Israel Hezbollah War : ਇਜ਼ਰਾਈਲ 'ਤੇ ਹਿਜ਼ਬੁੱਲਾ ਦਾ ਵੱਡਾ ਹਮਲਾ, ਦਾਗੇ 150 ਤੋਂ ਵੱਧ ਰਾਕੇਟ, ਐਮਰਜੈਂਸੀ ਲਾਗੂ
ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਜੰਗ ਤੇਜ਼ ਹੋ ਗਈ ਹੈ। ਇੱਕ ਪਾਸੇ ਇਜ਼ਰਾਈਲ ਨੇ ਲੇਬਨਾਨ ਵਿਚ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਉਥੇ ਹੀ ਦੂਜੇ ਪਾਸੇ ਹਿਜ਼ਬੁੱਲਾ ਨੇ ਵੀ ਇਜ਼ਰਾਈਲ 'ਤੇ 150 ਤੋਂ ਜ਼ਿਆਦਾ ਰਾਕੇਟ ਦਾਗੇ ਹਨ। ਇਜ਼ਰਾਈਲ ਨੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ।
Israel Hezbollah Tension : ਹਿਜ਼ਬੁੱਲਾ ਨੇ ਇਜ਼ਰਾਈਲ 'ਤੇ ਭਾਰੀ ਰਾਕੇਟ ਹਮਲਾ ਕੀਤਾ ਹੈ। ਇਜ਼ਰਾਈਲੀ ਫੌਜ ਦੇ ਅਨੁਸਾਰ, ਹਿਜ਼ਬੁੱਲਾ ਨੇ ਲਗਭਗ 150 ਪ੍ਰੋਜੈਕਟਾਈਲ ਫਾਇਰ ਕੀਤੇ। ਹਿਜ਼ਬੁੱਲਾ ਵੱਲੋਂ ਇਹ ਹਮਲਾ ਇਜ਼ਰਾਇਲੀ ਫੌਜ ਵੱਲੋਂ ਕੀਤੇ ਗਏ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ ਹੈ। ਜਿਸ ਵਿੱਚ ਇਜ਼ਰਾਇਲੀ ਫੌਜ ਨੇ ਲੇਬਨਾਨ ਵਿੱਚ ਹਿਜ਼ਬੁੱਲਾ ਬਾਗੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ।
ਹਿਜ਼ਬੁੱਲਾ ਦੇ ਇਸ ਹਮਲੇ ਦੇ ਬਾਅਦ ਤੋਂ ਲੈਬਨਾਨ ਦੀ ਸਰਹੱਦ ਨਾਲ ਲੱਗਦੇ ਇਜ਼ਰਾਇਲੀ ਖੇਤਰ 'ਤੇ ਲਗਾਤਾਰ ਸਾਇਰਨ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਇਸ ਹਮਲੇ ਤੋਂ ਬਾਅਦ ਇਜ਼ਰਾਇਲੀ ਫੌਜ ਨੇ ਪੂਰੇ ਇਜ਼ਰਾਈਲ 'ਚ ਐਮਰਜੈਂਸੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਐਤਵਾਰ ਤੜਕੇ ਇਜ਼ਰਾਈਲ ਨੇ ਲੇਬਨਾਨ ਦੀ ਸਰਹੱਦ ਵਿੱਚ ਦਾਖ਼ਲ ਹੋ ਕੇ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।
ਹਿਜ਼ਬੁੱਲਾ ਨੇ ਕਿਹਾ ਕਿ ਹਮਲੇ ਨੇ ਇੱਕ ਪ੍ਰਮੁੱਖ ਇਜ਼ਰਾਈਲੀ ਫੌਜੀ ਸਾਈਟ ਨੂੰ ਨਿਸ਼ਾਨਾ ਬਣਾਇਆ, ਜਿਸਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ, ਅਤੇ ਕਈ ਦੁਸ਼ਮਣ ਸਾਈਟਾਂ ਅਤੇ ਬੈਰਕਾਂ ਅਤੇ ਆਇਰਨ ਡੋਮ ਪਲੇਟਫਾਰਮਾਂ ਨੂੰ ਵੀ ਨਿਸ਼ਾਨਾ ਬਣਾਇਆ। ਹਮਲੇ ਤੋਂ ਬਾਅਦ ਇਜ਼ਰਾਇਲੀ ਫੌਜ ਨੇ ਟਵਿੱਟਰ 'ਤੇ ਲਿਖਿਆ, "ਅਸੀਂ ਅੱਤਵਾਦ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹਾਂ, ਉਹ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ।"
ਸ਼ੁਕਰਾ ਦੇ ਹਮਲੇ ਦਾ ਫਵਾਦ ਨੇ ਦਿੱਤਾ ਜਵਾਬ !
