Jalandhar News : ਹਰਵਿੰਦਰ ਸਿੰਘ ਪੀਪੀਐਸ ਨੇ ਜਲੰਧਰ ਦਿਹਾਤੀ ਦੇ ਨਵੇਂ ਐਸਐਸਪੀ ਵਜੋਂ ਸੰਭਾਲਿਆ ਅਹੁਦਾ

Jalandhar News : ਹਰਵਿੰਦਰ ਸਿੰਘ ਪੀਪੀਐਸ ਵਲੋਂ ਅੱਜ ਬਤੌਰ ਐਸਐਸਪੀ ਜਲੰਧਰ ਦਿਹਾਤੀ ਅਹੁਦਾ ਸੰਭਾਲ਼ਿਆ ਗਿਆ ਹੈ। ਉਹਨਾਂ ਪ੍ਰੈਸ ਨੂੰ ਦਸੱਦਿਆਂ ਕਿਹਾ ਕਿ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ ਮੈਨੂੰ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ

By  Shanker Badra April 5th 2025 05:20 PM
Jalandhar News : ਹਰਵਿੰਦਰ ਸਿੰਘ ਪੀਪੀਐਸ ਨੇ ਜਲੰਧਰ ਦਿਹਾਤੀ ਦੇ ਨਵੇਂ ਐਸਐਸਪੀ ਵਜੋਂ ਸੰਭਾਲਿਆ ਅਹੁਦਾ

Jalandhar News : ਹਰਵਿੰਦਰ ਸਿੰਘ ਪੀਪੀਐਸ ਵਲੋਂ ਅੱਜ ਬਤੌਰ ਐਸਐਸਪੀ ਜਲੰਧਰ ਦਿਹਾਤੀ ਅਹੁਦਾ ਸੰਭਾਲ਼ਿਆ ਗਿਆ ਹੈ। ਉਹਨਾਂ ਪ੍ਰੈਸ ਨੂੰ ਦਸੱਦਿਆਂ ਕਿਹਾ ਕਿ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ ਮੈਨੂੰ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ।ਮੈਂ ਪ੍ਰਸ਼ਾਸ਼ਨ ਦਾ ਧੰਨਵਾਦ ਕਰਦਾ ਹਾਂ ,ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਨਵੇਂ ਐਸਐਸਪੀ ਹੋਣ ਦੇ ਨਾਤੇ, ਮੈਂ ਜਨਤਾ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੇਰਾ ਮੁੱਖ ਧਿਆਨ ਕਾਨੂੰਨ ਵਿਵਸਥਾ ਬਣਾਈ ਰੱਖਣ, ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਭਾਈਚਾਰਕ ਚਿੰਤਾਵਾਂ ਨੂੰ ਹੱਲ ਕਰਨ 'ਤੇ ਹੋਵੇਗਾ। ਮੈਂ ਨਾਗਰਿਕਾਂ ਨੂੰ ਇੱਕ ਸੁਰੱਖਿਅਤ ਅਤੇ ਸ਼ਾਂਤੀਪੂਰਨ ਵਾਤਾਵਰਣ ਬਣਾਉਣ ਵਿੱਚ ਸਾਡੇ ਨਾਲ ਸਹਿਯੋਗ ਕਰਨ ਦੀ ਅਪੀਲ ਕਰਦਾ ਹਾਂ। ਨਸ਼ਿਆਂ ਵਿਰੁੱਧ ਸਖ਼ਤ ਐਕਸ਼ਨ ਲਏ ਜਾਣਗੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਮੈਂ ਜਨਤਾ ਨੂੰ ਸ਼ੱਕੀ ਗਤੀਵਿਧੀਆਂ ਜਾਂ ਅਪਰਾਧਾਂ ਦੀ ਰਿਪੋਰਟ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਹੈਲਪਲਾਈਨ ਨੂੰ ਕਰਨ ਦੀ ਅਪੀਲ ਕਰਦਾ ਹਾਂ। ਤੁਹਾਡਾ ਸਹਿਯੋਗ ਸਾਨੂੰ ਭਾਈਚਾਰੇ ਦੀ ਸੇਵਾ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਦੇ ਯੋਗ ਬਣਾਏਗਾ।

Related Post