ਵਿਰਾਸਤੀ ਕਾਫ਼ਲੇ ਦੀ ਸ਼ੁਰੂਆਤ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਘੇਰੀ ਪੰਜਾਬ ਸਰਕਾਰ

By  Aarti December 9th 2022 03:01 PM

ਬਠਿੰਡਾ, ਮਨੀਸ਼ ਗਰਗ 9 ਦਸਬੰਰ 2022: ਜ਼ਿਲ੍ਹੇ ਵਿਖੇ ਮਾਲਵਾ ਹੈਰੀਟੇਜ ਸੱਭਿਆਚਾਰਕ ਫਾਊਡੇਸ਼ਨ ਵੱਲੋਂ ਵਿਰਾਸਤੀ ਮੇਲੇ ਸਬੰਧੀ ਵਿਰਾਸਤੀ ਕਾਫ਼ਲੇ ਦਾ ਆਗਾਜ਼ ਹੋ ਗਿਆ ਹੈ। ਇਸ ਦੀ ਸ਼ੁਰੂਆਤ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਅਰਦਾਸ ਉਪਰੰਤ ਕੀਤੀ ਗਈ। ਜਿਸ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। 

ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਰਾਸਤ ਮੇਲੇ ਲਈ ਪ੍ਰਬੰਧਕਾਂ ਨੂੰ ਦਿੱਤੀ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਨੇ ਇਸ ਸੱਭਿਆਚਾਰਕ ਮੇਲੇ ਦੀ ਸ਼ਲਾਘਾ ਵੀ ਕੀਤੀ। 

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਿਮਾਚਲ ਅਤੇ ਗੁਜਰਾਤ ਦੇ ਆਏ ਨਤੀਜਿਆਂ ’ਤੇ ਕਿਹਾ ਕਿ ਹਿਮਾਚਲ ਅਤੇ ਗੁਜਰਾਤ ਦਾ ਭਾਈਚਾਰਾ ਪੰਜਾਬੀਆਂ ਨਾਲੋਂ ਸਿਆਣਾ ਨਿਕਲਿਆ ਹੈ, ਇਹ ਧੋਖੇਬਾਜ਼ਾ ਦੇ ਬਦਲਾਅ ਅਤੇ ਗਰੰਟੀ ਵਿੱਚ ਨਹੀਂ ਫਸੇ। ਉਨ੍ਹਾਂ ਨੇ ਆਪਣੇ ਸੂਬੇ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਅਤੇ ਕੀਤੇ ਹੋਏ ਕੰਮਾਂ ਦੇ ਅਧਾਰ ’ਤੇ ਆਪਣਾ ਫੈਸਲਾ ਸੁਣਾਇਆ ਹੈ। 

ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕਦੇ ਕਿਹਾ ਕਿ 6 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਤਰੱਕੀ ਵੱਲ ਵਧ ਰਿਹਾ ਸੀ ਪੰਜਾਬ ਵਿਚ ਵੱਡੇ ਪ੍ਰਾਜੈਕਟ ਲੱਗਣ ਦੇ ਨਾਲ ਨਾਲ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਸੀ। ਪਰ ਹੁਣ ਪੰਜਾਬ ਵਿਚ ਵਿਕਾਸ ਕਾਰਜ ਠੱਪ ਪਏ ਹਨ ਗਰੀਬ ਲੋਕਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਸਗੋਂ ਪੰਜਾਬ ਵਿੱਚ ਗੈਂਗਸਟਰ ਰਾਜ ਚੱਲ ਰਿਹਾ ਹੈ ਗਲੀ ਗਲੀ ਵਿੱਚ ਨਸ਼ੇ ਵਿਕ ਰਹੇ ਹਨ ਅਤੇ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ, ਪੰਜਾਬ ਵਿਚ ਕੋਈ ਵੀ ਵਰਗ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ। 

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਗੁਜਰਾਤ ਵਿੱਚ ਡਾਂਸ ਕਰਕੇ ਪੰਜਾਬ ਦੇ ਲੋਕਾਂ ਨੂੰ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੇ ਝੂਠੇ ਬਿਆਨ ਦੇ ਰਿਹਾ ਹੈ, ਉਨ੍ਹਾਂ ਕਿਹਾ ਕਿ ਪੰਜਾਬ ਲਗਾਤਾਰ ਕਰਜ਼ਾਈ ਹੋ ਰਿਹਾ ਹੈ। 

ਇਹ ਵੀ ਪੜੋ: ਖੇਮਕਰਨ ਤੋਂ 'ਆਪ' ਵਿਧਾਇਕ ਦੇ ਕਰੀਬੀ ਨੇ ਅਫ਼ਸਰਾਂ ਨੂੰ ਦਿੱਤੀ ਧਮਕੀ, ਵੀਡੀਓ ਵਾਇਰਲ

Related Post