Highway Milestone : ਹਾਈਵੇਅ 'ਤੇ ਕਿਉਂ ਲੱਗੇ ਹੁੰਦੇ ਹਨ ਵੱਖੋ-ਵੱਖਰੇ ਰੰਗਾਂ ਦੇ ਪੱਥਰ ? ਜਾਣੋ ਲਾਲ-ਪੀਲੇ-ਹਰੇ ਅਤੇ ਸੰਤਰੀ ਰੰਗਾਂ ਦੇ ਸੰਕੇਤ

Highway Milestone : ਪੀਲੇ ਰੰਗ ਦੇ ਪੱਥਰ ਦੀ ਗੱਲ ਕਰੀਏ ਤਾਂ ਇਹ ਦੱਸਦਾ ਹੈ ਕਿ ਤੁਸੀਂ ਨੈਸ਼ਨਲ ਹਾਈਵੇ 'ਤੇ ਸਫਰ ਕਰ ਰਹੇ ਹੋ। ਪੀਲੇ ਰੰਗ ਦਾ ਪੱਥਰ ਸਿਰਫ ਨੈਸ਼ਨਲ ਹਾਈਵੇ ਲਈ ਹੈ। ਇਹ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੀ ਨਿਗਰਾਨੀ ਹੇਠ ਬਣਾਇਆ ਗਿਆ ਹੈ।

By  KRISHAN KUMAR SHARMA September 15th 2024 08:39 PM -- Updated: September 15th 2024 09:17 PM

Highway Milestone : ਸਾਡੇ ਆਲੇ-ਦੁਆਲੇ ਬਹੁਤੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਆਉਂਦੇ-ਜਾਂਦੇ ਦੇਖਦੇ ਹਾਂ। ਪਰ ਉਨ੍ਹਾਂ ਵੱਲ ਕਦੇ ਧਿਆਨ ਨਹੀਂ ਦਿੰਦੇ। ਜਿਵੇਂ ਕਿ ਮੈਟਰੋ 'ਤੇ ਪੀਲੀ ਧਾਰੀ ਕਿਉਂ ਹੁੰਦੀ ਹੈ? ਜਾਂ ਹਾਈਵੇਅ 'ਤੇ ਕਈ ਰੰਗਾਂ ਦੇ ਪੱਥਰ ਕਿਉਂ ਹੁੰਦੇ ਹਨ? ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹ ਵੱਖੋ-ਵੱਖਰੇ ਰੰਗਾਂ ਦੇ ਕਿਉਂ ਹੁੰਦਾ ਹਨ? ਤਾਂ ਆਉ ਜਾਣਦੇ ਹਾਂ ਹਾਈਵੇਅ 'ਤੇ ਵੱਖੋ-ਵੱਖਰੇ ਰੰਗਾਂ ਦੇ ਪੱਥਰ ਕਿਉਂ ਲੱਗੇ ਹੁੰਦੇ ਹਨ? ਅਤੇ ਉਨ੍ਹਾਂ ਦਾ ਰੰਗ ਪੀਲਾ, ਲਾਲ, ਹਰਾ ਅਤੇ ਸੰਤਰੀ ਕਿਉਂ ਹੁੰਦਾ ਹੈ?

ਪੀਲੇ ਰੰਗ ਦਾ ਪੱਥਰ : ਹਾਈਵੇਅ 'ਤੇ ਸਫਰ ਕਰਦੇ ਸਮੇਂ ਤੁਸੀਂ ਅਕਸਰ ਪੀਲੇ ਰੰਗ ਦਾ ਪੱਥਰ ਦੇਖਿਆ ਹੋਵੇਗਾ। ਇਸ 'ਤੇ ਜਗ੍ਹਾ ਦੀ ਦੂਰੀ ਅਤੇ ਨਾਮ ਲਿਖਿਆ ਹੁੰਦਾ ਹੈ। ਕਈਆਂ 'ਤੇ ਨੰਬਰ ਲਿਖੇ ਹੋਏ ਹੁੰਦੇ ਹਨ। ਅਜਿਹੇ 'ਚ ਪੀਲੇ ਰੰਗ ਦੇ ਪੱਥਰ ਦੀ ਗੱਲ ਕਰੀਏ ਤਾਂ ਇਹ ਦੱਸਦਾ ਹੈ ਕਿ ਤੁਸੀਂ ਨੈਸ਼ਨਲ ਹਾਈਵੇ 'ਤੇ ਸਫਰ ਕਰ ਰਹੇ ਹੋ। ਪੀਲੇ ਰੰਗ ਦਾ ਪੱਥਰ ਸਿਰਫ ਨੈਸ਼ਨਲ ਹਾਈਵੇ ਲਈ ਹੈ। ਇਹ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੀ ਨਿਗਰਾਨੀ ਹੇਠ ਬਣਾਇਆ ਗਿਆ ਹੈ। ਇਹ ਹਾਈਵੇ ਜ਼ਿਆਦਾਤਰ ਇੱਕ ਰਾਜ ਨੂੰ ਦੂਜੇ ਰਾਜ ਨਾਲ ਜੋੜਨ ਲਈ ਵਰਤਿਆ ਜਾਂਦਾ ਹੈ।

