ਹਰਸਿਮਰਤ ਕੌਰ ਬਾਦਲ ਨੇ ਆਗਾਮੀ ਝੋਨੇ ਦੀ ਫਸਲ ਦੇ ਭੰਡਾਰ ਲਈ ਗੋਦਾਮ ਖਾਲੀ ਕਰਨ ਦੀ ਮੰਗ ਕੀਤੀ

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਲਈ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਉਨ੍ਹਾ ਕਿਹਾ ਕਿ ਝੋਨੇ ਦੀ ਮਿਲਿੰਗ ਜੋ ਨਵੰਬਰ ਵਿਚ ਸ਼ੁਰੂ ਹੋਣੀ ਸੀ, ਉਹ ਜਨਵਰੀ ਵਿਚ ਸ਼ੁਰੂ ਹੋਈ ਕਿਉਂਕਿ ਸਰਕਾਰ ਫੋਰਟੀਫਾਈਡ ਚਾਵਲ ਕਰਨੇਲ ਨਿਰਮਾਤ ਚੁਣਨ ਵਿਚ ਅਸਫਲ ਰਹੀ ਹੈ।

By  Amritpal Singh July 30th 2024 06:34 PM

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਨਾਲ ਪਿਛਲੇ ਸਾਲ ਚਾਵਲ ਦੇ ਭੰਡਾਰ ਵਾਲੇ ਗੋਦਾਮਾਂ ਨੂੰ ਜਲਦੀ ਖਾਲੀ ਕਰਨ ਦੀ ਮੰਗ ਕਰਦੇ ਹਨ ਅਤੇ ਮਿਲਿੰਗ ਪਾਲਸੀ ਨੂੰ ਤਰਕਸੰਗਤ ਬਣਾਉਣ ਦੀ ਮੰਗ ਕੀਤੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸ਼ੈਲਰ ਮਾਲਕਾਂ ਨੂੰ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ।

ਸੰਸਦ ਵਿੱਚ ਇਸ ਮੁੱਦੇ ਨੂੰ ਉਠਾਉਂਦੇ ਹੋਏ ਬਠਿੰਡੇ ਦੀ ਐਮ. ਪੀ. ਨੇ ਕਿਹਾ ਕਿ 2023-24 ਸੀਜ਼ਨ ਦਾ ਚਾਵਲ ਅਜੇ ਵੀ ਗੋਦਾਮਾਂ ਵਿਚ ਪਿਆ ਹੈ ਕਿਉਂਕਿ ਭਾਰਤੀ ਖਾਦ ਨਿਗਮ (ਐਫ. ਸੀ. ਆਈ.) ਵਲੋਂ ਲੋੜੀਂਦੇ ਰੇਕਾਂ ਦੀ ਵਿਵਸਕਾ ਕਰਕੇ ਇਸ ਨੂੰ ਸੂਬੇ ਤੋਂ ਬਾਹਰ ਨਹੀਂ ਭੇਜ ਸਕਿਆ ਹੈ। ਉਨ੍ਹਾਂ ਗੋਦਾਮਾਂ ਤੋਂ ਚਾਵਲ ਨੂੰ ਤੁਰੰਤ ਸ਼ਿਫਟ ਕਰਨ ਦੀ ਮੰਗ ਕੀਤੀ ਤਾਂ ਕਿ ਆਉਣ ਵਾਲੇ ਦੋ ਮਹੀਨਿਆਂ ਵਿਚ ਕੱਟੀ ਜਾਨ ਵਾਲੀ ਝੋਨੇ ਦੀ ਫਸਲ ਦੇ ਭੰਡਾਰ ਲਈ ਜਗ੍ਹਾ ਬਣਾਈ ਜਾ ਸਕੇ।

ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਲਈ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਉਨ੍ਹਾ ਕਿਹਾ ਕਿ ਝੋਨੇ ਦੀ ਮਿਲਿੰਗ ਜੋ ਨਵੰਬਰ ਵਿਚ ਸ਼ੁਰੂ ਹੋਣੀ ਸੀ, ਉਹ ਜਨਵਰੀ ਵਿਚ ਸ਼ੁਰੂ ਹੋਈ ਕਿਉਂਕਿ ਸਰਕਾਰ ਫੋਰਟੀਫਾਈਡ ਚਾਵਲ ਕਰਨੇਲ ਨਿਰਮਾਤ ਚੁਣਨ ਵਿਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਮਿਲਿੰਗ ਦੀ ਆਖਰੀ ਮਿਤੀ 31 ਜੁਲਾਈ ਸੀ ਪਰ ਹੁਣ ਤੱਕ 15 ਲੱਖ ਟਨ ਦੀ ਡਲੀਵਰੀ ਹੋਣੀ ਬਾਕੀ ਹੋਣ ਕਾਰਨ ਉਨ੍ਹਾਂ ਨੇ ਇਸ ਦੀ ਡਲੀਵਰੀ ਦੀ ਤਾਰੀਕ ਇਕ ਮਹੀਨੇ ਤੋਂ 31 ਅਗਸਤ ਤੱਕ ਕਰਨ ਦੀ ਅਪੀਲ ਕੀਤੀ ਹੈ।

ਬੀਬਾ ਬਾਦਲ ਨੇ ਕਿਹਾ ਕਿ ਝੋਨੇ ਦੀ ਸ਼ੁਰੂਆਤੀ ਕਿਸਮਾਂ ਤੋਂ ਤਿਆਰ ਚਾਵਲ ਮਿÇਲੰਗ ਕਿਸਮਾਂ ਤੋਂ ਘੱਟ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਕਿਸਮਾਂ ਤੋਂ ਔਸਤ ਮਿਲਿੰਗ ਅਨੁਪਾਤ 62 ਕਿਲੋਗ੍ਰਾਮ ਪ੍ਰਤੀ ਕੁਇੰਟਲ ਹੈ ਜੋ ਐਫ. ਸੀ. ਆਈ. ਵਲੋਂ ਸਵਿਕਾਰਤ 67 ਕਿਲੋਗ੍ਰਾਮ ਅਨੁਪਾਤ ਤੋਂ ਬੇਹੱਦ ਘੱਟ ਹੈ। ਉਨ੍ਹਾਂ ਇਸ ਅਨੁਪਾਤ ਨੂੰ ਫਿਰ ਤੋਂ ਨਿਰਧਾਰਿਤ ਕਰਨ ਦੀ ਅਪੀਲ ਕੀਤੀ ਤਾਂਕਿ ਮਿਲ ਮਾਲਕਾਂ ਨੂੰ ਨੁਕਸਾਨ ਨਾ ਹੋਣਾ ਯਕੀਨੀ ਬਣਾਇਆ ਜਾ ਸਕੇ।

ਬਠਿੰਡਾ ਐਮ. ਪੀ. ਨੇ ਇਹ ਵੀ ਦੱਸਿਆ ਕਿ ਮਿÇਲੰਗ ਦਰਾਂ ਵਿਚ ਕਮੀ ਕੀਤੀ ਗਈ ਹੈ ਅਤੇ ਚਾਵਲ ਸੁੱਖਣ ਕਾਰਨ ਮਿਲਣ ਵਾਲੀ ਛੂਟ ਨੂੰ ਵੀ ਇਕ ਫੀਸਦੀ ਤੋਂ ਘਟਾ ਕੇ 50 ਫੀਸਦੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੂਟ ਦੇ ਬੋਰਿਆਂ ਦਾ ਉਦਯੋਗ ਉਪਯੋਗ ਸ਼ੁਲਕ ਵੀ 8 ਰੁਪਏ ਤੋਂ ਘਟਾ ਕੇ 4.32 ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੈਲਰ ਉਦਯੋਗ ਐਂਡੀ ਸ਼ੈਲਰ ਉਦਯੋਗ ਨੀਤੀਆਂ ਕਾਰਨ 2000 ਮਿਲਾਂ ਅਤੇ ਲਗਭਗ 700 ਨਵੀਆਂ ਸਥਾਪਿਤ ਚਾਵਲ ਮਿਲਾਂ ਵਿੱਤੀ ਸੰਕਟ ਵਿਚ ਹਨ ਅਤੇ ਇਸ ਨਾਲ ਸੂਬੇ ਵਿਚ ਸ਼ੇਲ ਉਦਯੋਗ ’ਤੇ ਪ੍ਰਭਾਵ ਪੈ ਸਕਦਾ ਹੈ।


Related Post