Himachal Pradesh Weather Update : ਬਰਫਬਾਰੀ 'ਚ ਹਿਮਾਚਲ ਜਾਣ ਤੋਂ ਪਹਿਲਾਂ ਜਾਣ ਲਓ ਮੌਸਮ ਦਾ ਹਾਲ; 3 ਹਾਈਵੇਅ ਬੰਦ, 4000 ਲੋਕ ਵਾਹਨਾਂ 'ਚ ਫਸੇ

ਦੱਸ ਦਈਏ ਕਿ ਹਿਮਾਚਲ, ਕਸ਼ਮੀਰ, ਸ਼੍ਰੀਨਗਰ, ਉਤਰਾਖੰਡ ਸਮੇਤ ਕਈ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਅਤੇ ਭਲਕੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ।

By  Aarti December 24th 2024 02:07 PM

Himachal Pradesh Weather Update :  ਹਿਮਾਚਲ ਪ੍ਰਦੇਸ਼ ’ਚ ਸੋਮਵਾਰ ਨੂੰ ਸੀਜ਼ਨ ਦੀ ਦੂਜੀ ਬਰਫਬਾਰੀ ਹੋਈ। ਬਰਫਬਾਰੀ ਤੋਂ ਬਾਅਦ ਸਥਾਨਕ ਲੋਕਾਂ ਦੇ ਨਾਲ-ਨਾਲ ਸੈਲਾਨੀਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਟਲ ਸੁਰੰਗ ਨੇੜੇ ਬਰਫਬਾਰੀ ਕਾਰਨ 4000 ਸੈਲਾਨੀ ਫਸ ਗਏ ਹਨ। ਮੌਸਮ ਵਿਭਾਗ ਨੇ ਵੀਰਵਾਰ ਤੱਕ ਬਿਲਾਸਪੁਰ, ਊਨਾ, ਹਮੀਰਪੁਰ ਅਤੇ ਮੰਡੀ ਵਿੱਚ ਕੜਾਕੇ ਦੀ ਠੰਢ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਅਜਿਹੇ 'ਚ ਹਿਮਾਚਲ ਪ੍ਰਦੇਸ਼ 'ਚ ਭਵਿੱਖ 'ਚ ਮੁਸ਼ਕਲਾਂ ਵਧ ਸਕਦੀਆਂ ਹਨ। 

ਦੱਸ ਦਈਏ ਕਿ ਹਿਮਾਚਲ, ਕਸ਼ਮੀਰ, ਸ਼੍ਰੀਨਗਰ, ਉਤਰਾਖੰਡ ਸਮੇਤ ਕਈ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਅਤੇ ਭਲਕੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ। 25 ਅਤੇ 26 ਦਸੰਬਰ ਨੂੰ ਪੂਰੇ ਸੂਬੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਸੂਬੇ 'ਚ 27 ਤੋਂ 29 ਦਸੰਬਰ ਤੱਕ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ।

ਹਾਲਾਂਕਿ ਕ੍ਰਿਸਮਸ ਮਨਾਉਣ ਆਏ ਸੈਲਾਨੀਆਂ ਨੇ ਹਿਮਾਚਲ 'ਚ ਹੋਈ ਬਰਫਬਾਰੀ ਦਾ ਖੂਬ ਆਨੰਦ ਲਿਆ। ਬਰਫਬਾਰੀ ਦੌਰਾਨ ਸ਼ਿਮਲਾ ਦੇ ਇਤਿਹਾਸਕ ਰਿਜ 'ਤੇ ਸੈਲਾਨੀਆਂ ਦੀ ਭੀੜ ਇਕੱਠੀ ਹੋਈ। ਇਸ ਦੌਰਾਨ ਬਰਫਬਾਰੀ ਕਾਰਨ ਆਵਾਜਾਈ 'ਤੇ ਕਾਫੀ ਅਸਰ ਪਿਆ ਹੈ। ਸੜਕਾਂ ਜਾਮ ਹੋਣ ਕਾਰਨ ਸੈਂਕੜੇ ਪੇਂਡੂ ਖੇਤਰ ਦਾ ਦਿਨ ਭਰ ਹੋਰ ਥਾਵਾਂ ਤੋਂ ਸੰਪਰਕ ਟੁੱਟਿਆ ਰਿਹਾ। ਇਸ ਕਾਰਨ ਮੰਜ਼ਿਲ ’ਤੇ ਜਾਣ ਵਾਲੇ ਵਾਹਨ ਅੱਧ ਵਿਚਕਾਰ ਹੀ ਫਸ ਗਏ।

ਹਿਮਾਚਲ ਪ੍ਰਦੇਸ਼ ਦੇ 5 ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਸੀਜ਼ਨ ਦੀ ਦੂਜੀ ਬਰਫ਼ਬਾਰੀ ਦਰਜ ਕੀਤੀ ਗਈ।  ਜਿਸ ਕਾਰਨ ਮਨਾਲੀ ਰੋਹਤਾਂਗ ਨੈਸ਼ਨਲ ਹਾਈਵੇਅ 03 ਕਈ ਥਾਵਾਂ 'ਤੇ ਬੰਦ ਹੈ। ਸ਼ਿਮਲਾ-ਨਾਰਕੰਡਾ ਰਾਸ਼ਟਰੀ ਰਾਜਮਾਰਗ, ਥੀਓਗ-ਰੋਹੜੂ ਨੈਸ਼ਨਲ ਹਾਈਵੇਅ ਅਤੇ ਥੀਓਗ-ਚੌਪਾਲ ਹਾਈਵੇਅ ਸਮੇਤ 174 ਤੋਂ ਵੱਧ ਸੜਕਾਂ ਨੂੰ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਬਰਫਬਾਰੀ ਤੋਂ ਬਾਅਦ ਮਨਾਲੀ ਸਮੇਤ ਵੱਖ-ਵੱਖ ਥਾਵਾਂ 'ਤੇ 300 ਤੋਂ ਵੱਧ ਬੱਸਾਂ ਅਤੇ 1000 ਛੋਟੇ ਵਾਹਨ ਇਨ੍ਹਾਂ ਸੜਕਾਂ 'ਤੇ ਫਸੇ ਹੋਏ ਹਨ। ਬਰਫਬਾਰੀ ਕਾਰਨ 680 ਬਿਜਲੀ ਦੇ ਟਰਾਂਸਫਰ ਠੱਪ ਹੋ ਗਏ ਹਨ, ਜਿਸ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ।

ਇਹ ਵੀ ਪੜ੍ਹੋ : Punjab Weather: ਪੰਜਾਬ-ਚੰਡੀਗੜ੍ਹ 'ਚ ਦਿਨ ਦੇ ਤਾਪਮਾਨ 'ਚ ਗਿਰਾਵਟ, ਸੂਬੇ ਦੇ 17 ਜ਼ਿਲਿਆਂ 'ਚ ਧੁੰਦ ਅਤੇ ਸੀਤ ਲਹਿਰ ਦਾ ਅਲਰਟ

Related Post