ਲੇਬਨਾਨ ਦੇ ਬਾਗੀ ਸਮੂਹ ਹਿਜ਼ਬੁੱਲਾ ਨੇ ਐਤਵਾਰ ਸਵੇਰੇ ਘੋਸ਼ਣਾ ਕੀਤੀ ਕਿ ਉਸਨੇ ਬੇਰੂਤ ਵਿੱਚ ਆਪਣੇ ਇੱਕ ਕਮਾਂਡਰ ਦੀ ਹੱਤਿਆ ਦਾ ਬਦਲਾ ਲੈਣ ਲਈ ਵੱਡੀ ਗਿਣਤੀ ਵਿੱਚ ਡਰੋਨਾਂ ਨਾਲ ਗੋਲੀਬਾਰੀ ਕਰਕੇ ਇਜ਼ਰਾਈਲ ਉੱਤੇ ਹਮਲਾ ਕੀਤਾ ਹੈ। ਹਿਜ਼ਬੁੱਲਾ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਲਾ "ਇੱਕ ਮੁੱਖ ਇਜ਼ਰਾਈਲੀ ਫੌਜੀ ਸਾਈਟ, ਜਿਸਦਾ ਬਾਅਦ ਵਿੱਚ ਐਲਾਨ ਕੀਤਾ ਜਾਵੇਗਾ" ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ "ਕਈ ਦੁਸ਼ਮਣ ਸਾਈਟਾਂ ਅਤੇ ਬੈਰਕਾਂ ਦੇ ਨਾਲ-ਨਾਲ 'ਆਇਰਨ ਡੋਮ' ਪਲੇਟਫਾਰਮਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।"
ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਹਮਲਾ ਪਿਛਲੇ ਮਹੀਨੇ ਬੇਰੂਤ ਦੇ ਦੱਖਣੀ ਉਪਨਗਰਾਂ ਵਿੱਚ ਇਕ ਹਮਲੇ ਵਿਚ ਸਮੂਹ ਦੇ ਚੋਟੀ ਦੇ ਕਮਾਂਡਰ ਫਵਾਦ ਸ਼ੁਕਰ ਦੀ ਹੱਤਿਆ ਦੇ ਜਵਾਬ ਵਿਚ ਕੀਤਾ ਗਿਆ ਸੀ।
ਇਜ਼ਰਾਈਲ ਨੇ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ
ਇਸ ਤੋਂ ਪਹਿਲਾਂ ਇਜ਼ਰਾਇਲੀ ਫੌਜ ਨੇ ਲੇਬਨਾਨ 'ਚ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਹਮਲਿਆਂ ਦਾ ਐਲਾਨ ਕੀਤਾ ਸੀ ਅਤੇ ਕਿਹਾ ਸੀ ਕਿ ਕੱਟੜਪੰਥੀ ਸਮੂਹ ਇਜ਼ਰਾਈਲ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਉਨ੍ਹਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਜਿੱਥੋਂ ਇਜ਼ਰਾਈਲ 'ਤੇ ਹਮਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : Telegram CEO Arrested : ਟੈਲੀਗ੍ਰਾਮ ਐਪ ਦੇ ਸੀਈਓ ਪਾਵੇਲ ਦੁਰੋਵ ਫਰਾਂਸ 'ਚ ਗ੍ਰਿਫਤਾਰ, ਪ੍ਰਾਈਵੇਟ ਜੈੱਟ ਰਾਹੀਂ ਜਾ ਰਹੇ ਸੀ ਅਜ਼ਰਬਾਈਜਾਨ