Roadways Bus Accident : ਟੋਲ ਪਲਾਜ਼ਾ ਦੇ ਡਿਵਾਈਡਰ ਨਾਲ ਟਕਰਾਈ ਹਰਿਆਣਾ ਰੋਡਵੇਜ਼ ਦੀ ਬੱਸ, 17 ਸਵਾਰੀਆਂ ਜ਼ਖਮੀ

ਯਮੁਨਾਨਗਰ 'ਚ ਹਰਿਆਣਾ ਰੋਡਵੇਜ਼ ਦੀ ਬੱਸ ਟੋਲ ਪਲਾਜ਼ਾ ਦੇ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਦਾ ਕਾਰਨ ਬੱਸ ਦੀ ਬਰੇਕ ਫੇਲ ਹੋਣਾ ਦੱਸਿਆ ਜਾ ਰਿਹਾ ਹੈ।

By  Dhalwinder Sandhu October 22nd 2024 02:37 PM -- Updated: October 22nd 2024 03:50 PM

Roadways Bus Accident : ਯਮੁਨਾਨਗਰ 'ਚ ਹਰਿਆਣਾ ਰੋਡਵੇਜ਼ ਦੀ ਬੱਸ ਟੋਲ ਪਲਾਜ਼ਾ ਦੇ ਡਿਵਾਈਡਰ ਨਾਲ ਟਕਰਾ ਗਈ। ਹਾਦਸੇ 'ਚ ਬੱਸ 'ਚ ਸਵਾਰ 17 ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਇਹ ਹਾਦਸਾ ਗਢੌਲਾ ਮਿਲਕ ਟੋਲ ਪਲਾਜ਼ਾ 'ਤੇ ਵਾਪਰਿਆ ਹੈ ਤੇ ਬੱਸ ਵਿੱਚ 40 ਤੋਂ 45 ਯਾਤਰੀ ਸਵਾਰ ਸਨ।

ਬ੍ਰੇਕ ਫੇਲ ਹੋਣ ਕਾਰਨ ਵਾਪਰਿਆ ਹਾਦਸਾ

ਹਾਦਸੇ ਦਾ ਕਾਰਨ ਬੱਸ ਦੀ ਬਰੇਕ ਫੇਲ ਹੋਣਾ ਦੱਸਿਆ ਜਾ ਰਿਹਾ ਹੈ। ਕੰਡਕਟਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਫਿਲਹਾਲ ਪੁਲਿਸ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਜਾਂਚ ਕਰ ਰਹੀ ਹੈ। ਰੋਡਵੇਜ਼ ਦੀ ਬੱਸ ਯਮੁਨਾਨਗਰ ਤੋਂ ਅੰਬਾਲਾ ਜਾ ਰਹੀ ਸੀ। ਇਸ ਦੌਰਾਨ ਦੁਪਹਿਰ 1 ਵਜੇ ਤੋਂ ਬਾਅਦ ਬੱਸ ਗੜ੍ਹੌਲਾ ਟੋਲ ਪਲਾਜ਼ਾ ’ਤੇ ਪੁੱਜੀ ਤੇ ਤੇਜ਼ ਰਫਤਾਰ ਨਾਲ ਡਿਵਾਈਡਰ ਨਾਲ ਟਕਰਾ ਗਈ।


ਬੱਸ ਦੀ ਟੱਕਰ ਹੁੰਦੇ ਹੀ ਲੋਕ ਸੀਟਾਂ ਤੋਂ ਹੇਠਾਂ ਡਿੱਗ ਗਏ। ਜਿਸ ਕਾਰਨ ਉਹਨਾਂ ਦੇ ਮੂੰਹ 'ਤੇ ਸੱਟਾਂ ਲੱਗੀਆਂ ਹਨ। ਸਾਰੇ ਜ਼ਖਮੀਆਂ ਨੂੰ ਜਗਾਧਰੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਵਥਾਣਾ ਛਪਾਰ ਦੇ ਜਾਂਚ ਅਧਿਕਾਰੀ ਰਾਜਿੰਦਰ ਕੁਮਾਰ ਨੇ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਲਏ ਹਨ। ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Jalalabad Accident News : ਸਕੂਲ ਵੈਨ ਤੋਂ ਹੇਠਾਂ ਡਿੱਗਣ ਨਾਲ 3 ਸਾਲ ਦੇ ਬੱਚੇ ਦੀ ਮੌਤ, ਡਰਾਈਵਰ ਮੌਕੇ ਤੋਂ ਫਰਾਰ

Related Post