PRTC Bus Accident : ਪੀਆਰਟੀਸੀ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਸੰਘਣੀ ਧੁੰਦ ਨੂੰ ਮੰਨਿਆ ਜਾ ਰਿਹਾ ਹਾਦਸੇ ਦਾ ਕਾਰਨ
ਦੱਸ ਦਈਏ ਕਿ ਹਾਦਸੇ ਦਾ ਕਾਰਨ ਸੰਘਣੀ ਧੁੰਦ ਅਤੇ ਏਅਰ ਕੁਆਲਿਟੀ ਖਰਾਬ ਹੋਣਾ ਮੰਨਿਆ ਜਾ ਰਿਹਾ ਹੈ। ਇਸ ਹਾਦਸੇ ’ਚ ਜ਼ਖਮੀ ਹੋਈ ਲੋਕਾਂ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ’ਚ ਦਾਖਲ ਕਰਵਾਇਆ ਗਿਆ ਹੈ।
PRTC Bus Accident : ਸੰਗਰੂਰ ਦੇ ਭਵਾਨੀਗੜ੍ਹ ਵਿੱਚ ਤੜਕਸਾਰ ਭਿਆਨਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਭਵਾਨੀਗੜ੍ਹ ਦੇ ਵਿੱਚ ਪੀਆਰਟੀਸੀ ਅਤੇ ਟਰੱਕ ਦੇ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਇਸ ਹਾਦਸੇ ’ਚ ਬੱਸ ’ਚ ਸਵਾਰ ਚਾਰ ਸਵਾਰੀਆਂ ਜ਼ਖਮੀਆਂ ਹੋ ਗਈਆਂ। ਗਣੀਮਤ ਇਹ ਰਹੀ ਕਿ ਇਸ ਹਾਦਸੇ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਦੱਸ ਦਈਏ ਕਿ ਹਾਦਸੇ ਦਾ ਕਾਰਨ ਸੰਘਣੀ ਧੁੰਦ ਅਤੇ ਏਅਰ ਕੁਆਲਿਟੀ ਖਰਾਬ ਹੋਣਾ ਮੰਨਿਆ ਜਾ ਰਿਹਾ ਹੈ। ਇਸ ਹਾਦਸੇ ’ਚ ਜ਼ਖਮੀ ਹੋਈ ਲੋਕਾਂ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ’ਚ ਦਾਖਲ ਕਰਵਾਇਆ ਗਿਆ ਹੈ।
ਉੱਥੇ ਹੀ ਇਸ ਹਾਦਸੇ ਦੌਰਾਨ ਪੀਆਰਟੀਸੀ ਮੁਲਾਜ਼ਮ ਅਤੇ ਟਰੱਕ ਆਪਰੇਟਰਾਂ ਦੀ ਆਪਸ ’ਚ ਬਹਿਸ ਵੀ ਹੋਈ ਸੀ। ਹਾਲਾਂਕਿ ਨੈਸ਼ਨਲ ਹਾਈਵੇ ’ਤੇ ਬਣਾਏ ਗਏ ਸਿੱਧੇ ਕੱਟ ਵੀ ਹਾਦਸਿਆਂ ਦਾ ਕਾਰਨ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Delhi Air Quality : ਦਿੱਲੀ ’ਚ ਸਾਹ ਲੈਣਾ ਹੋਇਆ ਔਖਾ, ਲਗਾਤਾਰ 14ਵੇਂ ਦਿਨ AQI 400 ਤੋਂ ਪਾਰ, ਜਾਣੋ ਮੁੰਬਈ ਦਾ ਹਾਲ