Immunity in Winter: ਸਰਦੀਆਂ ਦੇ ਮੌਸਮ ਵਿੱਚ ਇਮਿਊਨਿਟੀ ਵਧਾਉਣ ਦੇ ਇਹ ਹਨ ਆਸਾਨ ਤਰੀਕੇ

ਬਦਲਦੇ ਮੌਸਮ ਕਾਰਨ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਸਰਦੀਆਂ ਵਿੱਚ ਬਹੁਤ ਸਾਰੀਆਂ ਛੂਤ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਜਿਨ੍ਹਾਂ ਵਿੱਚ ਜ਼ੁਕਾਮ, ਫਲੂ, ਖੰਘ, ਬ੍ਰੌਨਕਾਈਟਸ ਅਤੇ ਦਮਾ ਸ਼ਾਮਲ ਹਨ।

By  Aarti November 18th 2023 06:15 PM

Immunity in Winter: ਜਿਵੇ ਤੁਸੀਂ ਜਾਣਦੇ ਹੋ ਕੀ ਅਕਤੂਬਰ ਮਹੀਨੇ ਤੋਂ ਹੀ ਹਲਕੀ-ਹਲਕੀ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਬਦਲਦੇ ਮੌਸਮ ਕਾਰਨ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਸਰਦੀਆਂ ਵਿੱਚ ਬਹੁਤ ਸਾਰੀਆਂ ਛੂਤ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਜਿਨ੍ਹਾਂ ਵਿੱਚ ਜ਼ੁਕਾਮ, ਫਲੂ, ਖੰਘ, ਬ੍ਰੌਨਕਾਈਟਸ ਅਤੇ ਦਮਾ ਸ਼ਾਮਲ ਹਨ।

ਅਜਿਹੇ 'ਚ ਇਸ ਮੌਸਮ 'ਚ ਖਾਸ ਸਾਵਧਾਨੀ ਦੀ ਲੋੜ ਹੁੰਦੀ ਹੈ। ਕਮਜ਼ੋਰ ਪ੍ਰਤੀਰੋਧਕ ਸ਼ਕਤੀ ਵਾਲੇ ਲੋਕਾਂ ਨੂੰ ਮੌਸਮੀ ਬਿਮਾਰੀਆਂ ਪਹਿਲਾਂ ਪਰੇਸ਼ਾਨ ਕਰਨ ਲੱਗਦੀਆਂ ਹਨ। ਅਜਿਹੇ ਵਿੱਚ ਇਮਿਊਨਿਟੀ ਨੂੰ ਮਜ਼ਬੂਤ ​​ਕਰਕੇ ਸਰਦੀਆਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਪਹਿਲਾਂ ਤੋਂ ਹੀ ਤਿਆਰੀ ਕੀਤੀ ਜਾ ਸਕਦੀ ਹੈ। ਫਲੂ, ਇਨਫੈਕਸ਼ਨ ਅਤੇ ਖੰਘ ਅਤੇ ਜ਼ੁਕਾਮ ਤੋਂ ਬਚਣ ਲਈ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ। ਤਾਂ ਆਉ ਜਾਣਦੇ ਹਾਂ ਸਰਦੀਆਂ 'ਚ ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਦੇ ਤਰੀਕੇ 

ਪੂਰੀ ਨੀਂਦ ਲਓ : 

ਰਾਤ ਨੂੰ ਨੀਂਦ ਦੀ ਕਮੀ ਸਰੀਰਕ ਅਤੇ ਮਾਨਸਿਕ ਥਕਾਵਟ ਦਾ ਕਾਰਨ ਬਣਦੀ ਹੈ। ਕਿਉਂਕਿ ਥਕਾਵਟ ਵੀ ਤਣਾਅ ਦਾ ਕਾਰਨ ਬਣਦੀ ਹੈ। ਇਸਦੇ ਨਾਲ ਸਰੀਰਕ ਅਤੇ ਮਾਨਸਿਕ ਤੌਰ 'ਤੇ ਥੱਕੇ ਹੋਏ ਵਿਅਕਤੀ ਦੀ ਇਮਿਊਨਿਟੀ ਠੀਕ ਤਰ੍ਹਾਂ ਕੰਮ ਨਹੀਂ ਕਰਦੀ ਅਤੇ ਬੀਮਾਰੀ ਹਮਲਾ ਕਰ ਸਕਦੀ ਹੈ। ਅਜਿਹੀ ਸਥਿਤੀ 'ਚ ਪੂਰੀ ਨੀਂਦ ਲਓ ਤਾਂ ਜੋ ਇਮਿਊਨ ਸਿਸਟਮ ਮਜ਼ਬੂਤ ​​ਹੋ ਸਕੇ।

ਸਹੀ ਖੁਰਾਕ ਅਤੇ ਪਾਣੀ : 

