Sandeep Nangal Ambia: ਸੰਦੀਪ ਨੰਗਲ ਅੰਬੀਆਂ ਦਾ ਕਤਲ ਕਰਨ ਵਾਲਾ ਸ਼ਾਰਪ ਸ਼ੂਟਰ ਹੈਰੀ ਦਿੱਲੀ ਸਪੈਸ਼ਲ ਸੈੱਲ ਨੇ ਕੀਤਾ ਗ੍ਰਿਫ਼ਤਾਰ, ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ ਜਲੰਧਰ !
Punjab News: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਕਾਂਡ 'ਚ ਵੱਡਾ ਅਪਡੇਟ ਸਾਹਮਣੇ ਆਇਆ ਹੈ।
Punjab News: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਕਾਂਡ 'ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਸ ਮਾਮਲੇ ਦੇ ਲੋੜੀਂਦੇ ਸ਼ੂਟਰ ਹੈਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਮੁਲਜ਼ਮ ਹੈਰੀ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਕੌਸ਼ਲ ਦਾ ਸਾਥੀ ਹੈ, ਜੋ ਸੰਦੀਪ ਨੰਗਲ ਦੇ ਕਤਲ ਤੋਂ ਬਾਅਦ ਫਰਾਰ ਸੀ। ਸੰਦੀਪ ਦੇ ਕਤਲ ਤੋਂ ਬਾਅਦ ਤੋਂ ਹੀ ਪੰਜਾਬ ਪੁਲਿਸ ਸ਼ੂਟਰ ਹੈਰੀ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਹੈਰੀ ਨੂੰ ਦਿੱਲੀ ਪੁਲਿਸ ਨੇ ਫੜ ਲਿਆ। ਸੂਤਰਾਂ ਅਨੁਸਾਰ ਜਲੰਧਰ ਪੁਲਿਸ ਜਲਦ ਹੀ ਹੈਰੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਲਿਆ ਸਕਦੀ ਹੈ।
ਪੁਲਿਸ ਮੁਤਾਬਕ ਹੈਰੀ ਰਾਹੀਂ ਪੁਨੀਤ ਅਤੇ ਲਾਲੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਪੁਨੀਤ ਅਤੇ ਲਾਲੀ ਸੰਦੀਪ ਦੇ ਕਤਲ ਕੇਸ ਵਿੱਚ ਵੀ ਭਗੌੜੇ ਮੁਲਜ਼ਮ ਹਨ। ਜਲੰਧਰ ਪੁਲਿਸ ਹੈਰੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਇਸ ਮਾਮਲੇ ਸਬੰਧੀ ਪੁੱਛਗਿੱਛ ਕਰੇਗੀ।
ਕਤਲ ਦਾ ਦੋਸ਼
ਦੱਸ ਦੇਈਏ ਕਿ ਸੰਦੀਪ ਕਤਲ ਕੇਸ ਵਿੱਚ ਅੰਮ੍ਰਿਤਸਰ ਦੇ ਸਨੋਵਰ ਢਿੱਲੋਂ, ਸੁਖਵਿੰਦਰ ਸਿੰਘ ਦੁੰਨੋ ਉਰਫ਼ ਸੁੱਖਾ ਸਿੰਘ, ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਅਤੇ ਸੱਬਾ ਖਿਆੜਾ ਨਾਮਜ਼ਦ ਹਨ। ਜਿਸ ਵਿਚ ਸਨੋਵਰ ਢਿੱਲੋਂ ਇਸ ਸਮੇਂ ਕੈਨੇਡਾ ਵਿਚ ਰਹਿ ਰਿਹਾ ਹੈ, ਸੁਖਵਿੰਦਰ ਸਿੰਘ ਦੁੰਨੋ ਮਲੇਸ਼ੀਆ ਵਿਚ ਰਹਿ ਰਿਹਾ ਹੈ, ਸੁਰਜਨ ਸਿੰਘ ਚੱਠਾ ਪੁਲਿਸ ਦੀ ਗ੍ਰਿਫ਼ਤ ਵਿਚ ਹੈ ਅਤੇ ਸੱਬਾ ਖੀਰਾ ਅਮਰੀਕਾ ਵਿਚ ਹੈ, ਜੇਲ੍ਹ ਵਿੱਚ ਇਨ੍ਹਾਂ ਸਾਰਿਆਂ ਨੇ ਮਿਲ ਕੇ ਸੰਦੀਪ ਨੰਗਲ ਅੰਬੀਆ ਨੂੰ ਹੀ ਮਾਰਨ ਦੀ ਸਾਜ਼ਿਸ਼ ਰਚੀ ਸੀ।