100 ਦਵਾਈਆਂ 'ਤੇ ਭਾਰੀ ਹੈ ਇਹ ਦੁੱਧ, ਨੇੜੇ ਨਹੀਂ ਫੜਕਨ ਦਿੰਦਾ ਇਹ 7 ਬਿਮਾਰੀਆਂ

By  KRISHAN KUMAR SHARMA February 5th 2024 05:00 AM

Walnut Milk Banefits: ਵੈਸੇ ਤਾਂ ਦੁੱਧ ਨੂੰ ਸੰਤੁਲਿਤ ਖੁਰਾਕ ਕਿਹਾ ਹੀ ਜਾਂਦਾ ਹੈ, ਕਿਉਂਕਿ ਇਸ ਵਿੱਚ ਹਰ ਇੱਕ ਪੋਸ਼ਕ ਤੱਕ ਪਾਏ ਜਾਂਦੇ ਹਨ, ਜਿਹੜੇ ਸਿਹਤ ਲਈ ਜ਼ਰੂਰੀ ਹੁੰਦੇ ਹਨ। ਦੁੱਧ ਆਮ ਤੌਰ 'ਤੇ ਕਈ ਤਰ੍ਹਾਂ ਦੇ ਹੁੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਅਖਰੋਟ ਦੇ ਦੁੱਧ (healthy-drinks) ਬਾਰੇ ਦੱਸਾਂਗੇ, ਜਿਹੜਾ 100 ਦਵਾਈਆਂ ਦੇ ਬਰਾਬਰ ਹੈ ਅਤੇ 7 ਖਤਰਨਾਕ ਬਿਮਾਰੀਆਂ ਵੀ ਉਸ ਤੋਂ ਡਰਦੀਆਂ ਛੇਤੀ-ਛੇਤੀ ਵਿਅਕਤੀ ਦੇ ਨੇੜੇ ਨਹੀਂ ਢੁਕਦੀਆਂ। ਅਖਰੋਟ ਦਾ ਦੁੱਧ ਇਮਿਊਨਿਟੀ ਬੂਸਟਰ ਹੁੰਦਾ ਹੈ, ਜਿਹੜਾ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਇਹ ਪਲਾਂਟ ਬੇਸ ਦੁੱਧ ਦਾ ਵਿਕਲਪ ਹੈ, ਜਿਹੜਾ ਅਖਰੋਟ ਅਤੇ ਪਾਣੀ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਇਹ ਦੁੱਧ ਹੱਡੀਆਂ ਤੋਂ ਲੈ ਕੇ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹੈ ਇਸ ਦੁੱਧ ਦੇ ਅਨੋਖੇ ਫਾਇਦੇ...

ਬਲੱਡ ਸ਼ੂਗਰ ਕੰਟਰੋਲ: ਅਖਰੋਟ ਦਾ ਦੁੱਧ ਫਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਇਹ ਘੱਟ ਗਲਾਈਸੈਮਿਕ ਭੋਜਨ ਹੈ। ਇਸ ਲਈ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਸਭ ਤੋਂ ਵਧੀਆ ਭੋਜਨ ਪਦਾਰਥਾਂ ਵਿੱਚੋਂ ਇੱਕ ਹੈ।

ਯਾਦਦਾਸ਼ਤ ਵਧਾਉਣ 'ਚ ਮਦਦਗਾਰ: ਅਖਰੋਟ ਇੱਕ ਸੁੱਕਾ ਫਲ ਹੈ, ਜਿਸ ਨੂੰ ਅਸੀਂ ਦਿਮਾਗੀ ਸ਼ਕਤੀ ਵਧਾਉਣ ਲਈ ਸੁੱਕੇ ਮੇਵੇ ਵਜੋਂ ਜਾਣਦੇ ਹਾਂ। ਅਖਰੋਟ ਦਾ ਦੁੱਧ ਸਾਡੀ ਯਾਦਦਾਸ਼ਤ ਨੂੰ ਵੀ ਵਧਾਉਂਦਾ ਹੈ।

ਮਜ਼ਬੂਤ ਹੁੰਦੀਆਂ ਹਨ ਹੱਡੀਆਂ: ਦੁੱਧ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਅਖਰੋਟ ਦਾ ਦੁੱਧ ਆਮ ਦੁੱਧ ਨਾਲੋਂ ਵਧੀਆ ਹੁੰਦਾ ਹੈ ਅਤੇ ਇਹ ਸਾਡੀਆਂ ਹੱਡੀਆਂ ਨੂੰ ਵੀ ਮਜ਼ਬੂਤ ​​ਬਣਾਉਂਦਾ ਹੈ। ਇਸ ਦਾ ਸੇਵਨ ਕਰਨ ਨਾਲ ਜੋੜਾਂ ਦਾ ਦਰਦ ਵੀ ਘੱਟ ਹੁੰਦਾ ਹੈ।

ਦਿਲ ਲਈ ਫਾਇਦੇਮੰਦ: ਜੇਕਰ ਤੁਸੀਂ ਦਿਲ ਨਾਲ ਜੁੜੀ ਬੀਮਾਰੀ ਦੇ ਸ਼ਿਕਾਰ ਹੋ ਤਾਂ ਅਖਰੋਟ ਦਾ ਦੁੱਧ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਅਖਰੋਟ ਵਿੱਚ ਕਾਰਡੀਓ ਸੁਰੱਖਿਆ ਤੱਤ ਪਾਏ ਜਾਂਦੇ ਹਨ, ਜੋ ਦਿਲ ਦੀ ਸਿਹਤ ਲਈ ਚੰਗੇ ਹਨ। ਇਸ ਦੀ ਨਿਯਮਤ ਵਰਤੋਂ ਨਾਲ ਤੁਸੀਂ ਬਿਮਾਰੀਆਂ ਦੇ ਖਤਰੇ ਤੋਂ ਬਚ ਸਕਦੇ ਹੋ।

ਪਾਚਨ ਪ੍ਰਣਾਲੀ ਰੱਖਦਾ ਹੈ ਮਜ਼ਬੂਤ: ਇਸ ਦੁੱਧ ਵਿੱਚ ਮੌਜੂਦ ਫਾਈਬਰ ਦੀ ਉੱਚ ਸਮੱਗਰੀ ਅੰਤੜੀਆਂ ਦੀ ਗਤੀ ਵਿੱਚ ਮਦਦ ਕਰਦੀ ਹੈ, ਕਬਜ਼ ਅਤੇ ਹੋਰ ਪਾਚਨ ਸਮੱਸਿਆਵਾਂ ਤੋਂ ਰਾਹਤ ਦਿੰਦੀ ਹੈ। ਡਾਇਟਰੀ ਫਾਈਬਰ ਅੰਤੜੀਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ।

ਕੈਂਸਰ ਦਾ ਖ਼ਤਰਾ ਹੁੰਦਾ ਹੈ ਘੱਟ: ਅਖਰੋਟ ਦਾ ਦੁੱਧ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ। ਅਖਰੋਟ 'ਚ ਕੈਂਸਰ ਵਿਰੋਧੀ ਗੁਣ ਪਾਏ ਜਾਂਦੇ ਹਨ ਅਤੇ ਇਹ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਦੇ ਹਨ।

Related Post