ਹਰੇ ਰੰਗ ਦਾ ਪੱਥਰ : ਜੇਕਰ ਤੁਸੀਂ ਕਿਸੇ ਵੀ ਸੜਕ 'ਤੇ ਹਰੇ ਰੰਗ ਦੀ ਧਾਰੀ ਵਾਲਾ ਪੱਥਰ ਦੇਖਦੇ ਹੋ, ਤਾਂ ਇਸਦਾ ਮਤਲਬ ਹੈ ਕਿ ਸੜਕ ਦੀ ਦੇਖਭਾਲ ਸੂਬੇ ਵੱਲੋਂ ਕੀਤੀ ਜਾਂਦੀ ਹੈ। ਇਹ ਹਾਈਵੇ ਜ਼ਿਆਦਾਤਰ ਇੱਕ ਜ਼ਿਲ੍ਹੇ ਨੂੰ ਦੂਜੇ ਜ਼ਿਲ੍ਹੇ ਨਾਲ ਜੋੜਨ ਲਈ ਵਰਤੀਆਂ ਜਾਂਦਾ ਹੈ। ਇਸ ਹਾਈਵੇਅ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ।

ਕਾਲੇ, ਚਿੱਟੇ ਜਾਂ ਨੀਲੇ ਰੰਗ ਦੇ ਪੱਥਰ : ਜੇਕਰ ਤੁਹਾਨੂੰ ਕਿਸੇ ਵੀ ਸੜਕ 'ਤੇ ਕਾਲੇ, ਨੀਲੇ ਜਾਂ ਚਿੱਟੇ ਰੰਗ ਦੇ ਪੱਥਰ ਨਜ਼ਰ ਆਉਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਤੁਸੀਂ ਕਿਸੇ ਵੱਡੇ ਸ਼ਹਿਰ ਜਾਂ ਜ਼ਿਲ੍ਹੇ 'ਚ ਹੋ। ਇਨ੍ਹਾਂ ਸੜਕਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸ਼ਹਿਰ ਦੀ ਨਗਰ ਨਿਗਮ ਦੀ ਹੁੰਦੀ ਹੈ। ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ, ਜ਼ਿਲ੍ਹਾ ਸੜਕਾਂ ਇੱਕ ਜ਼ਿਲ੍ਹੇ ਦੇ ਅੰਦਰ ਸੰਪਰਕ ਪ੍ਰਦਾਨ ਕਰਦੀਆਂ ਹਨ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਸ ਸਮੇਂ ਜ਼ਿਲ੍ਹੇ ਦੀਆਂ ਸੜਕਾਂ ਦੀ ਲੰਬਾਈ 6,32,154 ਕਿਲੋਮੀਟਰ ਹੈ। ਜਿਨ੍ਹਾਂ 'ਚੋਂ 14.80% ਸੜਕਾਂ ਪੱਕੀਆਂ ਹਨ।

ਸੰਤਰੀ ਰੰਗ ਦਾ ਪੱਥਰ : ਉੱਪਰ ਦੱਸੇ ਗਏ ਪੱਥਰ ਸਾਰੇ ਸ਼ਹਿਰਾਂ, ਰਾਜਾਂ ਅਤੇ ਜ਼ਿਲ੍ਹਿਆਂ ਬਾਰੇ ਜਾਣਕਾਰੀ ਦਿੰਦੇ ਹਨ। ਜਦੋਂ ਕਿ ਸੰਤਰੀ ਰੰਗ ਦੇ ਪੱਥਰ ਇੱਕ ਪਿੰਡ 'ਚ ਦਾਖਲ ਹੋਣ ਦਾ ਸੰਕੇਤ ਦਿੰਦਾ ਹੈ। ਇਹ ਸੰਤਰੀ ਪੱਟੀਆਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨਾਲ ਵੀ ਜੁੜੀਆਂ ਹੋਈਆਂ ਹਨ।

Related Post