ਕਿਤੇ ਤੁਸੀਂ ਤਾਂ ਨਹੀਂ ਪੀਂਦੇ ਇਹ ਦੁੱਧ, ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦਾ ਹੈ ਨੁਕਸਾਨ...ਜਾਣੋ ਮਾਹਰਾਂ ਦੀ ਸਲਾਹ

Which Milk Is Better: ਕਈ ਵਾਰ ਇਸ ਦੁੱਧ 'ਚ ਹਾਨੀਕਾਰਕ ਬੈਕਟੀਰੀਆ ਵੀ ਵਧ ਸਕਦੇ ਹਨ। ਅਜਿਹੇ 'ਚ ਜੇਕਰ ਪਸ਼ੂ ਦੀ ਚੰਗੀ ਤਰ੍ਹਾਂ ਸਫਾਈ ਨਾ ਕੀਤੀ ਜਾਵੇ ਜਾਂ ਦੁੱਧ ਦੇਣ ਵਾਲੇ ਭਾਂਡੇ ਦੀ ਚੰਗੀ ਤਰ੍ਹਾਂ ਸਫਾਈ ਨਾ ਕੀਤੀ ਜਾਵੇ ਤਾਂ ਇਹ ਨੁਕਸਾਨ ਕਰ ਸਕਦਾ ਹੈ।

By  KRISHAN KUMAR SHARMA May 21st 2024 08:59 AM

Which Milk Is Better: ਵੈਸੇ ਤਾਂ ਦੁੱਧ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਨੂੰ ਕੈਲਸ਼ੀਅਮ, ਵਿਟਾਮਿਨ ਡੀ, ਚਰਬੀ ਅਤੇ ਵਿਟਾਮਿਨ ਬੀ12 ਪ੍ਰਦਾਨ ਕਰਦਾ ਹੈ। ਗਾਂ ਦੇ ਦੁੱਧ ਨੂੰ ਅੰਮ੍ਰਿਤ ਮੰਨਿਆ ਜਾਂਦਾ ਹੈ। ਪਰ ਅੱਜਕਲ੍ਹ ਸ਼ਹਿਰਾਂ 'ਚ ਲੋਕਾਂ ਨੂੰ ਸ਼ੁੱਧ ਦੁੱਧ ਵੀ ਨਹੀਂ ਮਿਲ ਰਿਹਾ। ਇਸ ਲਈ ਅੱਜ ਅਸੀਂ ਤੁਹਾਨੂੰ ਦਸਾਂਗੇ, ਕਿ ਤੁਹਾਡੀ ਸਿਹਤ ਲਈ ਕਿਹੜਾ ਦੁੱਧ ਫਾਇਦੇਮੰਦ ਹੁੰਦਾ ਹੈ? ਪੈਕੇਟ ਵਾਲਾ, ਟੈਟਰਾ ਪੈਕ ਵਾਲਾ ਜਾਂ ਫਿਰ ਕੱਚਾ ਦੁੱਧ...

ਕੱਚਾ ਦੁੱਧ: ਇਸ ਤਰ੍ਹਾਂ ਦਾ ਦੁੱਧ ਗਾਂ ਜਾਂ ਮੱਝ ਤੋਂ ਸਿੱਧਾ ਲਿਆ ਜਾਂਦਾ ਹੈ। ਕਈ ਵਾਰ ਇਸ ਦੁੱਧ 'ਚ ਹਾਨੀਕਾਰਕ ਬੈਕਟੀਰੀਆ ਵੀ ਵਧ ਸਕਦੇ ਹਨ। ਅਜਿਹੇ 'ਚ ਜੇਕਰ ਪਸ਼ੂ ਦੀ ਚੰਗੀ ਤਰ੍ਹਾਂ ਸਫਾਈ ਨਾ ਕੀਤੀ ਜਾਵੇ ਜਾਂ ਦੁੱਧ ਦੇਣ ਵਾਲੇ ਭਾਂਡੇ ਦੀ ਚੰਗੀ ਤਰ੍ਹਾਂ ਸਫਾਈ ਨਾ ਕੀਤੀ ਜਾਵੇ ਤਾਂ ਇਹ ਨੁਕਸਾਨ ਕਰ ਸਕਦਾ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਸ ਦੁੱਧ ਨੂੰ ਗਰਮ ਕਰਕੇ ਪੀਣਾ ਚਾਹੀਦਾ ਹੈ। ਕਿਉਂਕਿ ਕੱਚਾ ਦੁੱਧ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

