Haryana Bus Accident: ਪਿੰਜੌਰ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਪਲਟੀ, ਹਾਦਸੇ ’ਚ 40 ਤੋਂ ਜਿਆਦਾ ਸਕੂਲੀ ਬੱਚੇ ਜ਼ਖਮੀ

ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਪਿੰਜੌਰ ਦੇ ਨੌਲਟਾ ਪਿੰਡ ਨੇੜੇ ਵਾਪਰਿਆ ਹੈ। ਹਾਦਸੇ ਦਾ ਕਾਰਨ ਬੱਸ ਚ ਜਿਆਦਾ ਸਵਾਰੀਆਂ ਹੋਣਾ ਅਤੇ ਸੜਕ ਦੀ ਖਸਤਾ ਹਾਲਤ ਦੱਸੀ ਜਾ ਰਹੀ ਹੈ।

By  Aarti July 8th 2024 09:42 AM -- Updated: July 8th 2024 10:44 AM

Panchkula Bus Accident: ਪੰਚਕੂਲਾ ਦੇ ਪਿਜੌਰ ਦੇ ਪਿੰਡ ਨੌਲਟਾ ਨੇੜੇ ਉਸ ਸਮੇਂ ਭਿਆਨ ਹਾਦਸਾ ਵਾਪਰਿਆ ਜਦੋਂ ਇੱਕ ਹਰਿਆਣਾ ਰੋਡਵੇਜ਼ ਦੀ ਬੱਸ ਪਲਟ ਗਈ। ਇਹ ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ 40 ਤੋਂ ਵੱਧ ਸਕੂਲੀ ਬੱਚੇ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਪਿੰਜੌਰ ਦੇ ਨੌਲਟਾ ਪਿੰਡ ਨੇੜੇ ਵਾਪਰਿਆ ਹੈ। ਹਾਦਸੇ ਦਾ ਕਾਰਨ ਬੱਸ ਚ ਜਿਆਦਾ ਸਵਾਰੀਆਂ ਹੋਣਾ ਅਤੇ ਸੜਕ ਦੀ ਖਸਤਾ ਹਾਲਤ ਦੱਸੀ ਜਾ ਰਹੀ ਹੈ। ਫਿਲਹਾਲ ਜ਼ਖਮੀਆਂ ਨੂੰ ਪਿੰਜੌਰ ਦੇ ਹਸਪਤਾਲ ਅਤੇ ਪੰਚਕੂਲਾ ਦੇ ਸੈਕਟਰ 6 ਨਾਗਰਿਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਗੰਭੀਰ ਹਾਲਤ ਨੂੰ ਦੇਖਦੇ ਹੋਏ ਇੱਕ ਮਹਿਲਾ ਨੂੰ ਪੀਜੀਆਈ ਚੰਡੀਗੜ੍ਹ ’ਚ ਰੈਫਰ ਕੀਤਾ ਗਿਆ ਹੈ। 

ਉੱਥੇ ਹੀ ਦੂਜੇ ਪਾਸੇ ਪਿੰਜੌਰ ਬੱਸ ਹਾਦਸੇ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਬੱਸ ਡਰਾਈਵਰ ਅਤੇ ਕੰਡਕਟਰ ਨੂੰ ਮੁਅੱਤਲ ਕਰ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਬੱਸ ਹਾਦਸੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਵੇਰੇ 2 ਨਵੀਆਂ ਬੱਸਾਂ ਚਲਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। 

ਇਹ ਵੀ ਪੜ੍ਹੋ: Mumbai Rain: ਭਾਰੀ ਮੀਂਹ ਕਾਰਨ ਮੁੰਬਈ 'ਚ ਹੜ੍ਹ ! ਸੜਕਾਂ ਤੇ ਰੇਲਵੇ ਟ੍ਰੈਕ ਡੁੱਬੇ, ਬਦਲੇ ਰੂਟ

Related Post