜ ਦੇ ਸਰੀਰ 'ਤੇ 20 ਤੋਂ ਵੱਧ ਸੱਟਾਂ ਦੇ ਨਿਸ਼ਾਨ ਮਿਲੇ ਹਨ। ਏਮਜ਼ ਦੇ ਡਾਕਟਰਾਂ ਦੇ ਬੋਰਡ ਦੀ ਰਿਪੋਰਟ ਨੇ ਸੂਰਜ ਦੇ ਤਸ਼ੱਦਦ ਦੀ ਪੁਸ਼ਟੀ ਕੀਤੀ ਸੀ। ਸੀਬੀਆਈ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਸ ਦੀ ਮੌਤ ਪੁਲਿਸ ਦੇ ਤਸ਼ੱਦਦ ਕਾਰਨ ਹੋਈ ਹੈ, ਜਿਸ ਤੋਂ ਬਾਅਦ ਸੀਬੀਆਈ ਨੇ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਪਹਿਲਾਂ ਇਹ ਮਾਮਲਾ ਸ਼ਿਮਲਾ ਵਿੱਚ ਚੱਲ ਰਿਹਾ ਸੀ। ਪਰ ਬਾਅਦ ਵਿੱਚ ਸੁਪਰੀਮ ਕੋਰਟ ਵੱਲੋਂ ਇਸ ਨੂੰ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ।

ਕੌਣ ਹੈ ਜ਼ਹੂਰ ਹੈਦਰ ਜ਼ੈਦੀ?

ਸਾਬਕਾ ਆਈਜੀ ਜ਼ਹੂਰ ਹੈਦਰ ਜ਼ੈਦੀ 1994 ਬੈਚ ਦੇ ਆਈਪੀਐਸ ਅਧਿਕਾਰੀ ਹਨ। ਜ਼ੈਦੀ ਨੂੰ 2017 ਵਿੱਚ ਗੁੜੀਆ ਬਲਾਤਕਾਰ-ਕਤਲ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਜ਼ਹੂਰ ਜ਼ੈਦੀ ਡੇਢ ਸਾਲ ਤੋਂ ਵੱਧ ਸਮੇਂ ਤੋਂ ਸ਼ਿਮਲਾ ਦੀ ਕਾਂਡਾ ਜੇਲ੍ਹ ਵਿੱਚ ਬੰਦ ਸੀ। ਉਨ੍ਹਾਂ ਨੂੰ ਸਾਲ 2019 'ਚ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ, ਹਾਲਾਂਕਿ ਜ਼ਮਾਨਤ ਤੋਂ ਬਾਅਦ ਵੀ ਇਸ ਮਾਮਲੇ ਦੀ ਸੁਣਵਾਈ ਜਾਰੀ ਰਹੀ। ਸਾਲ 2020 'ਚ ਸਰਕਾਰ ਨੇ ਜ਼ੈਦੀ ਨੂੰ ਮੁਅੱਤਲ ਕਰ ਦਿੱਤਾ ਸੀ ਪਰ 3 ਸਾਲ ਬਾਅਦ ਉਨ੍ਹਾਂ ਨੂੰ ਪੁਲਸ ਵਿਭਾਗ 'ਚ ਬਹਾਲ ਕਰ ਦਿੱਤਾ ਗਿਆ।

Related Post