ਗੁਰਦਾਸਪੁਰ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ, ਮਹਿਲਾ ਅਧਿਆਪਕਾ ਸਮੇਤ 2 ਔਰਤਾਂ ਦੀ ਮੌਤ
ਗੁਰਦਾਸਪੁਰ- ਥਾਣਾ ਬਹਿਰਾਮਪੁਰ ਅਧੀਨ ਪੈਂਦੇ "ਰਾਏਪੁਰ" ਵਿਖੇ ਤੇਜ਼ ਰਫ਼ਤਾਰ ਕਾਰ ਨੇ ਇਕ ਬੱਚੀ ਤੇ 2 ਔਰਤਾਂ ਜਿਨ੍ਹਾਂ ਵਿਚ ਇਕ ਮਹਿਲਾ ਅਧਿਆਪਕ ਸੀ, ਨੂੰ ਟੱਕਰ ਮਾਰ ਦਿੱਤੀ।
Amritpal Singh
October 30th 2024 11:26 AM
ਗੁਰਦਾਸਪੁਰ- ਥਾਣਾ ਬਹਿਰਾਮਪੁਰ ਅਧੀਨ ਪੈਂਦੇ "ਰਾਏਪੁਰ" ਵਿਖੇ ਤੇਜ਼ ਰਫ਼ਤਾਰ ਕਾਰ ਨੇ ਇਕ ਬੱਚੀ ਤੇ 2 ਔਰਤਾਂ ਜਿਨ੍ਹਾਂ ਵਿਚ ਇਕ ਮਹਿਲਾ ਅਧਿਆਪਕ ਸੀ, ਨੂੰ ਟੱਕਰ ਮਾਰ ਦਿੱਤੀ। ਹਾਦਸੇ ਚ ਦੋਵਾਂ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬੱਚੀ ਜ਼ਖ਼ਮੀ ਹੋ ਗਏ।
ਬੱਚੀ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਜਿਸ ਸਮੇਂ ਹਾਦਸਾ ਹੋਇਆ ਬੱਚੀ ਅਤੇ ਔਰਤਾਂ ਸੜਕ ਦੇ ਕੰਢੇ 'ਤੇ ਖੜੀਆਂ ਸਨ। ਤਿੰਨਾਂ ਨੂੰ ਟੱਕਰ ਮਾਰਦੇ ਹੋਏ ਕਾਰ ਦੁਕਾਨ ਚ ਜਾ ਵੱਜੀ।
ਮ੍ਰਿਤਕ ਔਰਤਾਂ ਦੀ ਪਛਾਣ ਸੁਧਾ ਸ਼ਰਮਾ ਤੇ ਕ੍ਰਿਸ਼ਨਾ ਕੁਮਾਰੀ ਵਾਸੀ ਈਸਾਪੁਰ ਵਜੋਂ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।