ਪੈਕੇਟ ਵਾਲਾ ਦੁੱਧ: ਤੁਸੀਂ ਜਾਣਦੇ ਹੋ ਕਿ ਬਹੁਤੀਆਂ ਕੰਪਨੀਆਂ ਅੱਜਕਲ੍ਹ ਪੈਕੇਟ ਵਾਲਾ ਦੁੱਧ ਵੇਚ ਰਹੀਆਂ ਹਨ। ਇਹ ਦੁੱਧ ਪਾਸਚੁਰਾਈਜ਼ਡ ਅਤੇ ਸਮਰੂਪ ਹੁੰਦਾ ਹੈ। ਕਿਉਂਕਿ ਇਸ ਨੂੰ ਸਭ ਤੋਂ ਪਹਿਲਾਂ ਉੱਚ ਤਾਪਮਾਨ 'ਤੇ ਗਰਮ ਕੀਤਾ ਜਾਂਦਾ ਹੈ ਅਤੇ ਫਿਰ ਤੁਰੰਤ ਠੰਡਾ ਕੀਤਾ ਜਾਂਦਾ ਹੈ, ਜਿਸ ਨਾਲ ਦੁੱਧ ਦੇ ਅੰਦਰ ਮੌਜੂਦ ਬੈਕਟੀਰੀਆ ਅਤੇ ਅਸ਼ੁੱਧੀਆਂ ਨਸ਼ਟ ਹੋ ਜਾਂਦੀਆਂ ਹਨ। ਇਸ ਨਾਲ ਦੁੱਧ 'ਚੋਂ ਵਿਟਾਮਿਨ ਡੀ ਅਤੇ ਹੋਰ ਕਈ ਪੋਸ਼ਕ ਤੱਤ ਖਤਮ ਵੀ ਹੋ ਜਾਂਦੇ ਹਨ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਪੈਕੇਟ ਵਾਲਾ ਦੁੱਧ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਕਿਉਂਕਿ ਪਲਾਸਟਿਕ 'ਚ ਭਰਪੂਰ ਮਾਤਰਾ 'ਚ BPA ਪਾਇਆ ਜਾਂਦਾ ਹੈ, ਜੋ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ।

ਟੈਟਰਾ ਪੈਕ ਵਾਲਾ ਦੁੱਧ: ਵੈਸੇ ਤਾਂ ਇਹ ਦੁੱਧ ਸਭ ਤੋਂ ਸੁਰੱਖਿਅਤ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਟੈਟਰਾ ਪੈਕ ਵਾਲੇ ਦੁੱਧ ਨੂੰ ਅਤਿ-ਉੱਚ ਤਾਪਮਾਨ 'ਤੇ ਗਰਮ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਵਾਰ ਇਸ ਨੂੰ ਥੋੜ੍ਹੇ ਸਮੇਂ ਲਈ ਉੱਚ ਤਾਪਮਾਨ 'ਤੇ ਰੱਖਿਆ ਜਾਂਦਾ ਹੈ ਅਤੇ ਤੁਰੰਤ ਠੰਡਾ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਇਸ ਨੂੰ 6 ਪਰਤਾਂ ਵਾਲੇ ਡੱਬੇ 'ਚ ਪੈਕ ਕੀਤਾ ਜਾਂਦਾ ਹੈ। ਮਾਹਿਰਾਂ ਮੁਤਾਬਕ ਟੈਟਰਾ ਪੈਕ ਵਾਲਾ ਦੁੱਧ ਜ਼ਿਆਦਾ ਸਿਹਤਮੰਦ ਅਤੇ ਸੁਰੱਖਿਅਤ ਮੰਨਿਆ ਜਾਂਦਾ ਹੈ।

Related Post