Harmful Foods For Liver : ਤੁਹਾਡੀ ਡਾਈਟ ’ਚ ਸ਼ਾਮਲ ਇਹ 5 ਚੀਜ਼ਾਂ ਲੀਵਰ ਨੂੰ ਕਰਦੀਆਂ ਹਨ ਖਰਾਬ; ਅੱਜ ਹੀ ਇਨ੍ਹਾਂ ਨੂੰ ਛੱਡੋਂ, ਨਹੀਂ ਤਾਂ...

ਵੈਸੇ ਤਾਂ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਲੀਵਰ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਕੀ ਸ਼ਾਮਲ ਕਰ ਰਹੇ ਹੋ, ਇਸਦਾ ਫੈਸਲਾ ਬਹੁਤ ਸੋਚ-ਸਮਝ ਕੇ ਕਰਨਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਕਿਹੜੇ ਭੋਜਨਾਂ ਦਾ ਸੇਵਨ ਲੀਵਰ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ?

By  Aarti September 21st 2024 04:16 PM -- Updated: September 21st 2024 05:34 PM

Harmful Foods For Liver : ਲੀਵਰ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ, ਜੋ ਕਈ ਮਹੱਤਵਪੂਰਨ ਕੰਮ ਕਰਦਾ ਹੈ। ਕਿਉਂਕਿ ਇਨ੍ਹਾਂ 'ਚ ਖੂਨ ਨੂੰ ਫਿਲਟਰ ਕਰਨਾ, ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਣਾ ਅਤੇ ਪਾਚਨ ਐਂਜ਼ਾਈਮਜ਼ ਨੂੰ ਛੱਡਣਾ ਸ਼ਾਮਲ ਹੁੰਦਾ ਹੈ। ਇਸ ਲਈ ਸਿਹਤਮੰਦ ਲੀਵਰ ਲਈ ਸਿਹਤਮੰਦ ਜੀਵਨ ਸ਼ੈਲੀ ਅਤੇ ਖੁਰਾਕ ਮਹੱਤਵਪੂਰਨ ਹੈ।

ਵੈਸੇ ਤਾਂ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਲੀਵਰ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਕੀ ਸ਼ਾਮਲ ਕਰ ਰਹੇ ਹੋ, ਇਸਦਾ ਫੈਸਲਾ ਬਹੁਤ ਸੋਚ-ਸਮਝ ਕੇ ਕਰਨਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਕਿਹੜੇ ਭੋਜਨਾਂ ਦਾ ਸੇਵਨ ਲੀਵਰ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ?

ਜਿਆਦਾ ਚਰਬੀ ਵਾਲੇ ਭੋਜਨ ਪਦਾਰਥ : 

ਜਿਹੜੀਆਂ ਚੀਜ਼ਾਂ 'ਚ ਜ਼ਿਆਦਾ ਮਾਤਰਾ 'ਚ ਚਰਬੀ ਹੁੰਦੀ ਹੈ ਉਹ ਫੈਟੀ ਲਿਵਰ ਦੀ ਬਿਮਾਰੀ (NAFLD) ਦਾ ਕਾਰਨ ਬਣ ਸਕਦੀਆਂ ਹਨ। ਦਸ ਦਈਏ ਕਿ ਫੈਟੀ ਲਿਵਰ ਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਲੀਵਰ 'ਚ ਚਰਬੀ ਇਕੱਠੀ ਹੋਣ ਲੱਗਦੀ ਹੈ। NAFLD ਜਿਗਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਇੱਥੋਂ ਤੱਕ ਕਿ ਲੀਵਰ ਫੇਲ੍ਹ ਹੋ ਸਕਦਾ ਹੈ। ਇਸ ਲਈ ਚਰਬੀ ਨਾਲ ਭਰਪੂਰ ਭੋਜਨ ਜਿਵੇਂ ਕਿ ਤਲੇ ਹੋਏ ਭੋਜਨ, ਮੱਖਣ, ਪਨੀਰ ਅਤੇ ਰੈਸਟੋਰੈਂਟ ਦੇ ਭੋਜਨ ਨੂੰ ਘੱਟ ਤੋਂ ਘੱਟ ਮਾਤਰਾ 'ਚ ਖਾਣਾ ਚਾਹੀਦਾ ਹੈ।

ਸ਼ਰਾਬ ਦਾ ਸੇਵਨ : 

ਸ਼ਰਾਬ ਅੱਜਕੱਲ੍ਹ ਮਨੋਰੰਜ਼ਨ ਦਾ ਇੱਕ ਸਾਧਨ ਬਣ ਗਈ ਹੈ। ਜਿਸ ਕਾਰਨ ਘੱਟ ਉਮਰ ਦੇ ਨੌਜਵਾਨ ਵੀ ਸ਼ਰਾਬ ਦੇ ਆਦੀ ਹੋ ਰਹੇ ਹਨ। ਮਾਹਿਰਾਂ ਮੁਤਾਬਕ ਸ਼ਰਾਬ ਦਾ ਸੇਵਨ ਲੀਵਰ ਲਈ ਜ਼ਹਿਰ ਵਾਂਗ ਹੁੰਦਾ ਹੈ। ਸ਼ਰਾਬ ਲੀਵਰ 'ਚ ਸੋਜ ਅਤੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ, ਜਿਸ ਨਾਲ ਲੀਵਰ ਵੀ ਫੇਲ੍ਹ ਹੋ ਸਕਦਾ ਹੈ।

ਜ਼ਿਆਦਾ ਨਮਕ ਦਾ ਸੇਵਨ : 

