Punjab Rain : ਪੰਜਾਬ ਵਿੱਚ ਮੀਂਹ ਨੇ ਕੀਤੀ ਜਲਥਲ, ਲੋਕਾਂ ਦੇ ਘਰਾਂ ਵਿੱਚ ਵੜਿਆ ਪਾਣੀ, ਡੁੱਬੇ ਕਈ ਵਾਹਨ
ਪੰਜਾਬ ਦੇ ਕਈ ਸ਼ਹਿਰਾਂ ਵਿੱਚ ਭਾਰੀ ਮੀਂਹ ਕਾਰਨ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ ਤੇ ਕਈ ਥਾਈਂ ਵਾਹਨ ਵੀ ਪਾਣੀ ਵਿੱਚ ਡੁਬਦੇ ਨਜ਼ਰ ਆ ਰਹੇ ਹਨ।
Weather Update Punjab : ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੱਜ ਭਾਰੀ ਮੀਂਹ ਪੈ ਰਿਹਾ ਹੈ। ਕਰੀਬ ਦੋ ਘੰਟੇ ਪਏ ਮੀਂਹ ਕਾਰਨ ਕਈ ਸ਼ਹਿਰਾਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਹਮਣਾ ਕਰਨਾ ਪੈ ਰਿਹਾ ਹੈ। ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ।
ਨੰਗਲ ਫਲਾਈਓਵਰ ਵਿੱਚ ਭਰਿਆ ਪਾਣੀ
ਨੰਗਲ ਫਲਾਈ ਓਵਰ ਜਿਹੜਾ ਕੀ ਹਮੇਸ਼ਾ ਸੁਰਖੀਆਂ ਦੇ ਵਿੱਚ ਰਿਹਾ ਕਿਉਂਕਿ ਨੰਗਲ ਫਲਾਈ ਓਵਰ ਨੂੰ ਬਣਾਉਣ ਦੇ ਲਈ ਤਹਿ ਸਮੇਂ ਤੋਂ ਵੀ ਦੁਗਣਾ ਸਮਾਂ ਲੱਗ ਗਿਆ, ਪਰ ਜਦੋਂ ਇਸ ਨੂੰ ਸ਼ੁਰੂ ਕੀਤਾ ਗਿਆ ਤਾਂ ਵੀ ਜਲਦਬਾਜ਼ੀ ਦੇ ਵਿੱਚ ਹੀ ਕੀਤਾ ਗਿਆ। ਅੱਜ ਸਵੇਰ ਤੋਂ ਹੀ ਲਗਾਤਾਰ ਮੀਂਹ ਕਾਰਨ ਨੰਗਲ ਫਲਾਈ ਓਵਰ ਪਾਣੀ ਨਾਲ ਭਰ ਗਿਆ ਹੈ। ਜਿਸ ਕਾਰਨ ਕਾਰਾਂ ਅਤੇ ਹੋਰ ਗੱਡੀਆਂ ਤੋਂ ਇਲਾਵਾ ਬੱਸਾਂ ਡੁੱਬਦੀਆਂ ਹੋਈਆਂ ਨਜ਼ਰ ਆਈਆਂ । ਜਿਸ ਨਾਲ ਵਾਹਨ ਚਾਲਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਲੰਧਰ ਵੀ ਹੋਇਆ ਪਾਣੀ - ਪਾਣੀ
ਉਥੇ ਹੀ ਜੇਕਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਕੁਝ ਘੰਟੀਆਂ ਦੇ ਮੀਂਹ ਨਾਲ ਹੀ ਜਲੰਧਰ ਸ਼ਹਿਰ ਪਾਣੀ-ਪਾਣੀ ਹੋ ਗਿਆ ਹੈ। ਜਲੰਧਰ ਦੇ ਰੇਲਵੇ ਸਟੇਸ਼ਨ ਦੇ 500 ਮੀਟਰ ਦੇ ਦਾਇਰੇ ਵਿੱਚ ਪੈਂਦੇ ਦਮੋਰੀਆ ਪੁੱਲ ਪਾਣੀ ਨਾਲ ਭਰ ਗਿਆ ਹੈ।
ਇਹ ਵੀ ਪੜ੍ਹੋ : Punjab Weather : ਪੰਜਾਬ ਦੇ ਕਈ ਸ਼ਹਿਰਾਂ ਵਿੱਚ ਭਾਰੀ ਮੀਂਹ, ਜਾਣੋ ਚੰਡੀਗੜ੍ਹ ਦਾ ਮੌਸਮ