ਜਿਵੇ ਕੀ ਅਸੀਂ ਸਾਰੇ ਜਾਣਦੇ ਹਾਂ ਕਿ ਸਰਦੀਆਂ ਵਿੱਚ ਹਰ ਕੋਈ ਪਾਣੀ ਦੀ ਮਾਤਰਾ ਘੱਟ ਲੈਂਦਾ ਹੈ। ਅਜਿਹਾ ਕਰਨ ਨਾਲ ਸਰੀਰ ਨੂੰ ਲੋੜ ਅਨੁਸਾਰ ਪਾਣੀ ਨਹੀਂ ਮਿਲਦਾ ਜਿਸ ਨਾਲ ਇਲੈਕਟਰੋਲਾਈਟ ਸੰਤੁਲਨ ਵਿਗੜ ਜਾਂਦਾ ਹੈ ਅਤੇ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਹਰ ਰੋਜ਼ ਕਾਫ਼ੀ ਪਾਣੀ ਪੀਓ।

ਤੁਸੀਂ ਪੋਸ਼ਣ ਨਾਲ ਭਰਪੂਰ ਖੁਰਾਕ ਦਾ ਸੇਵਨ ਕਰਕੇ ਵੀ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰ ਸਕਦੇ ਹੋ। ਕਿਉਂਕਿ ਫਲ, ਸਬਜ਼ੀਆਂ, ਦਾਲਾਂ, ਅਨਾਜ, ਪ੍ਰੋਟੀਨ ਅਤੇ ਵਿਟਾਮਿਨ ਸੀ ਅਤੇ ਡੀ ਨਾਲ ਭਰਪੂਰ ਪੌਸ਼ਟਿਕ ਆਹਾਰ ਇਮਿਊਨ ਸਿਸਟਮ ਨੂੰ ਸੁਧਾਰਦਾ ਹੈ। ਤੁਸੀਂ ਔਸ਼ਧੀ ਗੁਣਾਂ ਵਾਲੀ ਆਯੁਰਵੈਦਿਕ ਜੜੀ-ਬੂਟੀਆਂ ਦਾ ਸੇਵਨ ਕਰੋ। ਉਦਾਹਰਣ ਵਜੋਂ, ਅਸ਼ਵਗੰਧਾ, ਹਲਦੀ ਅਤੇ ਤੁਲਸੀ ਦੇ ਪੱਤਿਆਂ ਦਾ ਨਿਯਮਤ ਸੇਵਨ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਲਈ ਅੰਦਰੂਨੀ ਤਾਕਤ ਪ੍ਰਦਾਨ ਕਰਦਾ ਹੈ।

ਯੋਗਾ ਅਤੇ ਧਿਆਨ : 

ਤਣਾਅ ਅਤੇ ਥਕਾਵਟ ਨੂੰ ਘਟਾਉਣ ਦੇ ਨਾਲ-ਨਾਲ ਇਮਿਊਨਿਟੀ ਨੂੰ ਬਿਹਤਰ ਬਣਾਉਣ ਲਈ ਆਪਣੀ ਜੀਵਨਸ਼ੈਲੀ ਵਿੱਚ ਯੋਗਾ ਅਤੇ ਧਿਆਨ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਕਿਉਂਕਿ ਯੋਗਾ ਆਸਣਾਂ ਦਾ ਨਿਯਮਤ ਅਭਿਆਸ ਸਰੀਰਕ ਅਤੇ ਮਾਨਸਿਕ ਗਤੀਵਿਧੀ ਨੂੰ ਵਧਾਉਂਦਾ ਹੈ ਅਤੇ ਥਕਾਵਟ ਨੂੰ ਘਟਾਉਂਦਾ ਹੈ, ਜਿਸ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਪ੍ਰਤੀਰੋਧਕ ਸ਼ਕਤੀ ਮਜ਼ਬੂਤ ​​ਹੁੰਦੀ ਹੈ।

ਕਸਰਤ ਵੀ ਹੈ ਮਹੱਤਵਪੂਰਨ : 

ਖੁਰਾਕ ਦੇ ਨਾਲ-ਨਾਲ ਕੁਝ ਸਰੀਰਕ ਗਤੀਵਿਧੀਆਂ ਵੀ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ​​ਕਰਦੀਆਂ ਹਨ। ਕਿਉਂਕਿ ਲੋਕ ਅਕਸਰ ਸਰਦੀਆਂ ਵਿੱਚ ਸਰੀਰਕ ਗਤੀਵਿਧੀਆਂ ਘਟ ਕਰਦੇ ਹਨ। ਜਿਸ ਨਾਲ ਸਰੀਰ 'ਚ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ। ਕਸਰਤ ਮੇਟਾਬੋਲਿਜ਼ਮ ਨੂੰ ਬਣਾਈ ਰੱਖਦੀ ਹੈ ਅਤੇ ਇਮਿਊਨਿਟੀ ਨੂੰ ਸੁਧਾਰਦੀ ਹੈ।

ਡਿਸਕਲੇਮਰ : 

ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Dried Apricots Benefits: ਹੱਡੀਆਂ ਨੂੰ ਮਜ਼ਬੂਤ ​​ਬਣਾਉਣ ’ਚ ਕਾਫੀ ਫਾਇਦੇਮੰਦ ਹੈ ਸੁੱਕੀ ਖੁਰਮਾਨੀ, ਜਾਣੋ ਹੋਰ ਕੀ ਹਨ ਫਾਇਦੇ

Related Post