ਈਰਾਨ ਦੇ ਰਾਸ਼ਟਰਪਤੀ ਨੂੰ ਲੈ ਕੇ ਜਾ ਰਿਹਾ ਹੈਲੀਕਾਟਰ ਕਰੈਸ਼

Ebrahim Raisi crash emergency lending: ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਇਹ ਜਾਣਕਾਰੀ ਦਿੱਤੀ। ਪੂਰਬੀ ਅਜ਼ਰਬਾਈਜਾਨ ਖੇਤਰ 'ਚ ਹੈਲੀਕਾਪਟਰ ਦੀ ਹਾਰਡ ਲੈਂਡਿੰਗ ਕੀਤੀ ਗਈ। ਬਚਾਅ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਹੈ।

By  KRISHAN KUMAR SHARMA May 19th 2024 07:18 PM -- Updated: May 19th 2024 07:29 PM

Ebrahim Raisi crash emergency lending: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਸੂਚਨਾ ਹੈ। ਹਾਦਸੇ ਦਾ ਸ਼ਿਕਾਰ ਹੋਣ ਕਾਰਨ ਹੈਲੀਕਾਪਟਰ ਨੂੰ ਐਮਰਜੈਂਸੀ ਹਾਲਾਤ 'ਚ ਉਤਾਰਿਆ ਗਿਆ। ਰਾਇਸੀ ਦੇ ਨਾਲ ਦੇਸ਼ ਦੇ ਵਿੱਤ ਮੰਤਰੀ ਵੀ ਹੈਲੀਕਾਪਟਰ ਵਿੱਚ ਸਨ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਇਹ ਜਾਣਕਾਰੀ ਦਿੱਤੀ। ਬਚਾਅ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਹੈ।

ਹੈਲੀਕਾਪਟਰ ਦੀ ਪੂਰਬੀ ਅਜ਼ਰਬਾਈਜਾਨ ਖੇਤਰ 'ਚ ਹਾਰਡ ਲੈਂਡਿੰਗ ਕੀਤੀ ਗਈ। ਈਰਾਨ ਦੇ ਮੀਡੀਆ ਦੇ ਹਵਾਲੇ ਨਾਲ ਖ਼ਬਰ ਹੈ ਕਿ ਅਜੇ ਤੱਕ ਹੈਲੀਕਾਪਟਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਪਿੱਛੇ ਧੁੰਦ ਅਤੇ ਖਰਾਬ ਮੌਸਮ ਦਾ ਕਾਰਨ ਦੱਸਿਆ ਜਾ ਰਿਹਾ ਹੈ।

ਤਹਿਰਾਨ ਟਾਈਮਜ਼ ਦੀ ਖ਼ਬਰ ਅਨੁਸਾਰ ਈਰਾਨੀ ਰਾਸ਼ਟਰਪਤੀ ਦੇ ਕਾਫਲੇ 'ਚ ਤਿੰਨ ਹੈਲੀਕਾਪਟਰ ਸ਼ਾਮਲ ਸਨ, ਜਿਨ੍ਹਾਂ 'ਚੋਂ ਦੋ ਸੁਰੱਖਿਅਤ ਆਪਣੀ ਮੰਜ਼ਿਲ 'ਤੇ ਪਹੁੰਚ ਗਏ ਪਰ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ। ਸਰਕਾਰੀ ਟੀਵੀ ਨੇ ਕਿਹਾ ਕਿ ਇਹ ਘਟਨਾ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਭਗ 600 ਕਿਲੋਮੀਟਰ (375 ਮੀਲ) ਉੱਤਰ -ਪੱਛਮ ਵਿੱਚ ਅਜ਼ਰਬਾਈਜਾਨ ਦੀ ਸਰਹੱਦ 'ਤੇ ਸ਼ਹਿਰ ਜੋਲਫਾ ਦੇ ਨੇੜੇ ਵਾਪਰੀ।

ਰਾਇਸੀ ਐਤਵਾਰ ਸਵੇਰੇ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨਾਲ ਡੈਮ ਦਾ ਉਦਘਾਟਨ ਕਰਨ ਲਈ ਅਜ਼ਰਬਾਈਜਾਨ ਪਹੁੰਚੇ ਸਨ। ਦੱਸ ਦਈਏ ਕਿ ਅਰਸ ਨਦੀ 'ਤੇ ਦੋਵਾਂ ਦੇਸ਼ਾਂ ਵੱਲੋਂ ਬਣਾਇਆ ਗਿਆ ਇਹ ਤੀਜਾ ਡੈਮ ਹੈ।

63 ਰਾਇਸੀ ਇੱਕ ਕੱਟੜਪੰਥੀ ਆਗੂ ਹੈ, ਜੋ ਈਰਾਨ ਦੀ ਨਿਆਂਪਾਲਿਕਾ ਦਾ ਵੀ ਮੁਖੀ ਰਿਹਾ ਹੈ। ਉਸਨੂੰ ਈਰਾਨ ਦੇ ਸਰਵਉੱਚ ਨੇਤਾ ਅਯਤੁੱਲਾ ਅਲੀ ਖਮੇਨੇਈ ਦੇ ਚੇਲੇ ਵਜੋਂ ਦੇਖਿਆ ਜਾਂਦਾ ਹੈ ਅਤੇ ਕੁਝ ਵਿਸ਼ਲੇਸ਼ਕਾਂ ਨੇ ਸੁਝਾਅ ਦਿੱਤਾ ਹੈ ਕਿ ਜੇਕਰ ਉਹ 85 ਸਾਲਾ ਨੇਤਾ ਦੇ ਮਰਨ ਜਾਂ ਜਾਂ ਅਸਤੀਫਾ ਦੇਣ 'ਤੇ ਉਸ ਦੀ ਥਾਂ ਲੈ ਸਕਦਾ ਹੈ।

Related Post