ਭਾਰਤੀ ਜੜ੍ਹੀ-ਬੂਟੀਆਂ ਤੇ ਮਸਾਲਿਆਂ 'ਚ ਕੀਟਨਾਸ਼ਕਾਂ ਦੀ ਉਚ ਮਾਤਰਾ ਦੀਆਂ ਖ਼ਬਰਾਂ 'ਝੂਠੀਆਂ ਤੇ ਗੁੰਮਰਾਹਕੁੰਨ': FSSAI

FSSAI ਨੇ ਕਿਹਾ ਹੈ- 'ਕੁਝ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਜੜੀ-ਬੂਟੀਆਂ ਅਤੇ ਮਸਾਲਿਆਂ 'ਚ 10 ਗੁਣਾ ਜ਼ਿਆਦਾ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੀ ਇਜਾਜ਼ਤ ਦਿੱਤੀ ਗਈ ਹੈ। ਇਹੋ ਜਿਹੀਆਂ ਖ਼ਬਰਾਂ ਝੂਠੀਆਂ ਅਤੇ ਗੁੰਮਰਾਹਕੁੰਨ ਹਨ।

By  KRISHAN KUMAR SHARMA May 5th 2024 02:05 PM -- Updated: May 5th 2024 02:35 PM

ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ 10 ਗੁਣਾ ਜ਼ਿਆਦਾ ਕੀਟਨਾਸ਼ਕਾਂ ਨੂੰ ਮਨਜ਼ੂਰੀ ਦੇਣ ਦੀਆਂ ਖਬਰਾਂ 'ਤੇ ਸਪੱਸ਼ਟੀਕਰਨ ਜਾਰੀ ਕੀਤਾ ਹੈ। FSSAI ਨੇ ਕਿਹਾ ਹੈ- 'ਕੁਝ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਜੜੀ-ਬੂਟੀਆਂ ਅਤੇ ਮਸਾਲਿਆਂ 'ਚ 10 ਗੁਣਾ ਜ਼ਿਆਦਾ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੀ ਇਜਾਜ਼ਤ ਦਿੱਤੀ ਗਈ ਹੈ। ਇਹੋ ਜਿਹੀਆਂ ਖ਼ਬਰਾਂ ਝੂਠੀਆਂ ਅਤੇ ਗੁੰਮਰਾਹਕੁੰਨ ਹਨ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਭਾਰਤ ਵਿੱਚ ਵੱਧ ਤੋਂ ਵੱਧ ਰਹਿੰਦ-ਖੂੰਹਦ ਸੀਮਾ (MRL) ਵਿਸ਼ਵ ਭਰ ਵਿੱਚ ਸਭ ਤੋਂ ਸਖ਼ਤ ਮਾਪਦੰਡਾਂ ਵਿੱਚੋਂ ਇੱਕ ਹਨ। ਨਾਲ ਹੀ, ਕੀਟਨਾਸ਼ਕਾਂ ਦੇ ਐਮਆਰਐਲ ਉਨ੍ਹਾਂ ਦੇ ਜੋਖਮ ਮੁਲਾਂਕਣ ਦੇ ਅਧਾਰ 'ਤੇ ਵੱਖ-ਵੱਖ ਭੋਜਨ ਵਸਤੂਆਂ ਲਈ ਵੱਖਰੇ ਤੌਰ 'ਤੇ ਤੈਅ ਕੀਤੇ ਜਾਂਦੇ ਹਨ।

FSSAI ਨੇ ਕਿਹਾ ਹੈ ਕਿ ਕੀਟਨਾਸ਼ਕਾਂ ਨੂੰ ਕੇਂਦਰੀ ਕੀਟਨਾਸ਼ਕ ਬੋਰਡ ਅਤੇ ਰਜਿਸਟ੍ਰੇਸ਼ਨ ਕਮੇਟੀ (CIB&RC) ਵੱਲੋਂ ਨਿਯੰਤ੍ਰਿਤ ਕੀਤਾ ਜਾਂਦਾ ਹੈ ਜੋ ਕੀਟਨਾਸ਼ਕ ਕਾਨੂੰਨ 1968 ਦੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ (MoA&FW) ਵੱਲੋਂ ਗਠਿਤ ਕੀਤਾ ਗਿਆ ਹੈ। CIB ਅਤੇ RC ਕੀਟਨਾਸ਼ਕਾਂ ਦੇ ਨਿਰਮਾਣ, ਆਯਾਤ, ਨਿਰਯਾਤ, ਟ੍ਰਾਂਸਪੋਰਟ, ਸਟੋਰੇਜ ਆਦਿ ਨੂੰ ਨਿਯੰਤ੍ਰਿਤ ਕਰਦੇ ਹਨ।

ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੀ ਜਾਂਚ ਕਰਨ ਲਈ ਗਠਿਤ FSSAI ਦਾ ਵਿਗਿਆਨਕ ਪੈਨਲ CIB ਅਤੇ RC ਤੋਂ ਪ੍ਰਾਪਤ ਡੇਟਾ ਦੀ ਜਾਂਚ ਕਰਦਾ ਹੈ। ਇਸਤੋਂ ਬਾਅਦ ਸਾਰੇ ਜੋਖਮ ਨਾਲ ਸਬੰਧਤ ਡੇਟਾ ਦੀ ਜਾਂਚ ਕਰਨ ਤੋਂ ਬਾਅਦ ਐਮਆਰਐਲ ਦਾ ਫੈਸਲਾ ਕੀਤਾ ਜਾਂਦਾ ਹੈ। ਇਸ ਦੌਰਾਨ ਭਾਰਤ ਦੇ ਹਰ ਉਮਰ ਵਰਗ ਦੇ ਲੋਕਾਂ ਦੀ ਖੁਰਾਕ ਅਤੇ ਸਿਹਤ ਨਾਲ ਸਬੰਧਤ ਚਿੰਤਾਵਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ।

ਭਾਰਤ 'ਚ ਮਸਾਲਿਆਂ 'ਚ 75 ਕੀਟਨਾਸ਼ਕ ਵਰਤੇ ਜਾਂਦੇ ਹਨ

ਭਾਰਤ ਵਿੱਚ CIB ਅਤੇ RC ਵੱਲੋਂ ਰਜਿਸਟਰਡ ਕੀਟਨਾਸ਼ਕਾਂ ਦੀ ਕੁੱਲ ਗਿਣਤੀ 295 ਤੋਂ ਵੱਧ ਹੈ। ਇਨ੍ਹਾਂ ਵਿੱਚੋਂ 139 ਕੀਟਨਾਸ਼ਕ ਮਸਾਲਿਆਂ ਵਿੱਚ ਵਰਤੋਂ ਲਈ ਰਜਿਸਟਰਡ ਹਨ। ਕੋਡੈਕਸ ਨੇ ਕੁੱਲ 243 ਕੀਟਨਾਸ਼ਕਾਂ ਨੂੰ ਅਪਣਾਇਆ ਹੈ, ਜਿਨ੍ਹਾਂ ਵਿੱਚੋਂ 75 ਕੀਟਨਾਸ਼ਕਾਂ ਨੂੰ ਮਸਾਲਿਆਂ ਵਿੱਚ ਵਰਤਿਆ ਜਾ ਸਕਦਾ ਹੈ।

Related Post