Heatwave Effect on horticulture : ਅੱਤ ਦੀ ਗਰਮੀ ਨੇ ਬਾਗਬਾਨੀ ’ਤੇ ਪਾਇਆ ਮਾੜਾ ਅਸਰ, ਖਾਣ ਨੂੰ ਨਹੀਂ ਮਿਲਣਗੇ ਅਮਰੂਦ !
ਬੇਸ਼ੱਕ ਅਮਰੂਦ ਉਤਪਾਦਕ ਕਿਸਾਨਾਂ ਨੂੰ ਇਸ ਵਾਰ ਚੰਗਾ ਮੁਨਾਫਾ ਹੋਣ ਦੀ ਉਮੀਦ ਸੀ ਪਰ ਗਰਮੀ ਕਾਰਨ ਉਹਨਾਂ ਦੀ ਅਮਰੂਦ ਦੀ ਫਸਲ ਬਿਲਕੁਲ ਖਤਮ ਹੋ ਗਈ ਜਿਸ ਕਰਕੇ ਕਿਸਾਨ ਭਾਰੀ ਚਿੰਤਾ ਵਿੱਚ ਹਨ।
Heatwave Effect on horticulture : ਪੰਜਾਬ ਅੰਦਰ ਇਸ ਵਾਰ ਪਈ ਕਹਿਰ ਦੀ ਗਰਮੀ ਨੇ ਜਿੱਥੇ ਸਬਜ਼ੀਆਂ ਦਾ ਭਾਰੀ ਨੁਕਸਾਨ ਕੀਤਾ ਹੈ ਉੱਥੇ ਹੀ ਬਾਗਬਾਨੀ ਨੂੰ ਵੀ ਗਰਮੀ ਦਾ ਖਮਿਆਜਾ ਭੁਗਤਣਾ ਪਿਆ ਹੈ, ਸਬ ਡਿਵੀਜ਼ਨ ਮੌੜ ਮੰਡੀ ਦਾ ਪਿੰਡ ਬੁਰਜ ਜਿਸ ਨੂੰ ਬਾਗਾਂ ਦੇ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸ ਪਿੰਡ ਵਿੱਚ ਅਮਰੂਦ ਉਤਪਾਦਕਾਂ ਨੂੰ ਗਰਮੀ ਕਾਰਨ ਭਾਰੀ ਨੁਕਸਾਨ ਝੱਲਣਾ ਪਿਆ ਹੈ।
ਬੇਸ਼ੱਕ ਅਮਰੂਦ ਉਤਪਾਦਕ ਕਿਸਾਨਾਂ ਨੂੰ ਇਸ ਵਾਰ ਚੰਗਾ ਮੁਨਾਫਾ ਹੋਣ ਦੀ ਉਮੀਦ ਸੀ ਪਰ ਗਰਮੀ ਕਾਰਨ ਉਹਨਾਂ ਦੀ ਅਮਰੂਦ ਦੀ ਫਸਲ ਬਿਲਕੁਲ ਖਤਮ ਹੋ ਗਈ ਜਿਸ ਕਰਕੇ ਕਿਸਾਨ ਭਾਰੀ ਚਿੰਤਾ ਵਿੱਚ ਹਨ।
ਅਮਰੂਦ ਉਤਪਾਦਕ ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਦੋ ਕਿਸਮ ਦੇ ਅਮਰੂਦ ਲੱਗੇ ਹਨ ਜਿਸ ਵਿੱਚ ਹਿਸਾਰ ਸਫ਼ੈਦਾ ਅਤੇ ਇਲਾਹਾਬਾਦ ਸਫੈਦੇ ਦੀ ਕਿਸਮ ਲੱਗੀ ਹੋਈ ਹੈ ਜਿਸ ਵਿੱਚੋਂ ਗਰਮੀ ਜਿਆਦਾ ਪੈਣ ਕਾਰਨ ਇਲਾਹਾਵਾਦੀ ਸਫੈਦ ਅਮਰੂਦ ਦੀ ਫਸਲ ਬਿਲਕੁੱਲ ਗਰਮੀ ਕਾਰਨ ਖ਼ਰਾਬ ਹੋ ਗਈ ਜਿਸ ’ਤੇ ਕੋਈ ਵੀ ਅਮਰੂਦ ਨਜ਼ਰ ਨਹੀਂ ਆਇਆ ਅਤੇ ਗਰਮੀ ਕਾਰਨ ਪੂਰਾ ਫਲ ਝੜ ਗਿਆ।
ਉਨ੍ਹਾਂ ਕਿਹਾ ਕਿ ਸਰਕਾਰਾਂ ਬੇਸ਼ੱਕ ਕਿਸਾਨਾਂ ਨੂੰ ਰਵਾਇਤੀ ਫਸਲਾਂ ਛੱਡ ਕੇ ਖੇਤੀ ਵਿਭਿੰਨਤਾ ਅਪਣਾਉਣ ਲਈ ਸੰਦੇਸ਼ ਜਰੂਰ ਦਿੰਦੀਆਂ ਹਨ ਪਰ ਜ਼ਮੀਨੀ ਪੱਧਰ ’ਤੇ ਇਸ ਵਿੱਚ ਕੁਝ ਵੀ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪਹਿਲਾਂ ਬਾਗਬਾਨੀ ਲਈ ਬਹੁਤ ਸਾਰੀਆਂ ਸਬਸਿਡੀ ਉੱਪਰ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ ਪਰ ਹੁਣ ਬੰਦ ਕਰ ਦਿੱਤੀਆਂ ਗਈਆਂ ਹਨ।