IMD Rain Alert : ਪੰਜਾਬ ’ਚ ਪਿਆ ਝਮਾਝਮ ਮੀਂਹ; ਹੁੰਮਸ ਤੋਂ ਮਿਲੀ ਰਾਹਤ, ਚੰਡੀਗੜ੍ਹ 'ਚ ਅੱਜ ਵੀ ਪੈ ਸਕਦੈ ਭਾਰੀ ਮੀਂਹ

ਐਤਵਾਰ ਸਵੇਰ ਤੋਂ ਹੀ ਬੱਦਲਵਾਈ ਰਹੀ। ਕਰੀਬ ਨੌਂ ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ। ਅੱਧਾ ਘੰਟਾ ਹਲਕੀ ਬਾਰਿਸ਼ ਹੋਈ ਅਤੇ ਫਿਰ ਮੀਂਹ ਨੇ ਏਨੀ ਰਫ਼ਤਾਰ ਫੜੀ ਕਿ ਪੂਰਾ ਪੰਜਾਬ ਟਾਪੂ ਬਣ ਗਿਆ। 9 ਤੋਂ 12:30 ਤੱਕ ਭਾਰੀ ਮੀਂਹ ਪਿਆ।

By  Aarti August 12th 2024 09:10 AM -- Updated: August 12th 2024 10:56 AM

Punjab Weather Update : ਮਾਨਸੂਨ ਦੇ ਇਸ ਮੌਸਮ 'ਚ ਪਹਿਲੀ ਵਾਰ ਐਤਵਾਰ ਨੂੰ ਪੂਰੇ ਪੰਜਾਬ ਭਰ 'ਚ ਭਾਰੀ ਬਾਰਿਸ਼ ਹੋਈ। ਇਸ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਤਾਂ ਮਿਲੀ ਪਰ ਦੂਜੇ ਪਾਸੇ ਪਾਣੀ ਭਰਨ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਐਤਵਾਰ ਸਵੇਰ ਤੋਂ ਹੀ ਬੱਦਲਵਾਈ ਰਹੀ। ਕਰੀਬ ਨੌਂ ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ। ਅੱਧਾ ਘੰਟਾ ਹਲਕੀ ਬਾਰਿਸ਼ ਹੋਈ ਅਤੇ ਫਿਰ ਮੀਂਹ ਨੇ ਏਨੀ ਰਫ਼ਤਾਰ ਫੜੀ ਕਿ ਪੂਰਾ ਪੰਜਾਬ ਟਾਪੂ ਬਣ ਗਿਆ। 9 ਤੋਂ 12:30 ਤੱਕ ਭਾਰੀ ਮੀਂਹ ਪਿਆ। 

ਦੱਸ ਦਈਏ ਕਿ ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਸ਼ਹਿਰ ਵਿੱਚ 57 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਸੋਮਵਾਰ ਨੂੰ ਧੁੱਪ ਦੇ ਨਾਲ-ਨਾਲ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਜਦੋਂਕਿ ਮੀਂਹ ਨੇ ਨਗਰ ਨਿਗਮ ਅਧਿਕਾਰੀਆਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਸ਼ਹਿਰ ਦੇ ਬਹੁਤੇ ਹਿੱਸਿਆਂ ਵਿੱਚ ਸੜਕਾਂ ਪਾਣੀ ਭਰ ਗਈਆਂ। ਇਸ ਕਾਰਨ ਟਰੈਫਿਕ ਵਿਵਸਥਾ ਵਿਗੜ ਗਈ। ਕਈ ਲੋਕਾਂ ਦੇ ਵਾਹਨ ਪਾਣੀ ਵਿੱਚ ਫਸ ਗਏ। 

ਮੌਸਮ ਵਿਭਾਗ ਨੇ ਅੱਜ ਚੰਡੀਗੜ੍ਹ ਵਿੱਚ ਵੀ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਕੁਝ ਖੇਤਰਾਂ ਵਿੱਚ ਗਰਜ ਨਾਲ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ 15 ਅਗਸਤ ਤੱਕ ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।


ਦੱਸ ਦਈਏ ਕਿ ਪੰਜਾਬ ਭਰ ’ਚ ਦੇਰ ਸ਼ਾਮ ਤੱਕ ਪਾਣੀ ਦੀ ਨਿਕਾਸੀ ਸ਼ੁਰੂ ਹੋਣ ਕਾਰਨ ਕੁਝ ਰਾਹਤ ਮਿਲਣੀ ਸ਼ੁਰੂ ਹੋ ਗਈ। ਇਸ ਵਾਰ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੂਰੇ ਮਹਾਂਨਗਰ ਵਿੱਚ ਇੱਕੋ ਸਮੇਂ ਮੀਂਹ ਨਹੀਂ ਪਿਆ ਹੈ। ਚੰਡੀਗੜ੍ਹ ਰੋਡ ’ਤੇ ਮੀਂਹ ਪਿਆ ਤਾਂ ਫਿਰੋਜ਼ਪੁਰ ਰੋਡ ਸੁੱਕੀ ਰਹੀ।

ਭਾਰੀ ਬਰਸਾਤ ਅਤੇ ਪਾਣੀ ਭਰਨ ਕਾਰਨ ਹੁਸ਼ਿਆਰਪੁਰ ਦੇ ਜੈਜੋ ਚੋਅ ਵਿੱਚ ਇੱਕ ਇਨੋਵਾ ਕਾਰ ਪਾਣੀ ਦੇ ਤੇਜ਼ ਕਰੰਟ ਵਿੱਚ ਰੁੜ੍ਹ ਗਈ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਲੋਕ ਵਹਿ ਗਏ। ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ ਵਿੱਚ ਤਿੰਨ ਤੋਂ ਚਾਰ ਫੁੱਟ ਪਾਣੀ ਹੈ। ਪਟਿਆਲਾ ਵਿੱਚ 51 ਮਿਲੀਮੀਟਰ ਮੀਂਹ ਕਾਰਨ ਲੋਕਾਂ ਦੇ ਵਾਹਨ ਰੁਕ ਗਏ ਅਤੇ ਉਨ੍ਹਾਂ ਨੂੰ ਘਰਾਂ ਤੱਕ ਪਹੁੰਚਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।

ਇਹ ਵੀ ਪੜ੍ਹੋ: Punjab floods : ਪੰਜਾਬ ਸਰਕਾਰ ਦੀਆਂ ਸਿਹਤ ਸਹੂਲਤਾਂ ਦੀ ਖੁੱਲ੍ਹੀ ਪੋਲ, ਮੁਹਾਲੀ ’ਚ ਫੇਜ਼ 6 ਦੇ ਹਸਪਤਾਲ ਵਿੱਚ ਵੜ੍ਹਿਆ ਪਾਣੀ, ਪਟਿਆਲਾ ਵੀ ਹੋਇਆ ਪਾਣੀ-ਪਾਣੀ

Related Post