ਮਾਹਿਰਾਂ ਮੁਤਾਬਕ ਜ਼ਿਆਦਾ ਨਮਕ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਹੈ, ਜਿਸ ਨਾਲ ਲੀਵਰ ਦੀ ਬੀਮਾਰੀ ਦਾ ਖਤਰਾ ਵਧ ਜਾਂਦਾ ਹੈ। ਦਸ ਦਈਏ ਕਿ ਹਾਈ ਬਲੱਡ ਪ੍ਰੈਸ਼ਰ ਲੀਵਰ 'ਚ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਲੀਵਰ ਨੂੰ ਨੁਕਸਾਨ ਹੋ ਸਕਦਾ ਹੈ।

ਜ਼ਿਆਦਾ ਖੰਡ ਦਾ ਸੇਵਨ : 

ਬਹੁਤ ਜ਼ਿਆਦਾ ਖੰਡ ਦਾ ਸੇਵਨ ਕਰਨ ਨਾਲ ਭਾਰ ਵਧ ਸਕਦਾ ਹੈ ਅਤੇ ਮੋਟਾਪਾ ਹੋ ਸਕਦਾ ਹੈ, ਜਿਸ ਨਾਲ ਲੀਵਰ ਦੀ ਬੀਮਾਰੀ ਦਾ ਖਤਰਾ ਵਧ ਜਾਂਦਾ ਹੈ। ਦਸ ਦਈਏ ਕਿ ਬਹੁਤ ਜ਼ਿਆਦਾ ਖੰਡ ਦਾ ਸੇਵਨ ਕਰਨ ਨਾਲ ਇਨਸੁਲਿਨ ਪ੍ਰਤੀਰੋਧ ਹੋ ਸਕਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾਉਂਦਾ ਹੈ ਅਤੇ ਲੀਵਰ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਪ੍ਰੋਸੈਸਡ ਭੋਜਨ ਦਾ ਸੇਵਨ : 

ਪ੍ਰੋਸੈਸਡ ਫੂਡ ਆਈਟਮਾਂ 'ਚ ਅਕਸਰ ਨਮਕ, ਖੰਡ ਅਤੇ ਚਰਬੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਹ ਖਾਧ ਪਦਾਰਥ ਲੀਵਰ ਦੇ ਰੋਗਾਂ ਦਾ ਖ਼ਤਰਾ ਵਧਾ ਸਕਦੇ ਹਨ।

ਕੁਝ ਦਵਾਈਆਂ : 

ਕੁਝ ਦਵਾਈਆਂ ਲੀਵਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਨ੍ਹਾਂ ਦਵਾਈਆਂ 'ਚ ਕੁਝ ਐਂਟੀਬਾਇਓਟਿਕਸ ਵੀ ਸ਼ਾਮਲ ਹਨ। ਇਸ ਲਈ ਖੁਦ ਕੋਈ ਦਵਾਈ ਨਾ ਲਓ। ਹਮੇਸ਼ਾ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਦਵਾਈ ਲਓ। ਨਾਲ ਹੀ, ਜੇਕਰ ਤੁਹਾਨੂੰ ਲੀਵਰ ਦੀ ਕੋਈ ਸਮੱਸਿਆ ਹੈ, ਤਾਂ ਦਵਾਈ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਸੂਚਿਤ ਕਰੋ।

ਸਿਹਤਮੰਦ ਲੀਵਰ ਲਈ ਕੀ ਕਰਨਾ ਚਾਹੀਦਾ ਹੈ?

  • ਚਰਬੀ ਵਾਲੀਆਂ ਚੀਜ਼ਾਂ ਘੱਟ ਖਾਓ।
  • ਸ਼ਰਾਬ ਦੀ ਖਪਤ ਨੂੰ ਸੀਮਤ ਕਰੋ ਜਾਂ ਪੂਰੀ ਤਰ੍ਹਾਂ ਬੰਦ ਕਰੋ।
  • ਨਮਕ ਅਤੇ ਖੰਡ ਘੱਟ ਮਾਤਰਾ 'ਚ ਖਾਓ।
  • ਜ਼ਿਆਦਾ ਫਲ, ਸਬਜ਼ੀਆਂ ਅਤੇ ਸਾਬਤ ਅਨਾਜ ਖਾਓ।
  • ਰੋਜ਼ਾਨਾ ਕਸਰਤ ਕਰੋ।
  • ਸਿਹਤਮੰਦ ਭਾਰ ਬਣਾਈ ਰੱਖੋ।
  • ਆਪਣੇ ਡਾਕਟਰ ਦੁਆਰਾ ਨਿਯਮਤ ਜਾਂਚ ਕਰਵਾਓ।

ਲੀਵਰ ਦੀਆਂ ਸਮਸਿਆਵਾਂ ਦੇ ਲੱਛਣਾਂ 'ਚ ਥਕਾਵਟ, ਮਤਲੀ, ਉਲਟੀਆਂ, ਪੇਟ ਦਰਦ, ਪੀਲੀਆ ਅਤੇ ਸੋਜ ਸ਼ਾਮਲ ਹੋ ਸਕਦੇ ਹਨ। ਜੇਕਰ ਤੁਸੀਂ ਇਨ੍ਹਾਂ 'ਚੋਂ ਕੋਈ ਵੀ ਲੱਛਣ ਦੇਖਦੇ ਹੋ, ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ : Patiala News : ਨਸ਼ੇ ਦੀ ਓਵਰਡੋਜ਼ ਨੇ ਉਜਾੜਿਆ ਘਰ, 20 ਸਾਲਾ ਨੌਜਵਾਨ ਦੀ ਹੋਈ ਮੌਤ

Related Post