Vinesh Phogat Won : ਪਹਿਲਵਾਨ ਵਿਨੇਸ਼ ਫੋਗਾਟ ਨੇ ਮਾਰੀ ਬਾਜ਼ੀ, ਭਾਜਪਾ ਉਮੀਦਵਾਰ ਕੈਪਟਨ ਯੋਗੇਸ਼ ਬੈਰਾਗੀ ਨੂੰ ਹਰਾਇਆ

ਹਰਿਆਣਾ ਦੇ ਜੀਂਦ ਜ਼ਿਲ੍ਹੇ ਦੀ ਬਹੁਚਰਚਿਤ ਜੁਲਾਨਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਉਨ੍ਹਾਂ ਨੂੰ ਹਰਾ ਦਿੱਤਾ ਹੈ। ਜੁਲਾਨਾ ਸੀਟ 'ਤੇ ਵਿਨੇਸ਼ ਫੋਗਾਟ ਨੇ ਭਾਜਪਾ ਦੇ ਉਮੀਦਵਾਰ ਕੈਪਟਨ ਯੋਗੇਸ਼ ਬੈਰਾਗੀ ਨੂੰ 5761 ਵੋਟਾਂ ਨਾਲ ਹਰਾ ਦਿੱਤਾ ਹੈ।

By  Dhalwinder Sandhu October 8th 2024 11:03 AM -- Updated: October 8th 2024 01:39 PM

Julana Vinesh Phogat Won : ਭਾਵੇਂ ਹਰਿਆਣਾ ਵਿਧਾਨ ਸਭਾ ਚੋਣਾਂ 2024 ਵਿਚ ਵੋਟਾਂ ਦੀ ਗਿਣਤੀ ਵਿਚ ਭਾਜਪਾ ਮਜ਼ਬੂਤ ​​ਲੀਡ ਦੀ ਸਥਿਤੀ ਵਿੱਚ ਆ ਗਈ ਹੈ। ਪਰ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੀ ਬਹੁਚਰਚਿਤ ਜੁਲਾਨਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਉਨ੍ਹਾਂ ਨੂੰ ਹਰਾ ਦਿੱਤਾ ਹੈ। ਜੁਲਾਨਾ ਸੀਟ 'ਤੇ ਵਿਨੇਸ਼ ਫੋਗਾਟ ਨੇ ਭਾਜਪਾ ਦੇ ਉਮੀਦਵਾਰ ਕੈਪਟਨ ਯੋਗੇਸ਼ ਬੈਰਾਗੀ ਨੂੰ 5761 ਵੋਟਾਂ ਨਾਲ ਹਰਾ ਦਿੱਤਾ ਹੈ।

ਇਸ ਤੋਂ ਪਹਿਲਾਂ ਭਾਜਪਾ ਦੇ ਯੋਗੇਸ਼ ਬੈਰਾਗੀ ਚਾਰ ਗੇੜਾਂ ਤੋਂ ਅੱਗੇ ਚੱਲ ਰਹੇ ਸਨ। ਚੌਥੇ ਗੇੜ ਤੱਕ ਉਹ 3641 ਵੋਟਾਂ ਨਾਲ ਅੱਗੇ ਸੀ। ਪਰ ਇਸ ਤੋਂ ਬਾਅਦ ਵਿਨੇਸ਼ ਨੇ ਵਾਪਸੀ ਕੀਤੀ ਅਤੇ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ। ਹਾਲਾਂਕਿ, ਭਾਜਪਾ ਹਰਿਆਣਾ ਵਿੱਚ ਮੁੜ ਸੱਤਾ ਵਿੱਚ ਵਾਪਸੀ ਕਰਦੀ ਨਜ਼ਰ ਆ ਰਹੀ ਹੈ। ਸ਼ੁਰੂਆਤੀ ਰੁਝਾਨਾਂ ਤੋਂ ਉਤਸ਼ਾਹਿਤ ਕਾਂਗਰਸ ਦਾ ਜੋਸ਼ ਹੁਣ ਠੰਢਾ ਹੁੰਦਾ ਨਜ਼ਰ ਆ ਰਿਹਾ ਹੈ।

ਹਰਿਆਣਾ ਰਾਜ ਦੇ ਜੀਂਦ ਜ਼ਿਲ੍ਹੇ ਦੀ ਜੁਲਾਨਾ ਵਿਧਾਨ ਸਭਾ ਸੀਟ ਇਸ ਵਾਰ ਦੇਸ਼ ਭਰ ਵਿੱਚ ਕਾਫੀ ਚਰਚਾ ਵਿੱਚ ਬਣੀ ਹੋਈ ਸੀ। ਇੱਥੋਂ ਕਾਂਗਰਸ ਨੇ ਪਹਿਲਵਾਨ ਵਿਨੇਸ਼ ਫੋਗਾਟ ਨੂੰ ਮੈਦਾਨ ਵਿੱਚ ਸੀ। ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਯੋਗੇਸ਼ ਬੈਰਾਗੀ ਨਾਲ ਸੀ।

