MP Prajwal Revanna Arrested: ਦੇਸ਼ ਪਰਤਦੇ ਹੀ SIT ਨੇ ਪ੍ਰਜਵਲ ਰੇਵੰਨਾ ਨੂੰ ਹਵਾਈ ਅੱਡੇ ਤੋਂ ਕੀਤਾ ਗ੍ਰਿਫਤਾਰ

ਦੱਸ ਦਈਏ ਕਿ ਪ੍ਰਜਵਲ ਰੇਵੰਨਾ ਇਤਰਾਜਯੋਗ ਵੀਡੀਓ ਸਕੈਂਡਲ ਦਾ ਮੁੱਖ ਦੋਸ਼ੀ ਹੈ। ਸੂਤਰਾਂ ਮੁਤਾਬਕ ਪ੍ਰਜਵਲ ਨੇ ਮਿਊਨਿਖ ਤੋਂ ਲੁਫਥਾਂਸਾ ਏਅਰਲਾਈਨ ਦੀ ਬਿਜ਼ਨੈੱਸ ਕਲਾਸ ਏਅਰ ਟਿਕਟ ਬੁੱਕ ਕਰਵਾਈ ਸੀ।

By  Aarti May 31st 2024 08:37 AM

MP Prajwal Revanna Arrested: ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਅੱਤਲ ਜੇਡੀਐਸ ਨੇਤਾ ਪ੍ਰਜਵਲ ਰੇਵੰਨਾ ਨੂੰ ਆਖਿਰਕਾਰ ਐਸਆਈਟੀ ਨੇ ਗ੍ਰਿਫਤਾਰ ਕਰ ਲਿਆ ਹੈ। ਜਰਮਨੀ ਦੇ ਮਿਊਨਿਖ ਤੋਂ ਬੈਂਗਲੁਰੂ ਹਵਾਈ ਅੱਡੇ 'ਤੇ ਪਹੁੰਚਦੇ ਹੀ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਿਕ ਗ੍ਰਿਫਤਾਰੀ ਮਗਰੋਂ ਉਸ ਨੂੰ ਅੱਜ ਜੱਜ ਦੇ ਸਾਹਮਣੇ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। 

ਦੱਸ ਦਈਏ ਕਿ ਪ੍ਰਜਵਲ ਰੇਵੰਨਾ ਇਤਰਾਜਯੋਗ ਵੀਡੀਓ ਸਕੈਂਡਲ ਦਾ ਮੁੱਖ ਦੋਸ਼ੀ ਹੈ। ਸੂਤਰਾਂ ਮੁਤਾਬਕ ਪ੍ਰਜਵਲ ਨੇ ਮਿਊਨਿਖ ਤੋਂ ਲੁਫਥਾਂਸਾ ਏਅਰਲਾਈਨ ਦੀ ਬਿਜ਼ਨੈੱਸ ਕਲਾਸ ਏਅਰ ਟਿਕਟ ਬੁੱਕ ਕਰਵਾਈ ਸੀ। ਰੇਵੰਨਾ ਨੇ ਟਿਕਟ ਬੁੱਕ ਕਰਦੇ ਸਮੇਂ ਆਪਣਾ ਸੰਪਰਕ ਨੰਬਰ ਅਤੇ ਈਮੇਲ ਆਈਡੀ ਸਾਂਝੀ ਨਹੀਂ ਕੀਤੀ ਸੀ। ਐਸਆਈਟੀ ਨੇ ਪਹਿਲਾਂ ਹੀ ਪ੍ਰਜਵਲ 'ਤੇ ਨਜ਼ਰ ਰੱਖਣ ਲਈ ਏਅਰਲਾਈਨ ਅਤੇ ਅਧਿਕਾਰੀਆਂ ਨਾਲ ਤਾਲਮੇਲ ਕਰ ਲਿਆ ਸੀ ਜਦੋਂ ਉਹ ਫਲਾਈਟ ਵਿਚ ਸਵਾਰ ਹੋਇਆ ਸੀ।

ਜਾਣਕਾਰੀ ਅਨੁਸਾਰ 31 ਮਈ ਨੂੰ ਜਦੋਂ ਪ੍ਰਜਵਲ ਇਕ ਮਹੀਨੇ ਬਾਅਦ ਬੈਂਗਲੁਰੂ ਪਰਤਿਆ ਤਾਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਬਾਅਦ ਵਿਚ ਉਸ ਨੇ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਉਸ ਨੂੰ ਐਸਆਈਟੀ ਦੇ ਹਵਾਲੇ ਕਰ ਦਿੱਤਾ।

ਗ੍ਰਿਫਤਾਰੀ ਤੋਂ ਬਾਅਦ ਐਸਆਈਟੀ ਪ੍ਰਜਵਲ ਰੇਵੰਨਾ ਨਾਲ ਬੈਂਗਲੁਰੂ ਸਥਿਤ ਸੀਆਈਡੀ ਦਫ਼ਤਰ ਪਹੁੰਚੀ। ਇੱਥੋਂ ਰੇਵੰਨਾ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਜਾਵੇਗਾ। ਇਸ ਦੇ ਨਾਲ ਹੀ ਵਿਸ਼ੇਸ਼ ਜਾਂਚ ਟੀਮ ਨੇ ਬੈਂਗਲੁਰੂ ਹਵਾਈ ਅੱਡੇ ਤੋਂ ਦੋ ਸੂਟਕੇਸ ਲਏ ਸਨ। 

ਜ਼ਿਕਰਯੋਗ ਹੈ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਜਵਲ ਨੇ ਪਹਿਲਾਂ ਹੀ 31 ਮਈ ਨੂੰ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਭਾਰਤ ਪਰਤਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਐਸਆਈਟੀ ਰੇਵੰਨਾ ਨੂੰ ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਗ੍ਰਿਫਤਾਰ ਕਰਨ ਲਈ ਪਹਿਲਾਂ ਹੀ ਤਿਆਰ ਸੀ। ਹਾਲ ਹੀ 'ਚ ਇੰਟਰਪੋਲ ਨੇ ਰੇਵੰਨਾ ਖਿਲਾਫ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ: 'ਪ੍ਰਧਾਨ ਮੰਤਰੀ' ਅਹੁਦੇ ਦਾ ਮਾਣ ਘਟਾਉਣ ਵਾਲੇ ਮੋਦੀ ਪਹਿਲੇ PM : ਮਨਮੋਹਨ ਸਿੰਘ

Related Post