ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਚੋਣ; ਗਲਤ ਵੋਟਾਂ ਦੀ ਗਿਣਤੀ ਦੇ ਇਲਜ਼ਾਮਾਂ ਦਾ ਮਾਮਲਾ ਭਖਿਆ

By  Aarti December 18th 2023 04:14 PM

Bar Association Election News: ਇੱਕ ਪਾਸੇ ਨਵ-ਨਿਯੁਕਤ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਆਦਿ ਅਹੁਦੇ ਦੀ ਸਹੁੰ ਚੁੱਕ ਰਹੇ ਹਨ ਜਦਕਿ ਦੂਜੇ ਪਾਸੇ ਕੁਝ ਉਮੀਦਵਾਰ ਧਰਨੇ ’ਤੇ ਬੈਠੇ ਹਨ।  

ਮਿਲੀ ਜਾਣਕਾਰੀ ਮੁਤਾਬਿਕ ਕਈ ਉਮੀਦਵਾਰਾਂ ਨੇ ਵਾਰ ਰੂਪ ’ਚ ਧਰਨਾ ਲਗਾ ਦਿੱਤਾ ਹੈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਹੈ ਜਿਸ ਕਾਰਨ ਉਨ੍ਹਾਂ ਨੂੰ ਧਰਨਾ ਲਗਾਉਣਾ ਪਿਆ ਹੈ। ਕਈ ਉਮੀਦਵਾਰਾਂ ਵੱਲੋਂ ਮੁੜ ਵੋਟਾਂ ਦੀ ਗਿਣਤੀ ਦੀ ਮੰਗ ਕੀਤੀ ਜਾ ਰਹੀ ਹੈ। 

ਕਾਬਿਲੇਗੌਰ ਹੈ ਕਿ ਹਾਈਕੋਰਟ ਬਾਰ ਐਸੋਸੀਏਸ਼ਨ ਚੋਣਾਂ ਚ ਗਲਤ ਵੋਟਾਂ ਦੀ ਗਿਣਤੀ ਦੇ ਇਲਜ਼ਾਮਾਂ ਦਾ ਮਾਮਲਾ ਭਖਦਾ ਹੀ ਜਾ ਰਿਹਾ ਹੈ। ਧਰਨਾਕਾਰੀਆਂ ਵੱਲੋਂ ਐਲਾਨੇ ਗਏ ਨਤੀਜਿਆਂ ’ਚ ਖ਼ਰਾਬ ਈਵੀਐਮ ਦੇ 382 ਵੋਟ ਨਾ ਗਿਣੇ ਜਾਣ ’ਤੇ ਸਵਾਲ ਖੜ੍ਹੇ ਹੋਏ ਹਨ। ਸਾਹਮਣੇ ਆਇਆ ਹੈ ਕਿ ਐਗਜ਼ੀਕਿਊਟਿਵ ਮੈਂਬਰ ਨੇ ਈਵੀਐਮ ਨਾਲ ਨਹੀਂ ਸਗੋਂ ਬੈਲਟ ਪੇਪਰ ਜ਼ਰੀਏ ਵੋਟ ਪਾਈ ਸੀ। 

ਇਹ ਵੀ ਪੜ੍ਹੋ: ਘੋੜਿਆਂ ਦੇ ਮੇਲੇ 'ਤੇ ਪੰਜਾਬ ਸਰਕਾਰ ਦੀ ਪਾਬੰਦੀ ਜਾਰੀ; ਅਕਾਲੀ ਦਲ ਪ੍ਰਧਾਨ ਨੇ ਚੁੱਕੇ ਸਵਾਲ

Related Post