ਦੇਸ਼ ਭਰ 'ਚ ਪਹਿਲਾਂ ਹੀ ਮਸ਼ਹੂਰ ਪਹਿਲਵਾਨ ਵਿਨੇਸ਼ ਫੋਗਾਟ ਇਸ ਵਾਰ ਉਸ ਸਮੇਂ ਸੁਰਖੀਆਂ 'ਚ ਆਈ ਜਦੋਂ ਪੈਰਿਸ ਓਲੰਪਿਕ 'ਚ ਜ਼ਿਆਦਾ ਭਾਰ ਹੋਣ ਕਾਰਨ ਉਸ ਨੂੰ ਫਾਈਨਲ 'ਚੋਂ ਬਾਹਰ ਹੋਣਾ ਪਿਆ। ਇਸ ਤੋਂ ਬਾਅਦ ਵਿਨੇਸ਼ ਫੋਗਾਟ ਦੇਸ਼ ਭਰ 'ਚ ਚਰਚਾ ਦਾ ਵਿਸ਼ਾ ਬਣ ਗਈ। ਉਸ ਪ੍ਰਤੀ ਦੇਸ਼ ਵਾਸੀਆਂ ਵਿੱਚ ਹਮਦਰਦੀ ਦੀ ਲਹਿਰ ਸੀ। ਬਾਅਦ 'ਚ ਇਸ ਮੁੱਦੇ 'ਤੇ ਦੇਸ਼ 'ਚ ਸਿਆਸਤ ਵੀ ਗਰਮਾ ਗਈ।

ਓਲੰਪਿਕ ਤੋਂ ਵਾਪਸੀ ਤੋਂ ਬਾਅਦ 30 ਸਾਲਾ ਵਿਨੇਸ਼ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਈ। ਕਾਂਗਰਸ ਨੇ ਵੀ ਉਨ੍ਹਾਂ ਨੂੰ ਤੁਰੰਤ ਜੁਲਾਨਾ ਸੀਟ ਤੋਂ ਉਮੀਦਵਾਰ ਬਣਾਇਆ। ਵਿਨੇਸ਼ ਦੇ ਰਾਜਨੀਤੀ ਵਿੱਚ ਆਉਣ ਨਾਲ ਹਰਿਆਣਾ ਦੀ ਸਿਆਸਤ ਗਰਮਾ ਗਈ। ਇਸ ਨੂੰ ਲੈ ਕੇ ਬੀਜੇਪੀ ਅਤੇ ਕਾਂਗਰਸ ਵਿਚਾਲੇ ਕਈ ਤਰ੍ਹਾਂ ਦੇ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਚੱਲ ਰਿਹਾ ਸੀ। ਵਿਨੇਸ਼ ਦੇ ਜੁਲਾਨਾ ਤੋਂ ਚੋਣ ਲੜਨ ਤੋਂ ਬਾਅਦ ਇਹ ਸੀਟ ਹਾਟ ਸੀਟ ਬਣੀ ਹੋਈ ਸੀ।

ਬੀਜੇਪੀ ਨੇ ਜੁਲਾਨਾ ਵਿੱਚ ਵਿਨੇਸ਼ ਫੋਗਾਟ ਦੇ ਖਿਲਾਫ ਚੋਣ ਲੜਨ ਲਈ ਕੈਪਟਨ ਯੋਗੇਸ਼ ਬੈਰਾਗੀ ਨੂੰ ਮੈਦਾਨ ਵਿੱਚ ਉਤਾਰਿਆ ਸੀ। ਕੈਪਟਨ ਬੈਰਾਗੀ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਮੁਤਾਬਕ ਉਹ ਸਾਬਕਾ ਪਾਇਲਟ ਹਨ। ਜੀਂਦ ਜ਼ਿਲ੍ਹੇ ਦੇ ਸਫੀਦੋਂ ਸ਼ਹਿਰ ਦਾ ਰਹਿਣ ਵਾਲਾ ਕੈਪਟਨ ਯੋਗੇਸ਼ ਬੈਰਾਗੀ (35) ਪਹਿਲਾਂ ਏਅਰ ਇੰਡੀਆ ਵਿੱਚ ਪਾਇਲਟ ਰਹਿ ਚੁੱਕਾ ਹੈ। ਬੈਰਾਗੀ ਨੇ ਚੇਨਈ ਹੜ੍ਹ ਆਫ਼ਤ ਅਤੇ ਕੋਰੋਨਾ ਦੌਰ ਦੌਰਾਨ ਵੰਦੇ ਭਾਰਤ ਮਿਸ਼ਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।


ਇਹ ਵੀ ਪੜ੍ਹੋ : Batala News : ਸਰਪੰਚ ਬਣਦਿਆਂ ਹੀ ਪਹਿਲੇ ਦਿਨ ਪਿੰਡ ਸੇਖਵਾਂ ’ਚ ਹੋਈ ਵੱਢ ਟੁੱਕ, ਨੌਜਵਾਨ ਦਾ ਵੱਢਿਆ ਗੁੱਟ

Related Post